17-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-08-2026

ਮੋਟਰਸਾਈਕਲ ਸਵਾਰ ਲੁਟੇਰਿਆਂ ਨੇ ਇੱਕ ਹਫ਼ਤੇ ਦੇ ਵਕਫ਼ੇ ’ਚ ਜੇਬ (ਗਿਝਾ) ਪੁੱਟਣ ਦੀ ਦੂਜੀ ਘਟਨਾ ਨੂੰ ਦਿੱਤਾ ਅੰਜਾਮ

ਤਪਾ ਮੰਡੀ, 16 ਅਗਸਤ (ਪ੍ਰਵੀਨ ਗਰਗ)-ਇਲਾਕੇ ਅੰਦਰ ਵੱਧ ਰਹੀਆਂ ਚੋਰੀ ਚਕਾਰੀ, ਲੁੱਟਾਂ ਖੋਹਾਂ ਦੀਆਂ ਘਟਨਾਵਾਂ ਰੁਕਣ ਦਾ ਨਾਮ ਹੀ ਨਹੀਂ ਲੈ ਰਹੀਆਂ, ਜਿਸ ਤੋਂ ਇੰਜ ਪ੍ਰਤੀਤ ਹੋ ਰਿਹਾ ਹੈ ਕਿ ਇਨ੍ਹਾਂ ਸਮਾਜ ਵਿਰੋਧੀ ਅਨਸਰਾਂ ਅੱਗੇ ਪੁਲਿਸ ਬੇਵੱਸ ਦਿਖਾਈ ਦੇ ਰਹੀ ਹੈ। ਜਿਸ ਦੇ ਚੱਲਦਿਆਂ ਮੋਟਰਸਾਈਕਲ ਸਵਾਰ ਲੁਟੇਰਿਆਂ ਨੇ ਮਹਿਜ਼ ਇੱਕ ਹਫ਼ਤੇ ਦੇ ਵਕਫ਼ੇ ’ਚ ਜੇਬ (ਗਿਝਾ) ਪੁੱਟਣ ਦੀ ਦੂਜੀ ਘਟਨਾ ਨੂੰ ਅੰਜਾਮ ਦੇ ਦਿੱਤਾ।

ਸ਼ੇਰ-ਏ-ਪੰਜਾਬ ਬਾਸਕਟਬਾਲ ਸਪੋਰਟਸ ਕਲੱਬ ਵਲੋਂ ਆਜ਼ਾਦੀ ਦਿਹਾੜੇ ਮੌਕੇ ਬੂਟੇ ਲਗਾਏ 17-08-2026
ਤਪਾ ਮੰਡੀ, 16 ਅਗਸਤ (ਪ੍ਰਵੀਨ ਗਰਗ)-ਇਲਾਕੇ ਅੰਦਰ ਵੱਧ ਰਹੀਆਂ ਚੋਰੀ ਚਕਾਰੀ, ਲੁੱਟਾਂ ਖੋਹਾਂ ਦੀਆਂ ਘਟਨਾਵਾਂ ਰੁਕਣ ਦਾ ਨਾਮ ਹੀ ਨਹੀਂ ਲੈ ਰਹੀਆਂ, ਜਿਸ ਤੋਂ ਇੰਜ ਪ੍ਰਤੀਤ ਹੋ ਰਿਹਾ ਹੈ ਕਿ ਇਨ੍ਹਾਂ ਸਮਾਜ ਵਿਰੋਧੀ ਅਨਸਰਾਂ ਅੱਗੇ ਪੁਲਿਸ ਬੇਵੱਸ ਦਿਖਾਈ ਦੇ ਰਹੀ ਹੈ। ਜਿਸ ਦੇ ਚੱਲਦਿਆਂ ਮੋਟਰਸਾਈਕਲ ਸਵਾਰ ਲੁਟੇਰਿਆਂ ਨੇ ਮਹਿਜ਼ ਇੱਕ ਹਫ਼ਤੇ ਦੇ ਵਕਫ਼ੇ ’ਚ ਜੇਬ (ਗਿਝਾ) ਪੁੱਟਣ ਦੀ ਦੂਜੀ ਘਟਨਾ ਨੂੰ ਅੰਜਾਮ ਦੇ ਦਿੱਤਾ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਕਿਸਾਨ ਜੁਝਾਰ ਸਿੰਘ ਪੁੱਤਰ ਬਲਦੇਵ ਸਿੰਘ ਬਾਸੀ ਜੇਠੂਕੇ ਨੇ ਦੱਸਿਆ ਕਿ ਉਹ ਤਪਾ ਤੋਂ ਆਪਣੇ ਘਰ ਦਰਾਜ਼ ਤੋਂ ਜੇਠੂਕੇ ਵਾਲੇ ਰਾਹ ’ਤੇ ਔਲਖਾਂ ਦੇ ਕੋਠੇ ਜਾ ਰਿਹਾ ਸੀ। ਜਦੋਂ ਉਹ ਦਰਾਜ਼ ਡਰੇਨ ਨਜ਼ਦੀਕ ਪੁੱਜਾ ਤਾਂ ਪਿੱਛੋਂ ਮੋਟਰਸਾਈਕਲ ’ਤੇ ਸਵਾਰ ਦੋ ਲੁਟੇਰੇ ਮਿੰਟਾਂ ਸਕਿੰਟਾਂ ’ਚ ਉਸ ਦੇ ਕੁੜਤੇ ਦੀ ਜੇਬ (ਗਿਝਾ) ਜਿਸ ਵਿਚ ਉਸ ਨੇ ਆਪਣਾ ਪਰਸ ਪਾਇਆ ਹੋਇਆ ਸੀ ਪੁੱਟ ਕੇ ਦਰਾਜ਼ ਸਾਈਡ ਵੱਲ ਹੀ ਫ਼ਰਾਰ ਹੋ ਗਏ ਅਤੇ ਉਹ ਮੋਟਰਸਾਈਕਲ ਤੋਂ ਡਿਗਦਾ ਡਿਗਦਾ ਬਚਿਆ। ਜਦੋਂ ਤੱਕ ਉਸ ਨੇ ਆਪਣੇ ਆਪ ਨੂੰ ਸੰਭਾਲਿਆ ਉਦੋਂ ਤੱਕ ਉਹ ਲੁਟੇਰੇ ਉਸ ਦੀ ਪਹੁੰਚ ਤੋਂ ਕਾਫੀ ਦੂਰ ਜਾ ਚੁੱਕੇ ਸਨ। ਪੀੜਿਤ ਕਿਸਾਨ ਨੇ ਦੱਸਿਆ ਕਿ ਪਰਸ ਵਿਚ ਉਸ ਦੇ 10 ਹਜ਼ਾਰ ਦੇ ਕਰੀਬ ਨਗਦੀ ਅਤੇ ਪਰਿਵਾਰਿਕ ਮੈਂਬਰਾਂ ਦੇ ਜ਼ਰੂਰੀ ਡਾਕੂਮੈਂਟ ਸਨ। ਉਸ ਨੇ ਤੁਰੰਤ ਇਸ ਘਟਨਾ ਸਬੰਧੀ ਤਪਾ ਪੁਲਿਸ ਨੂੰ ਸੂਚਨਾ ਦਿੱਤੀ। ਜਦ ਇਸ ਸਬੰਧੀ ਤਪਾ ਪੁਲਿਸ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਪੁਲਿਸ ਵਲੋਂ ਸੀ.ਸੀ.ਟੀ.ਵੀ. ਕੈਮਰੇ ਦੀ ਫੁਟੇਜ ਖੰਘਾਲੀ ਜਾ ਰਹੀ ਹੈ। ਇਨ੍ਹਾਂ ਲੁਟੇਰਿਆਂ ਨੂੰ ਜਲਦ ਹੀ ਕਾਬੂ ਕਰ ਲਿਆ ਜਾਵੇਗਾ। ਦੱਸ ਦੇਈਏ ਕਿ ਉਕਤ ਕਿਸਾਨ ਤਪਾ ਵਿਖੇ ਨਵੀਂ ਬਣੀ ਪਲੇਟੀ ਨਜ਼ਦੀਕ ਜ਼ਮੀਨ ਠੇਕੇ ਤੇ ਲੈ ਕੇ ਖੇਤੀ ਕਰਦਾ ਹੈ।
ਪਿਛਲੀ ਖ਼ਬਰ ਪਾਇਨੀਅਰ ਸਕੂਲ ਗੱਜਣਮਾਜਰਾ ਵਿਖੇ ਪੰਜਾਬੀ ਵਿਰਸੇ ਦਾ ਪ੍ਰਤੀਕ ‘ਗੂੰਜ ਤੀਆਂ ਦੀ’ ਸਮਾਗਮ ਧੂਮਧਾਮ ਨਾਲ ਸੰਪੰਨ ਅਗਲੀ ਖ਼ਬਰ ਸ੍ਰੀ ਮੁਕਤਸਰ ਸਾਹਿਬ ਵਿਖੇ ਆਜ਼ਾਦੀ ਦਿਹਾੜਾ ਧੂਮ ਧਾਮ ਨਾਲ ਮਨਾਇਆ * ਡਿਪਟੀ ਕਮਿਸ਼ਨਰ ਅਮਿਤ ਕੁਮਾਰ ਪੰਚਾਲ ਨੇ ਲਹਿਰਾਇਆ ਕੌਮ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।