31-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2026

ਆਮ ਆਦਮੀ ਪਾਰਟੀ ਦੇ ਲਾਰਿਆਂ ਵਿਚ ਨਹੀਂ ਆਵੇਗੀ ਪੰਜਾਬ ਦੀ ਜਨਤਾ-ਬੀਬੀ ਬਾਲੀਆ 25 ਵੇਂ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਮਹਾਂਉਤਸਵ ਨੂੰ ਸਮਰਪਿਤ ਸ੍ਰੀਮਦ ਭਾਗਵਤ ਕਥਾ ਦਾ ਸ਼ੁੱਭ ਆਰੰਭ

ਭਦੌੜ, 30 ਅਗਸਤ (ਵਿਨੋਦ ਕਲਸੀ, ਰਜਿੰਦਰ ਬੱਤਾ)-ਸ੍ਰੀ ਕ੍ਰਿਸ਼ਨਾ ਕਲੱਬ ਭਦੌੜ ਵਲੋਂ ਨਗਰ ਦੇ ਸਹਿਯੋਗ ਨਾਲ 25ਵੇਂ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਮਹਾਂਉਤਸਵ ਨੂੰ ਸਮਰਪਿਤ 11 ਰੁੱਦਰ ਸ਼ਿਵ ਮੰਦਰ ਪੱਥਰਾਂ ਵਾਲੀ, ਭਦੌੜ ਵਿਖੇ ਸ੍ਰੀਮਦ ਭਾਗਵਤ ਕਥਾ ਦਾ ਸੁੱਭ ਆਰੰਭ ਬੜੀ ਸ਼ਰਧਾ, ਭਾਵਨਾ ਅਤੇ ਧਾਰਮਿਕ ਉਤਸ਼ਾਹ ਨਾਲ ਕੀਤਾ ਗਿਆ। ਇਸ ਮੌਕੇ ਸ੍ਰੀ ਗੀਤਾ ਭਵਨ ਤੋਂ 11 ਰੁੱਦਰ ਸ਼ਿਵ ਮੰਦਰ ਪੱਥਰਾਂ ਵਾਲੀ ਤੱਕ ਵਿਸ਼ਾਲ ਕਲਸ਼ ਯਾਤਰਾ ਕੱਢੀ ਗਈ, ਕਲਸ਼ ਯਾਤਰਾ ਦੌਰਾਨ ਮਾਹੌਲ ਪੂਰੀ ਤਰ੍ਹਾਂ ਧਾਰਮਿਕ ਰੰਗ ਵਿਚ ਰੰਗਿਆ ਹੋਇਆ ਨਜ਼ਰ ਆਇਆ।

ਅਜੀਤ ਡੈਸਕ 31-08-2026
ਭਦੌੜ, 30 ਅਗਸਤ (ਵਿਨੋਦ ਕਲਸੀ, ਰਜਿੰਦਰ ਬੱਤਾ)-ਸ੍ਰੀ ਕ੍ਰਿਸ਼ਨਾ ਕਲੱਬ ਭਦੌੜ ਵਲੋਂ ਨਗਰ ਦੇ ਸਹਿਯੋਗ ਨਾਲ 25ਵੇਂ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਮਹਾਂਉਤਸਵ ਨੂੰ ਸਮਰਪਿਤ 11 ਰੁੱਦਰ ਸ਼ਿਵ ਮੰਦਰ ਪੱਥਰਾਂ ਵਾਲੀ, ਭਦੌੜ ਵਿਖੇ ਸ੍ਰੀਮਦ ਭਾਗਵਤ ਕਥਾ ਦਾ ਸੁੱਭ ਆਰੰਭ ਬੜੀ ਸ਼ਰਧਾ, ਭਾਵਨਾ ਅਤੇ ਧਾਰਮਿਕ ਉਤਸ਼ਾਹ ਨਾਲ ਕੀਤਾ ਗਿਆ। ਇਸ ਮੌਕੇ ਸ੍ਰੀ ਗੀਤਾ ਭਵਨ ਤੋਂ 11 ਰੁੱਦਰ ਸ਼ਿਵ ਮੰਦਰ ਪੱਥਰਾਂ ਵਾਲੀ ਤੱਕ ਵਿਸ਼ਾਲ ਕਲਸ਼ ਯਾਤਰਾ ਕੱਢੀ ਗਈ, ਕਲਸ਼ ਯਾਤਰਾ ਦੌਰਾਨ ਮਾਹੌਲ ਪੂਰੀ ਤਰ੍ਹਾਂ ਧਾਰਮਿਕ ਰੰਗ ਵਿਚ ਰੰਗਿਆ ਹੋਇਆ ਨਜ਼ਰ ਆਇਆ। ਸ਼ਰਧਾਲੂਆਂ ਵਲੋਂ ਭਗਵਾਨ ਸ੍ਰੀ ਕਿ੍ਰਸ਼ਨ ਦੇ ਜੈਕਾਰਿਆਂ ਅਤੇ ਭਜਨ-ਕੀਰਤਨ ਨਾਲ ਮਾਹੌਲ ਨੂੰ ਭਗਤੀਮਈ ਬਣਾਇਆ ਗਿਆ। ਮਹਿਲਾਵਾਂ ਵਲੋਂ ਸਿਰਾਂ ਉੱਪਰ ਕਲਸ਼ ਧਾਰਨ ਕਰ ਕੇ ਯਾਤਰਾ ਵਿਚ ਸ਼ਮੂਲੀਅਤ ਕੀਤੀ ਗਈ। ਇਸ ਦੌਰਾਨ ਸੰਗਤਾਂ ਨੇ ਭਗਵਾਨ ਸ੍ਰੀ ਕਿ੍ਰਸ਼ਨ ਅਤੇ ਸ੍ਰੀਮਦ ਭਾਗਵਤ ਮਹਾਂਪੁਰਾਣ ਪ੍ਰਤੀ ਆਪਣੀ ਸ਼ਰਧਾ ਪ੍ਰਗਟ ਕੀਤੀ। ਇਸ ਮੌਕੇ 11 ਰੁੱਦਰ ਸ਼ਿਵ ਮੰਦਰ ਪੱਥਰਾਂ ਵਾਲੀ ਦੇ ਉਪ ਪ੍ਰਧਾਨ ਸ਼ੀਤਲ ਕੁਮਾਰ ਵਲੋਂ ਰੀਬਨ ਕੱਟਣ ਦੀ ਰਸਮ ਅਦਾ ਕੀਤੀ ਗਈ। ਉਨ੍ਹਾਂ ਨੇ ਇਸ ਮੌਕੇ ਪ੍ਰਬੰਧਕਾਂ ਅਤੇ ਸਮੂਹ ਸੰਗਤ ਨੂੰ 25ਵੇਂ ਸ੍ਰੀ ਕਿ੍ਰਸ਼ਨ ਜਨਮ ਅਸ਼ਟਮੀ ਮਹਾਂਉਤਸਵ ਅਤੇ ਸ੍ਰੀਮਦ ਭਾਗਵਤ ਕਥਾ ਦੇ ਆਰੰਭ ਦੀ ਵਧਾਈ ਦਿੱਤੀ। ਇਸੇ ਤਰ੍ਹਾਂ ਬੀਰਬਲ ਦਾਸ ਦੀਪਗੜੀਆ ਵਲੋਂ ਪਰਿਵਾਰ ਸਮੇਤ ਜੋਤੀ ਪ੍ਰਚੰਡ ਦੀ ਰਸਮ ਅਦਾ ਕੀਤੀ ਗਈ। ਕਥਾ ਵਿਆਸ ਡਾ: ਸੁਆਮੀ ਰਾਮ ਤੀਰਥ ਜੀ ਚੀਮੇ ਵਾਲੇ ਨੇ ਸ੍ਰੀਮਦ ਭਾਗਵਤ ਮਹਾਂਪੁਰਾਣ ਦੀ ਮਹਿਮਾ ਬਾਰੇ ਚਾਨਣਾ ਪਾਇਆ। ਉਨ੍ਹਾਂ ਕਿਹਾ ਕਿ ਸ੍ਰੀਮਦ ਭਾਗਵਤ ਮਹਾਂਪੁਰਾਣ ਸਾਨੂੰ ਜੀਵਨ ਜਿਊਣ ਦੀ ਸਹੀ ਦਿਸ਼ਾ ਦਿਖਾਉਂਦਾ ਹੈ। ਭਾਗਵਤ ਕਥਾ ਕੇਵਲ ਧਾਰਮਿਕ ਕਥਾ ਸੁਣਨ ਤੱਕ ਸੀਮਤ ਨਹੀਂ, ਸਗੋਂ ਇਸ ਵਿਚ ਮਨੁੱਖੀ ਜੀਵਨ ਨੂੰ ਸਫਲ, ਸਾਰਥਿਕ ਅਤੇ ਸੁਚੱਜਾ ਬਣਾਉਣ ਲਈ ਅਨੇਕਾਂ ਪ੍ਰੇਰਣਾਦਾਇਕ ਸਿੱਖਿਆਵਾਂ ਮਿਲਦੀਆਂ ਹਨ। ਉਨ੍ਹਾਂ ਕਿਹਾ ਕਿ ਮਨੁੱਖ ਨੂੰ ਆਪਣੇ ਜੀਵਨ ਵਿਚ ਸੱਚ, ਸੇਵਾ, ਸਿਮਰਨ, ਦਇਆ, ਨਿਮਰਤਾ ਅਤੇ ਪਰਉਪਕਾਰ ਵਰਗੇ ਗੁਣਾਂ ਨੂੰ ਅਪਣਾਉਣਾ ਚਾਹੀਦਾ ਹੈ। ਇਸ ਮੌਕੇ ਇਲਾਕੇ ਦੀ ਧਾਰਮਿਕ ਸ਼ਖ਼ਸੀਅਤ ਸੰਤ ਬਾਬਾ ਭੋਲਾ ਦਾਸ ਮੁੱਖ ਸੇਵਾਦਾਰ ਦਰਵੇਸ਼ ਆਸ਼ਰਮ ਭਦੌੜ, ਪ੍ਰਵੀਨ ਗੌਤਮ ਚੇਅਰਮੈਨ, ਨਿਤਨ ਸਿੰਗਲਾ ਪ੍ਰਧਾਨ, ਨਰੇਸ਼ ਕੁਮਾਰ ਜਨਰਲ ਸਕੱਤਰ, ਗਗਨ ਸ਼ਰਮਾ ਖ਼ਜ਼ਾਨਚੀ, ਪਿ੍ਰੰਸ ਸੇਠੀ ਵਾਇਸ ਪ੍ਰਧਾਨ, ਮਨਦੀਪ ਬਾਂਸਲ, ਗੁਰਦੀਪ ਕੁਮਾਰ ਦੀਪਾ, ਸੁਰਿੰਦਰ ਕੁਮਾਰ, ਆਤਮਾ ਸਿੰਗਲਾ, ਮਨੋਜ ਕੁਮਾਰ, ਪਾਰਸ ਗਰਗ, ਧਰੁਵ ਸਿੰਗਲਾ ਅਤੇ ਹਿਮਾਂਸ਼ੂ ਸਿੰਗਲਾ ਸਮੇਤ ਹੋਰ ਪਤਵੰਤੇ ਅਤੇ ਧਾਰਮਿਕ ਸ਼ਰਧਾਲੂ ਹਾਜ਼ਰ ਸਨ।
ਪਿਛਲੀ ਖ਼ਬਰ ਕਾਂਗਰਸ ਸਰਕਾਰ ਆਉਣ ’ਤੇ ਮੁਲਾਜ਼ਮਾਂ ਸਮੇਤ ਹਰ ਵਰਗ ਦੇ ਮਸਲੇ ਪਹਿਲ ਦੇ ਆਧਾਰ ’ਤੇ ਹੱਲ ਕੀਤੇ ਜਾਣਗੇ-ਵਿਧਾਇਕ ਕਾਲਾ ਢਿੱਲੋਂ ਅਗਲੀ ਖ਼ਬਰ ਆਮ ਆਦਮੀ ਪਾਰਟੀ ਦੇ ਲਾਰਿਆਂ ਵਿਚ ਨਹੀਂ ਆਵੇਗੀ ਪੰਜਾਬ ਦੀ ਜਨਤਾ-ਬੀਬੀ ਬਾਲੀਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।