17-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-09-2026

ਬਰਨਾਲਾ-ਬਠਿੰਡਾ ਮੁੱਖ ਮਾਰਗ ’ਤੇ ਹੁੱਕ ਟੁੱਟ ਜਾਣ ਕਾਰਨ ਨਮਕ ਦੀ ਭਰੀ ਟਰਾਲੀ ਪਲਟੀ

ਤਪਾ ਮੰਡੀ, 16 ਸਤੰਬਰ (ਪ੍ਰਵੀਨ ਗਰਗ)-ਬਰਨਾਲਾ-ਬਠਿੰਡਾ ਮੁੱਖ ਮਾਰਗ ’ਤੇ ਡੇਰਾ ਬਾਬਾ ਇੰਦਰ ਦਾਸ ਦੇ ਉਲਟ ਸਾਈਡ ਘੋੜੇ ਟਰਾਲੇ ਦੇ ਪਿੱਛੇ ਲੋਡਿਡ ਨਮਕ ਦੀ ਭਰੀ ਟਰਾਲੀ ਦੀ ਹੁੱਕ ਟੁੱਟ ਜਾਣ ਕਾਰਨ ਪਲਟ ਜਾਣ ਦਾ ਸਮਾਚਾਰ ਸਾਹਮਣੇ ਆਇਆ ਹੈ, ਜਦਕਿ ਚਾਲਕ ਦਾ ਬਚਾਅ ਰਿਹਾ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਘੋੜਾ ਟਰਾਲਾ ਚਾਲਕ ਆਸ਼ੂ ਰਾਮ ਨੇ ਦੱਸਿਆ ਕਿ ਉਹ ਘੋੜੇ ਟਰਾਲੇ ’ਚ ਬੀਕਾਨੇਰ ਤੋਂ ਨਮਕ ਲੋਡ ਕਰ ਕੇ ਰਾਜਪੁਰੇ ਜਾ ਰਿਹਾ ਸੀ, ਜਦੋਂ ਉਹ ਤਪਾ ਦੇ ਘੜੈਲੀ ਚੌਂਕ ਵਾਲਾ ਓਵਰਬ੍ਰਿਜ ਉਤਰ ਕੇ ਕੱਟ ਤੋਂ ਸਲਿਪ ਰੋਡ ਚੜ੍ਹਨ ਲੱਗਾ ਤਾਂ ਅਚਾਨਕ ਚੈਸੀ ਦੇ ਪਿੱਛੇ ਲੋਡਰ ਟਰਾਲੀ ਦੀ ਹੁੱਕ ਟੁੱਟ ਗਈ, ਜਿਸ ਕਾਰਨ ਟਰਾਲੀ ਸਲਿਪ ਰੋੜ ’ਤੇ ਪਲਟ ਗਈ ਅਤੇ ਉਸ ਵਿਚ ਲੋਡ ਨਮਕ ਖੇਤ ਵਿਚ ਢੇਰੀ ਹੋ ਗਿਆ।

ਅਜੀਤ ਡੈਸਕ 17-09-2026
ਤਪਾ ਮੰਡੀ, 16 ਸਤੰਬਰ (ਪ੍ਰਵੀਨ ਗਰਗ)-ਬਰਨਾਲਾ-ਬਠਿੰਡਾ ਮੁੱਖ ਮਾਰਗ ’ਤੇ ਡੇਰਾ ਬਾਬਾ ਇੰਦਰ ਦਾਸ ਦੇ ਉਲਟ ਸਾਈਡ ਘੋੜੇ ਟਰਾਲੇ ਦੇ ਪਿੱਛੇ ਲੋਡਿਡ ਨਮਕ ਦੀ ਭਰੀ ਟਰਾਲੀ ਦੀ ਹੁੱਕ ਟੁੱਟ ਜਾਣ ਕਾਰਨ ਪਲਟ ਜਾਣ ਦਾ ਸਮਾਚਾਰ ਸਾਹਮਣੇ ਆਇਆ ਹੈ, ਜਦਕਿ ਚਾਲਕ ਦਾ ਬਚਾਅ ਰਿਹਾ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਘੋੜਾ ਟਰਾਲਾ ਚਾਲਕ ਆਸ਼ੂ ਰਾਮ ਨੇ ਦੱਸਿਆ ਕਿ ਉਹ ਘੋੜੇ ਟਰਾਲੇ ’ਚ ਬੀਕਾਨੇਰ ਤੋਂ ਨਮਕ ਲੋਡ ਕਰ ਕੇ ਰਾਜਪੁਰੇ ਜਾ ਰਿਹਾ ਸੀ, ਜਦੋਂ ਉਹ ਤਪਾ ਦੇ ਘੜੈਲੀ ਚੌਂਕ ਵਾਲਾ ਓਵਰਬ੍ਰਿਜ ਉਤਰ ਕੇ ਕੱਟ ਤੋਂ ਸਲਿਪ ਰੋਡ ਚੜ੍ਹਨ ਲੱਗਾ ਤਾਂ ਅਚਾਨਕ ਚੈਸੀ ਦੇ ਪਿੱਛੇ ਲੋਡਰ ਟਰਾਲੀ ਦੀ ਹੁੱਕ ਟੁੱਟ ਗਈ, ਜਿਸ ਕਾਰਨ ਟਰਾਲੀ ਸਲਿਪ ਰੋੜ ’ਤੇ ਪਲਟ ਗਈ ਅਤੇ ਉਸ ਵਿਚ ਲੋਡ ਨਮਕ ਖੇਤ ਵਿਚ ਢੇਰੀ ਹੋ ਗਿਆ। ਇਸ ਹਾਦਸੇ ਕਾਰਨ ਨਜ਼ਦੀਕ ਤੋਂ ਲੰਘ ਰਹੀਆਂ ਬਿਜਲੀ ਦੀਆਂ ਤਾਰਾਂ ਵੀ ਟੁੱਟ ਗਈਆਂ, ਜਿਸ ਨਾਲ ਕੁੱਝ ਥਾਵਾਂ ਦੀ ਬਿਜਲੀ ਵੀ ਗੁੱਲ ਹੋ ਗਈ। ਉੱਧਰ ਦੂਜੇ ਪਾਸੇ ਸਬੰਧਿਤ ਖੇਤ ਮਾਲਕ ਜੱਗੀ ਸਿੰਘ ਨੇ ਕਿਹਾ ਕਿ ਨਮਕ ਦੇ ਗੱਟਿਆਂ ਉਸ ਦੇ ਖੇਤ ਵਿਚ ਢੇਰੀ ਹੋ ਜਾਣ ਕਾਰਨ ਉਸ ਦਾ ਵੀ ਹਜ਼ਾਰਾਂ ਰੁਪਈਆਂ ਦਾ ਨੁਕਸਾਨ ਹੋ ਗਿਆ ਹੈ। ਨਜ਼ਦੀਕ ਤੋਂ ਲੰਘ ਰਹੇ ਰਾਹਗੀਰਾਂ ਨੇ ਕਿਹਾ ਕਿ ਹਾਈਵੇ ਅਥਾਰਿਟੀ ਤੋਂ ਮੰਗ ਕਰਦਿਆਂ ਕਿਹਾ ਕਿ ਕੱਟ ਦੇ ਵਿਚਕਾਰ ਸੜਕ ਜ਼ਿਆਦਾ ਉੱਚੀ ਹੋਣ ਕਾਰਨ ਹਾਦਸੇ ਵਾਪਰ ਰਹੇ ਹਨ, ਅਗਰ ਸੜਕ ਨੂੰ ਥੋੜਾ ਪੱਧਰਾ ਕੀਤਾ ਜਾਵੇ ਤਾਂ ਹਾਦਸਿਆਂ ਤੋਂ ਬਚਾਅ ਰਹਿ ਸਕਦਾ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਤਪਾ ਪੁਲਿਸ ਦੇ ਮੁਲਾਜ਼ਮ ਮੌਕੇ ’ਤੇ ਪਹੁੰਚ ਗਏ ਸਨ, ਜਿਨ੍ਹਾਂ ਟਰਾਲੀ ਨੂੰ ਸਾਈਡ ’ਤੇ ਕਰਵਾ ਕੇ ਆਵਾਜਾਈ ਬਹਾਲ ਕਰਵਾਈ।
ਪਿਛਲੀ ਖ਼ਬਰ ਅਕਾਲੀ ਦਲ (ਬ) ਵਲੋਂ ਬਿਜਲੀ ਕੱਟਾਂ ਨੂੰ ਲੈ ਕੇ ਤਹਿਸੀਲ ਕੰਪਲੈਕਸ ਵਿਖੇ ਧਰਨਾ ਲਗਾ ਕੇ ਰੋਸ ਪ੍ਰਦਰਸ਼ਨ ਅਗਲੀ ਖ਼ਬਰ ਪਿੰਡ ਬੱਲੋਕੇ ਦੇ 50 ਪਰਿਵਾਰ ਆਮ ਆਦਮੀ ਪਾਰਟੀ ’ਚ ਸ਼ਾਮਿਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।