21-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-02-2026

ਅੰਬਾਲਾ ਸ਼ਹਿਰ ਦਾ ਟਿੱਲਾ ਗੁਰੂ ਗੋਰਖਨਾਥ ਮੰਦਰ

ਅਜੀਤ ਡੈਸਕ 16-02-2026

ਅਤਿ ਪ੍ਰਾਚੀਨ ਕਾਲ ਤੋਂ ਟਿੱਲਾ ਗੋਰਖ ਨਾਥ ਭਾਰਤ ਵਿਚ ਨਾਥਾਂ-ਯੋਗੀਆਂ ਲਈ ਪਵਿੱਤਰ ਸਥਾਨ ਮੰਨਿਆ ਜਾਂਦਾ ਹੈ। ਇਕ ਇਤਿਹਾਸਕ ਗੋਰਖ ਟਿੱਲਾ ਜਿਹਲਮ ਜ਼ਿਲ੍ਹੇ (ਹੁਣ ਪਾਕਿਸਤਾਨ 'ਚ) ਦੇ ਲੂਣ ਵਾਲੇ ਪਹਾੜੀ ਖੇਤਰ 'ਚ ਸਥਿਤ ਹੈ, ਜਿਸ ਨੂੰ ਟਿੱਲਾ ਗੋਰਖ ਨਾਥ ਹਿਮਾਲਿਆ ਪਰਬਤ ਦੀ ਹੀ ਸ਼ਾਖ਼ਾ ਮੰਨਿਆ ਜਾਂਦਾ ਹੈ। ਉਰਦੂ 'ਚ ਟਿੱਲੇ ਦੇ ਪਰਬਤ ਨੂੰ ਕੋਹਨਾਥ ਕਿਹਾ ਜਾਂਦਾ ਹੈ। ਕੋਹ ਦਾ ਮਤਲਬ ਹੈ ਪਰਬਤ। ਮੁਸਲਿਮ ਇਤਿਹਾਸਕਾਰ ਵੀ ਇਸ ਸਥਾਨ ਨੂੰ ਬਹੁਤ ਪਵਿੱਤਰ ਮੰਨਦੇ ਹਨ। ਪੀਰ ਕਲਾ ਨਾਥ ਸਾਲ 1920 'ਚ ਟਿੱਲੇ ਦੀ ਗੱਦੀ 'ਤੇ ਸੀ ਤੇ ਉਸ ਦੇ ਸਮੇਂ ਹੀ 1947 ਵਿਚ ਦੇਸ਼ ਦੀ ਵੰਡ ਹੋਈ। ਭਾਰਤ ਆਉਣ ਪਿੱਛੋਂ ਉਸ ਨੇ ਅੰਬਾਲਾ ਸ਼ਹਿਰ ਦੀ ਸਬਜ਼ੀ ਮੰਡੀ ਨੇੜੇ ਇਕ ਭਵਨ ਸਾਲ 1951 'ਚ ਖਰੀਦਿਆ, ਜੋ ਕਿ ਹੁਣ ਟਿੱਲੇ ਦੀ ਗੱਦੀ ਦਾ ਸਥਾਨ ਮੰਨਿਆ ਜਾਂਦਾ ਹੈ। ਇੱਥੇ ਮਹਾਸ਼ਿਵਰਾਤਰੀ ਤੇ ਗੁਰਪੂਰਣਿਮਾ ਦੇ ਤਿਉਹਾਰ ਸ਼ਰਧਾ ਨਾਲ ਮਨਾਏ ਜਾਂਦੇ ਹਨ। ਇਸ ਸਮੇਂ ਪੀਰ ਪਾਰਸਨਾਥ ਗੱਦੀਨਸ਼ੀਨ ਹਨ, ਜਿਨ੍ਹਾਂ ਨੇ ਇਸ ਸਥਾਨ 'ਤੇ ਆਪਣੇ ਤੋਂ ਪਹਿਲੇ ਗੱਦੀਨਸ਼ੀਨ ਪੀਰ ਸ਼ਰਧਨਾਥ ਦੀ ਸਮਾਧੀ, ਸ਼ਿਵ ਮੰਦਰ, ਗਣੇਸ਼ ਮੰਦਰ, ਨੌਨਾਥ ਚੌਰਾਸੀ ਸਿੱਧ ਮੰਦਰ (ਉੱਤਰ ਭਾਰਤ 'ਚ ਪਹਿਲਾ ਮੰਦਰ), ਨਵ ਦੁਰਗਾ ਮੰਦਰ, ਗੁਰੂ ਗੋਰਖ ਨਾਥ ਦਾ ਧੂਣਾ ਆਦਿ ਸਥਾਨ ਬਣਵਾਏ ਹੋਏ ਹਨ। ਪੀਰ ਪਾਰਸਨਾਥ ਨੇ ਯੋਗੀ ਮਨਸਾਨਾਥ ਨੂੰ ਉਸ ਦੀ ਲਗਨ ਕਾਰਨ ਆਪਣਾ ਉੱਤਰਾਧਿਕਾਰੀ ਵੀ ਥਾਪ ਦਿੱਤਾ ਹੈ। ਪਿਛਲੇ ਸਾਲ ਦੀ ਤਰ੍ਹਾਂ ਇਸ ਵਾਰ ਵੀ ਮਹਾਸ਼ਿਵਰਾਤਰੀ ਉਤਸਵ 15 ਤੇ 16 ਫਰਵਰੀ ਨੂੰ ਟਿੱਲਾ ਮੰਦਰ ਸ੍ਰੀਨਾਥ ਨਗਰ ਅੰਬਾਲਾ ਸ਼ਹਿਰ 'ਚ ਬਹੁਤ ਧੂਮ-ਧਾਮ ਨਾਲ ਮਨਾਇਆ ਜਾਂਦਾ ਹੈ। ਦੋਵੇਂ ਦਿਨ ਗੁਰੂ ਦੀਕਸ਼ਾ ਸਵੇਰੇ 6 ਤੋਂ 8 ਵਜੇ ਤੱਕ ਦਿੱਤੀ ਜਾਵੇਗੀ। 15 ਫਰਵਰੀ ਰਾਤ ਨੂੰ ਚਾਰ ਪਹਿਰ ਦੀ ਪੂਜਾ ਹੁੰਦੀ ਹੈ ਅਤੇ 16 ਫਰਵਰੀ ਨੂੰ ਗੱਦੀ ਦੀ ਰਸਮ ਸਵੇਰੇ 11 ਤੋਂ 1:30 ਵਜੇ ਤੱਕ ਹੋਵੇਗੀ। ਉਪਰੰਤ ਭੰਡਾਰਾ ਹੋਵੇਗਾ।
ਪਾਕਿਸਤਾਨ ਵਾਲਾ ਟਿੱਲਾ ਗੁਰੂ ਗੋਰਖਨਾਥ ਨੂੰ ਹਿਮਾਲਿਆ ਦੀ ਇਕ ਸ਼ਾਖਾ ਮੰਨਿਆ ਜਾਂਦਾ ਹੈ ਤੇ ਇਸ ਟਿੱਲੇ ਨੂੰ ਹਿਪੁਰੀ ਦਾ ਟਿੱਲਾ ਵੀ ਕਿਹਾ ਜਾਂਦਾ ਹੈ। ਇਸ ਨੂੰ ਗੁਰੂ ਗੋਰਖਨਾਥ ਜੀ ਦਾ ਟਿੱਲਾ, ਟਿੱਲਾ ਬਾਲ ਗੁੰਦਾਈ ਤੇ ਲਕਸ਼ਮਣ ਦਾ ਟਿੱਲਾ ਵੀ ਕਿਹਾ ਜਾਂਦਾ ਹੈ।

-ਅਜੀਤ ਬਿਊਰੋ

ਪਿਛਲੀ ਖ਼ਬਰ ਮਹਾਰਾਜਾ ਰਣਜੀਤ ਸਿੰਘ ਦੇ ਕੁਨਬੇ ਦਾ ਫ਼ਰਜ਼ੰਦ ਕੰਵਰ ਸ਼ਾਹਦੇਵ ਸਿੰਘ ਅਗਲੀ ਖ਼ਬਰ ਕੱਲ੍ਹ ਜਨਮ ਦਿਨ 'ਤੇ ਵਿਸ਼ੇਸ਼ ਮਾਨਵਤਾ ਦਾ ਮਹਾਨ ਕਵੀ-ਪ੍ਰੋ. ਪੂਰਨ ਸਿੰਘ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।