19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-04-2026

ਕੋਕੇਡਾਮਾ : ਬਾਗ਼ਬਾਨੀ ਦੀ ਨਵੀਂ ਤਕਨੀਕ

ਅਜੀਤ ਡੈਸਕ 30-04-2026

ਜੇਕਰ ਤੁਸੀਂ ਆਪਣੇ ਬੂਟਿਆਂ ਨੂੰ ਕੁਝ ਵੱਖਰੇ ਅੰਦਾਜ਼ ਵਿਚ ਲਗਾ ਕੇ ਆਪਣੇ ਬਗ਼ੀਚੇ ਨੂੰ ਸਜਾਉਣਾ ਚਾਹੁੰਦੇ ਹੋ ਤਾਂ ਰਵਾਇਤੀ ਗਮਲਿਆਂ ਦੀ ਬਜਾਏ ਉਨ੍ਹਾਂ ਨੂੰ 'ਮਾਸ' ਵਿਚ ਲਗਾ ਕੇ ਉਸ ਨੂੰ ਨਵੀਂ ਦਿਖ ਦੇ ਸਕਦੇ ਹੋ, ਜਿਸ ਨੂੰ ਕੋਕੇਡਾਮਾ ਕਿਹਾ ਜਾਂਦਾ ਹੈ। ਕੋਕੇਡਾਮਾ ਜਪਾਨ ਦੀ ਇਕ ਇਸ ਤਰ੍ਹਾਂ ਦੀ ਤਕਨੀਕ ਹੈ, ਜਿਸ ਵਿਚ ਬੂਟੇ ਬਿਨਾਂ ਗਮਲਿਆਂ ਤੋਂ ਲਗਾਏ ਜਾਂਦੇ ਹਨ। ਇਸ ਤਕਨੀਕ ਜ਼ਰੀਏ ਬੂਟਿਆਂ ਦਾ ਵਾਧਾ ਤਾਂ ਚੰਗਾ ਹੁੰਦਾ ਹੈ, ਘੱਟ ਥਾਂ ਵਿਚ ਅਸੀਂ ਜ਼ਿਆਦਾ ਬੂਟੇ ਵੀ ਲਗਾ ਸਕਦੇ ਹਾਂ। ਕੋਕੇਡਾਮਾ ਬਣਾਉਣ ਲਈ ਹਰ ਬੂਟੇ ਨੂੰ ਵਰਤੋਂ ਵਿਚ ਨਹੀਂ ਲਿਆਂਦਾ ਜਾ ਸਕਦਾ। ਇਸ ਵਿਚ ਕਈ ਬੂਟਿਆਂ ਦੀਆਂ ਇਸ ਤਰ੍ਹਾਂ ਦੀਆਂ ਕਿਸਮਾਂ ਹਨ, ਜਿਨ੍ਹਾਂ ਨੂੰ ਘੱਟ ਤੋਂ ਘੱਟ ਇਕ ਸੀਜ਼ਨ ਲਈ ਲਗਾਇਆ ਜਾ ਸਕਦਾ ਹੈ। ਇਹ ਫੁੱਲਾਂ ਦੇ ਬੂਟੇ ਆਰਕਿਡ, ਪੀਸ ਲਿੱਲੀ, ਐਂਥਰੂਅਮ, ਬਲੱਬ ਅਤੇ ਇਸ ਤਰ੍ਹਾਂ ਦੇ ਛੋਟੇ ਫੁੱਲਾਂ ਵਾਲੇ ਬੂਟੇ, ਜਿਨ੍ਹਾਂ ਨੂੰ ਸੌਖਿਆਂ ਹੀ ਲਗਾ ਸਕਦੇ ਹਾਂ। ਫਰਨ ਅਤੇ ਬੋਨਸਾਈ ਦਾ ਵੀ ਜੇਕਰ ਸਹੀ ਮਿੱਟੀ ਦਾ ਅਧਾਰ ਬਣਾ ਦਿੱਤਾ ਜਾਵੇ ਤਾਂ ਉਹ ਚੰਗੇ ਚਲਦੇ ਹਨ। ਇਸ ਤੋਂ ਇਲਾਵਾ ਬੂਟਿਆਂ ਦੇ ਹੇਠਾਂ ਜੜ੍ਹ ਤੋਂ ਉੱਗੇ ਛੋਟੇ ਬੂਟੇ ਜਿਵੇਂ ਸਪਾਈਡਰ ਪਲਾਂਟ, ਸਨੇਕ ਪਲਾਂਟ, ਮਨੀ ਪਲਾਂਟ, ਸਿਗੋਨੀਅਮ, ਰੀਓ, ਕੈਲਡੀਅਮ, ਐਗਲੋਨੀਮਾ, ਐਲੋਵੇਰਾ, ਬੇਗੋਨੀਆ, ਫਰਨ, ਕਲੈਨਚੋ, ਇੰਗਲਿਸ਼ ਆਈ.ਵੀ. ਅਤੇ ਸੈਕੂਲੈਂਟ ਪਲਾਂਟ ਵਰਗੇ ਬੂਟਿਆਂ ਨੂੰ ਲਗਾਇਆ ਜਾ ਸਕਦਾ ਹੈ।
ਇਹ ਹੈ ਕੀ? : ਗਮਲੇ ਵਿਚ ਲਗਾਏ ਜਾਣ ਵਾਲੇ ਬੂਟਿਆਂ ਦੀ ਤਰ੍ਹਾਂ ਕੋਕੇਡਾਮਾ ਨੂੰ ਮਿੱਟੀ ਤਿਆਰ ਕਰਕੇ ਇਸ ਵਿਚ ਇਕ ਹਿੱਸਾ ਵਰਮੀ ਕੰਪੋਸਟ ਅਤੇ ਇਕ ਹਿੱਸਾ ਕੋਕੋਪੀਠ ਲਿਆ ਜਾਂਦਾ ਹੈ। ਇਸ ਮਿਸ਼ਰਨ ਵਿਚ ਪਾਣੀ ਪਾ ਕੇ ਥੋੜ੍ਹਾ ਗਿੱਲਾ ਕਰਕੇ ਬੂਟੇ ਦੀ ਜੜ੍ਹ ਨੂੰ ਇਸ ਮਿਸ਼ਰਨ ਵਿਚ ਚੰਗੀ ਤਰ੍ਹਾਂ ਢਕ ਕੇ ਗੋਲ ਆਕਾਰ ਦਿੱਤਾ ਜਾਂਦਾ ਹੈ। ਕੋਕੇਡਾਮਾ ਨੂੰ ਖ਼ੂਬਸੂਰਤੀ ਦੇਣ ਲਈ ਇਸ ਦੀ ਗੋਲ ਸ਼ੇਪ ਦੇਣਾ ਬਹੁਤ ਜ਼ਰੂਰੀ ਹੈ। ਇਸ ਤੋਂ ਬਾਅਦ ਮਿੱਟੀ ਦੀ ਉੱਪਰੀ ਲੇਅਰ 'ਤੇ ਮਾਸ ਘਾਹ ਚਿਪਕਾ ਦਿੰਦੇ ਹਾਂ, ਜੇਕਰ ਮਾਸ ਘਾਹ ਉਪਲਬਧ ਨਾ ਹੋਵੇ ਤਾਂ ਉਸ ਦੀ ਥਾਂ ਨਾਰੀਅਲ ਦਾ ਰੇਸ਼ਾ ਜਾਂ ਸੂਤੀ ਕੱਪੜਾ ਵੀ ਵਰਤੋਂ ਵਿਚ ਲਿਆਂਦਾ ਜਾ ਸਕਦਾ ਹੈ ਅਤੇ ਉਸ ਦੇ ਚਾਰੇ ਪਾਸੇ ਧਾਗਾ, ਰੱਸੀ ਜਾਂ ਉੱਨ ਲਪੇਟ ਦਿੱਤਾ ਜਾਂਦਾ ਹੈ। ਕੋਕੇਡਾਮਾ ਵਿਚ ਪਾਣੀ ਦੇਣ ਲਈ ਇਕ ਬੋਤਲ ਵਿਚ ਪਾਣੀ ਭਰ ਕੇ ਮਿੱਟੀ ਨੂੰ ਸਪ੍ਰੇਅ ਨਾਲ ਗਿੱਲਾ ਕੀਤਾ ਜਾਂਦਾ ਹੈ। ਇਸ ਤਰ੍ਹਾਂ ਨਾਲ ਤਿਆਰ ਕੀਤੇ ਗਏ ਬੂਟਿਆਂ ਨੂੰ ਦੋ ਤਿੰਨ ਸਾਲ ਤੱਕ ਕਿਸੇ ਖ਼ਾਸ ਦੇਖਭਾਲ ਜਾਂ ਖ਼ਾਦ ਦੀ ਜ਼ਰੂਰਤ ਨਹੀਂ ਪੈਂਦੀ।
ਜੇਕਰ ਪਹਿਲਾਂ ਤੋਂ ਗਮਲੇ ਵਿਚ ਲੱਗੇ ਕਿਸੇ ਬੂਟੇ ਨੂੰ ਕੋਕੇਡਾਮਾ ਬਣਾਉਣਾ ਚਾਹੁੰਦੇ ਹੋ ਤਾਂ ਉਸ ਨੂੰ ਮਿੱਟੀ ਤੋਂ ਕੱਢ ਕੇ ਜੜ੍ਹ ਦੇ ਆਲੇ-ਦੁਆਲੇ ਜ਼ਿਆਦਾ ਮਿੱਟੀ ਨੂੰ ਹਟਾ ਕੇ ਬੂਟੇ ਦੇ ਆਕਾਰ ਦੇ ਥੋੜ੍ਹਾ ਛੋਟਾ ਕਰਕੇ ਇਸ ਨੂੰ ਕੋਕੇਡਾਮਾ ਤਕਨੀਕ ਨਾਲ ਤਿਆਰ ਕਰ ਸਕਦੇ ਹੋ। ਕੋਕੇਡਾਮਾ ਤਕਨੀਕ ਨਾਲ ਤਿਆਰ ਕੀਤੇ ਗਏ ਬੂਟੇ ਨੂੰ ਕਿਸੇ ਡੂੰਘੇ ਭਾਂਡੇ, ਸਜਾਵਟੀ ਬਾਊਲ, ਗਮਲੇ ਜਾਂ ਆਪਣੇ ਬਗ਼ੀਚੇ ਦੇ ਕਿਸੇ ਸੁੱਕੇ ਦਰੱਖਤ ਦੇ ਤਣੇ ਜਾਂ ਮਜ਼ਬੂਤ ਟਾਹਣੀਆਂ ਵਾਲੇ ਹਿੱਸੇ 'ਤੇ ਲਟਕਾ ਸਕਦੇ ਹੋ। ਪਾਣੀ ਦੇਣ ਲਈ ਇਸ ਪੂਰੀ ਬਾਲ ਨੂੰ 10 ਤੋਂ 15 ਮਿੰਟ ਤੱਕ ਪਾਣੀ ਵਿਚ ਰੱਖ ਦਿਉ ਅਤੇ ਪਾਣੀ ਤੋਂ ਕੱਢ ਕੇ ਚੰਗੀ ਤਰ੍ਹਾਂ ਨਿਚੋੜ ਕੇ ਇਸ ਨੂੰ ਦੁਬਾਰਾ ਜਿਥੇ ਰੱਖਿਆ ਸੀ, ਉਥੇ ਰੱਖ ਦਿਉ। ਪਾਣੀ ਦੇਣ ਲਈ ਹਲਕੇ-ਫੁਲਕੇ ਸਪ੍ਰੇਅ ਨਾਲ ਵੀ ਤੁਸੀਂ ਕੋਕੇਡਾਮਾ ਦੀ ਮਿੱਟੀ ਨੂੰ ਫ੍ਰੈੱਸ਼ ਰੱਖ ਸਕਦੇ ਹੋ।

ਪਿਛਲੀ ਖ਼ਬਰ ਪੌਸ਼ਟਿਕ ਦਲੀਏ ਜੌਂ ਦਾ ਨਮਕੀਨ ਦਲੀਆ ਅਗਲੀ ਖ਼ਬਰ ਸਾਹਿਤਕ ਪੈੜਾਂ ਅਤੇ ਵਿੱਦਿਅਕ ਸੇਵਾਵਾਂ ਦਾ ਸੁਮੇਲ ਕਮਲਜੀਤ ਕੌਰ ਗੁੰਮਟੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।