19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-04-2026

ਰਸੋਈ ਦਾ ਕਿਟਾਣੂ-ਮੁਕਤ ਹੋਣਾ ਸਭ ਤੋਂ ਜ਼ਰੂਰੀ

ਅਜੀਤ ਡੈਸਕ 30-04-2026

ਸਭ ਜਾਣਦੇ ਹਨ ਕਿ ਖਾਣਾ ਬਣਾਉਂਦੇ ਸਮੇਂ ਸਾਨੂੰ ਹੱਥ ਜ਼ਰੂਰ ਧੋਣੇ ਚਾਹੀਦੇ ਹਨ। ਇਸ ਦੇ ਨਾਲ-ਨਾਲ ਇਹ ਵੀ ਜ਼ਰੂਰੀ ਹੈ ਕਿ ਜੋ ਅਸੀਂ ਪਕਾ ਰਹੇ ਹਾਂ, ਕੀ ਉਹ ਸਾਫ਼ ਭਾਂਡਿਆਂ ਵਿਚ ਪੱਕ ਰਿਹਾ ਹੈ ਜਾਂ ਨਹੀਂ ਅਤੇ ਸਬਜ਼ੀ ਨੂੰ ਚੰਗੀ ਤਰ੍ਹਾਂ ਧੋਤਾ ਹੈ ਜਾਂ ਨਹੀਂ। ਵਿਸ਼ਵ ਹਾਈਜੀਨ ਕੌਂਸਲ ਦੇ ਤਾਜ਼ਾ ਅਧਿਐਨ ਤੋਂ ਪਤਾ ਲੱਗਿਆ ਹੈ ਕਿ ਸੁਆਣੀਆਂ ਜੋ ਭੋਜਨ ਤਿਆਰ ਕਰਦੀਆਂ ਹਨ, ਉਨ੍ਹਾਂ ਵਿਚ ਬੈਕਟੀਰੀਆ ਦੇ ਸੰਕ੍ਰਮਣ ਦੇਖਣ ਨੂੰ ਮਿਲੇ ਹਨ। ਉਹੀ ਭੋਜਨ ਖਾ ਕੇ ਅਸੀਂ ਅਤੇ ਸਾਡਾ ਪਰਿਵਾਰ ਸੰਕ੍ਰਮਿਤ ਹੁੰਦਾ ਹੈ।
ਵਿਸ਼ਵ ਹਾਈਜੀਨ ਕੌਂਸਲ ਅਨੁਸਾਰ ਜੇਕਰ ਅਸੀਂ ਆਪਣੀ ਰਸੋਈ 'ਤੇ ਧਿਆਨ ਦਈਏ ਤਾਂ ਅਸੀਂ ਆਪਣੀ ਰਸੋਈ ਨੂੰ ਸੰਕ੍ਰਮਣ ਮੁਕਤ ਰੱਖ ਸਕਦੇ ਹਾਂ। ਇਸ ਤਰ੍ਹਾਂ ਕਰਕੇ ਅਸੀਂ ਖ਼ੁਦ ਅਤੇ ਆਪਣੇ ਪਰਿਵਾਰ ਦੇ ਮੈਂਬਰਾਂ ਨੂੰ ਚੰਗੀ ਸਿਹਤ ਪ੍ਰਦਾਨ ਕਰ ਸਕਦੇ ਹਾਂ। ਇਹ ਥੋੜ੍ਹਾ ਮੁਸ਼ਕਿਲ ਤਾਂ ਹੈ ਪਰ ਅਸੰਭਵ ਨਹੀਂ। ਆਓ ਧਿਆਨ ਦਈਏ ਕੁਝ ਵਿਸ਼ੇਸ਼ ਗੱਲਾਂ 'ਤੇ :
ਸਭ ਸਬਜ਼ੀਆਂ, ਫਲਾਂ ਅਤੇ ਦਾਲਾਂ ਨੂੰ ਪਹਿਲਾਂ ਪਾਣੀ ਵਿਚ ਭਿਉਂ ਕੇ ਰੱਖੋ। ਧੋਂਦੇ ਹੋਏ ਰਗੜ ਕੇ ਧੋਵੋ। ਫਿਰ ਛਿੱਲੋ ਅਤੇ ਕੱਟੋ।
ਮੀਟ ਅਤੇ ਸਬਜ਼ੀਆਂ ਨੂੰ ਵੱਖ-ਵੱਖ ਚਾਕੂ ਨਾਲ ਕੱਟੋ। ਉਸ ਦੇ ਕੱਟਣ ਦੇ ਬੋਰਡ ਵੀ ਵੱਖਰੇ-ਵੱਖਰੇ ਰੱਖੋ।
ਕੱਚੇ ਮੀਟ ਨੂੰ ਪਕਾਉਣ ਤੋਂ ਪਹਿਲਾਂ ਸਿੰਕ ਵਿਚ ਨਾ ਧੋਵੋ ਨਹੀਂ ਤਾਂ ਬੇਸਿਨ ਵਿਚ ਕੀਟਾਣੂ ਫੈਲ ਜਾਣਗੇ। ਜੇਕਰ ਧੋਣਾ ਹੈ ਤਾਂ ਕਿਸੇ ਭਾਂਡੇ ਵਿਚ ਪਾ ਕੇ ਚੰਗੀ ਤਰ੍ਹਾਂ ਸਾਫ਼ ਕਰ ਕੇ ਧੋਵੋ, ਫਿਰ ਸਿੰਕ ਸਾਫ਼ ਕਰ ਦਿਉ ਤਾਂ ਕਿ ਕਿਟਾਣੂ ਫੈਲ ਨਾ ਸਕਣ।
ਸਿੰਕ ਸਾਫ਼ ਕਰਨ ਵਾਲੇ ਸਪੰਜ ਨੂੰ ਵੱਖਰਾ ਰੱਖੋ ਅਤੇ ਵਰਤੋਂ ਕਰਨ ਦੇ ਬਾਅਦ ਧੋ ਦਿਓ।
ਕੱਚੇ ਖਾਣ ਵਾਲੇ ਪਦਾਰਥਾਂ ਨੂੰ ਜਿਵੇਂ ਸਬਜ਼ੀਆਂ, ਫਲ ਆਦਿ ਹਨ, ਵੱਖ-ਵੱਖ ਪੋਲੀਪੈਕ ਵਿਚ ਰੱਖੋ। ਸਬਜ਼ੀਆਂ ਅਤੇ ਫਲ ਉਨ੍ਹਾਂ ਦੀ ਬਣੀ ਟੋਕਰੀ ਵਿਚ ਹੀ ਰੱਖੋ।
ਪੱਕੀਆਂ ਸਬਜ਼ੀਆਂ ਨੂੰ ਠੰਢਾ ਕਰਕੇ ਡੱਬਾ ਬੰਦ ਕਰਕੇ ਫਰਿੱਜ ਵਿਚ ਰੱਖੋ ਤਾਂ ਕਿ ਉਨ੍ਹਾਂ ਦੀ ਮਹਿਕ ਦੂਜੇ ਖਾਣੇ ਵਿਚ ਮਿਕਸ ਨਾ ਹੋ ਸਕੇ।
ਫਰਿੱਜ ਵਿਚ ਖਾਣ ਵਾਲੇ ਪਦਾਰਥਾਂ ਨੂੰ ਤੁੰਨ ਕੇ ਨਾ ਰੱਖੋ। ਠੰਢੀ ਹਵਾ ਨੂੰ ਘੁੰਮਦੇ ਰਹਿਣ ਲਈ ਥਾਂ ਦਿਉ।
ਕੱਚੇ ਮੀਟ, ਆਂਡਿਆਂ ਅਤੇ ਸੀ-ਫੂਡ ਨੂੰ ਹੋਰ ਖਾਣ ਵਾਲੇ ਪਦਾਰਥਾਂ ਤੋਂ ਵੱਖਰਾ ਰੱਖੋ।

ਪਿਛਲੀ ਖ਼ਬਰ ਗਰਮੀਆਂ ਵਿਚ ਕੁਦਰਤੀ ਸੁੰਦਰਤਾ ਨਿਖਾਰਦਾ ਹੈ ਗੂੰਦ ਕਤੀਰਾ ਅਗਲੀ ਖ਼ਬਰ ਪੌਸ਼ਟਿਕ ਦਲੀਏ ਜੌਂ ਦਾ ਨਮਕੀਨ ਦਲੀਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।