29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-06-2026

ਵੱਖਰਾ ਕੁਝ ਸਿਰਜਣ ਵਾਲੀ ਅਧਿਆਪਕਾ - ਕੁਲਵਿੰਦਰਜੀਤ ਕੌਰ

ਅਜੀਤ ਡੈਸਕ 18-06-2026

ਸਿਆਣਿਆਂ ਦਾ ਕਥਨ ਹੈ, 'ਬਹੁ ਗਿਣਤੀ ਸਫਲਤਾ ਦੇ ਰਾਹ ਤੋਂ ਬਚਣ ਲਈ ਬਹਾਨੇਬਾਜ਼ੀਆਂ ਲੱਭਦੀ ਰਹਿੰਦੀ ਹੈ। ਭੀੜ ਦਾ ਹਿੱਸਾ ਬਣ ਕੇ ਨਹੀਂ ਬਲਕਿ ਭੀੜ ਤੋਂ ਅਲੱਗ ਹੋ ਕੇ ਕੁਝ ਨਵਾਂ ਸਿਰਜਿਆ ਜਾ ਸਕਦਾ ਹੈ।' ਅਜਿਹੀ ਹੀ ਉਦਾਹਰਨ ਹੈ ਜੋ ਹਾਲ ਹੀ ਵਿਚ 2025 ਅਧਿਆਪਕ ਦਿਵਸ ਮੌਕੇ ਪੂਰੇ ਅੰਮ੍ਰਿਤਸਰ ਵਿਚ ਇਕਲੌਤੀ ਅਧਿਆਪਕਾ ਜਿਸ ਨੂੰ 'ਸਟੇਟ ਅਵਾਰਡ' ਨਾਲ ਸਨਮਾਨਿਤ ਕੀਤਾ ਗਿਆ ਕੁਲਵਿੰਦਰਜੀਤ ਕੌਰ, ਸਰਕਾਰੀ ਐਲੀਮੈਂਟਰੀ ਸ.ਸ. ਸਕੂਲ ਚੱਬਾ ਵਿਖੇ ਪੜ੍ਹਾਉਂਦੀ ਹੈ। ਈ .ਟੀ.ਟੀ,ਬੀ.ਐੱਡ ਅਤੇ ਚਾਰ ਵਿਸ਼ਿਆਂ ਵਿਚ ਐੱਮ.ਏ ਪਾਸ ਇਹ ਮਾਣਮੱਤੀ ਅਧਿਆਪਕਾ ਦੇ ਇਕ ਸਾਲ ਵਿਚ ਹੀ ਨੌ ਬੱਚੇ ਜਵਾਹਰ ਨਵੋਦਿਆ ਵਿਦਿਆਲਿਆ ਸਿਲੈਕਟ ਹੋਏ। ਸਾਰੇ ਪਾਸੇ, ਹਰ ਖੇਤਰ ਵਿਚ ਧਾਂਕ ਜਮਾਉਣ ਵਾਲੀ ਇਸ ਪ੍ਰਤਿਭਾਸ਼ਾਲੀ ਅਧਿਆਪਕਾਂ ਨੇ 'ਖੇਡਾਂ ਵਤਨ ਪੰਜਾਬ' ਦੀਆਂ ਵਿਚ ਜਿੱਥੇ ਤਿੰਨ ਸਾਲ ਗੋਲਡ ਮੈਡਲ, ਸਿਲਵਰ ਮੈਡਲ ਬੈਡਮਿੰਟਨ (ਰਾਜ ਪੱਧਰੀ) ਜਿੱਤੇ, ਉੱਥੇ ਇਨ੍ਹਾਂ ਦੇ ਬੱਚੇ ਵੀ ਸਟੇਟ ਪੱਧਰ ਤੇ ਖੇਡਾਂ ਵਿਚ ਹਰ ਸਾਲ ਮੱਲਾਂ ਮਾਰ ਰਹੇ ਹਨ। ਪੰਜਾਬੀ ਚੈਨਲ 'ਤੇ ਇਹ ਅਧਿਆਪਕਾ 'ਤੁਸੀਂ ਕਿੰਨੇ ਪੰਜਾਬੀ ਹੋ' ਵਿਚ ਮੱਲਾਂ ਮਾਰ ਚੁੱਕੀ ਹੈ। ਲਾਕਡਾਊਨ ਵਿਚ ਡੀ.ਡੀ. ਪੰਜਾਬੀ ਤੇ ਸਿੱਖਿਆ ਵਿਭਾਗ ਵੱਲੋਂ ਪ੍ਰੋਗਰਾਮ ਕਰਵਾ ਚੁੱਕੀ ਹੈ। ਪੰਜਾਬੀ ਭਾਸ਼ਾ ਤੇ ਮਾਂ ਬੋਲੀ ਵਿਚ ਚੰਗੀ ਮੁਹਾਰਤ ਕਰਕੇ ਵਧੀਆ ਕੈਲੀਗ੍ਰਾਫੀ ਕਰਕੇ ਭਾਸ਼ਾ ਵਿਭਾਗ ਪੰਜਾਬ ਵਲੋਂ ਸਨਮਾਨਿਤ ਹੋ ਚੁੱਕੀ ਹੈ। ਇਨ੍ਹਾਂ ਦੇ ਬੱਚੇ ਪੰਜਾਬ ਪੱਧਰ 'ਤੇ ਸੁੰਦਰ ਲਿਖਾਈ ਕਲਮ ਨਾਲ ਜਿੱਤ ਚੁੱਕੇ ਹਨ। ਖਾਲਸਾ ਕਾਲਜ ਤੇ ਅੰਤਰਰਾਸ਼ਟਰੀ ਮੰਚ ਯੂਕੇ ਵੱਲੋਂ ਸਨਮਾਨਿਤ ਹੋ ਚੁੱਕੀ ਹੈ। ਸੁੰਦਰ ਲਿਖਾਈ ਰਿਸੋਰਸ ਪਰਸਨ ਸ੍ਰੀ ਕ੍ਰਿਸ਼ਨ ਕੁਮਾਰ ਡੀਜੀਐਸਸੀ ਪੰਜਾਬ ਵਲੋਂ ਸਨਮਾਨਿਤ ਹੋ ਚੁੱਕੀ ਹੈ। ਜ਼ਿਲ੍ਹਾ ਪੱਧਰ 'ਤੇ ਉੱਤਮ ਅਧਿਆਪਕਾ 2015 ਸਨਮਾਨਤ ਹੋ ਚੁੱਕੀ ਹੈ। ਇਨ੍ਹਾਂ ਦੀਆਂ ਪੜ੍ਹਾਈਆਂ ਦੇ ਤਰੀਕੇ, ਟੀਐਲਐਮ, ਪੰਜਾਬ ਪੱਧਰ ਤੇ ਪ੍ਰਦਰਸ਼ਿਤ ਹੋ ਚੁੱਕੇ ਹਨ। ਪੰਜਾਬ ਭਰ ਵਿਚ ਇਨ੍ਹਾਂ ਦੀਆਂ ਵੀਡੀਓਜ਼ ਅਧਿਆਪਕਾਂ ਵਿਚ ਜਾਂਦੀਆਂ ਹਨ, ਇਨ੍ਹਾਂ ਦੇ ਪੜ੍ਹਾਉਣ ਦੇ ਉੱਤਮ ਤਰੀਕੇ ਸਲਾਹੇ ਜਾਂਦੇ ਹਨ। 2016 ਵਿਚ ਟੀਐਲਐਮ ਕੰਪੀਟੀਸ਼ਨ ਵਿਚ ਇਹ ਪਹਿਲਾ ਸਥਾਨ ਜ਼ਿਲ੍ਹਾ ਪੱਧਰ ਤੇ ਪ੍ਰਾਪਤ ਕਰ ਚੁੱਕੇ ਹਨ। ਇਨ੍ਹਾਂ ਦੇ ਬੱਚੇ ਕਵਿਤਾ ਲਿਖਣ ਵਿਚ ਪੰਜਾਬ ਭਵਨ ਸਰੀ ਕੈਨੇਡਾ ਵਿਚ ਹਾਜ਼ਰੀ ਲਵਾ ਚੁੱਕੇ ਹਨ। ਹਰ ਖੇਤਰ ਵਿਚ ਨਾਮਣਾ ਖੱਟ ਰਹੀ ਹੈ ਇਸ ਅਧਿਆਪਕਾ ਦੇ ਪਤੀ ਸ. ਸਰਬਜੀਤ ਸਿੰਘ ਸੀਐਚਟੀ (ਨੂਰਦੀ) ਹਮੇਸ਼ਾ ਮੋਢੇ ਨਾਲ ਮੋਢਾ ਮਿਲਾ ਕੇ ਚਲਦੇ ਹਨ।

-ਪ੍ਰਤੀਨਿਧ-ਚੱਬਾ (ਅੰਮ੍ਰਿਤਸਰ)
ਮੋਬਾਈਲ : 8427886534

ਪਿਛਲੀ ਖ਼ਬਰ ਕੁਝ ਸੌਖੇ ਰਸੋਈ ਨੁਕਤੇ ਅਗਲੀ ਖ਼ਬਰ ਜ਼ਰੂਰੀ ਹੈ ਪੇਸ਼ਾਵਰ ਜੀਵਨ ਨੂੰ ਘਰੇਲੂ ਜੀਵਨ ਤੋਂ ਵੱਖ ਰੱਖਣਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।