29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-06-2026

ਸਵੇਰ ਦੀ ਸ਼ੁਰੂਆਤ ਇਸ ਤਰ੍ਹਾਂ...

ਅਜੀਤ ਡੈਸਕ 18-06-2026

ਰੋਜ਼ਾਨਾ ਕਸਰਤ ਕਰੋ : ਰੋਜ਼ਾਨਾ 20 ਤੋਂ 25 ਮਿੰਟ ਕਸਰਤ ਜ਼ਰੂਰ ਕਰੋ। ਕਸਰਤ ਸਾਡੀਆਂ ਮਾਸਪੇਸ਼ੀਆਂ ਨੂੰ ਫ੍ਰੀਜ (ਜਾਮ) ਨਹੀਂ ਹੋਣ ਦਿੰਦੀ। ਜੇਕਰ ਮਾਸਪੇਸ਼ੀਆਂ ਅਤੇ ਜੋੜ ਖੁੱਲ੍ਹੇ ਰਹਿਣਗੇ ਤਾਂ ਸਾਡਾ ਸਰੀਰ ਫਿੱਟ ਰਹੇਗਾ। ਅਕਸਰ ਸਰਦੀਆਂ ਵਿਚ ਕਸਰਤ ਕਰਨ ਨੂੰ ਮਨ ਨਹੀਂ ਕਰਦਾ, ਜਦੋਂ ਕਿ ਸਰਦੀਆਂ ਵਿਚ ਵੀ ਕਸਰਤ ਹੋਰ ਮੌਸਮਾਂ ਜਿੰਨੀ ਹੀ ਜ਼ਰੂਰੀ ਹੈ। ਸਰਦੀਆਂ ਵਿਚ ਮਾਸਪੇਸ਼ੀਆਂ ਅਤੇ ਜੋੜ ਜਲਦੀ ਜੁੜਦੇ ਹਨ। ਬੈਠਣ, ਉੱਠਣ, ਸੋਣ, ਚੱਲਣ ਸਮੇਂ ਆਪਣੇ ਪੋਸ਼ਚਰ ਨੂੰ ਠੀਕ ਰੱਖੋ, ਤਾਂ ਜੋ ਅਸੀਂ ਫਿੱਟ ਰਹਿ ਸਕੀਏ। ਪੋਸ਼ਚਰ ਨੂੰ ਸਹੀ ਰੱਖਣ ਲਈ ਕਸਰਤ ਕਰਨਾ ਜ਼ਰੂਰੀ ਹੈ। ਲਗਾਤਾਰ ਕਸਰਤ ਸਰੀਰ ਨੂੰ ਤਾਂ ਮਜ਼ਬੂਤ ਰੱਖੇਗੀ ਹੀ ਨਾਲ ਹੀ ਚਮੜੀ ਵਿਚ ਵੀ ਨਿਖਾਰ ਆਵੇਗਾ, ਮਨ ਵੀ ਸ਼ਾਂਤ ਰਹੇਗਾ। ਜੇਕਰ ਮਨ ਸ਼ਾਂਤ ਰਹਿੰਦਾ ਹੈ ਤਾਂ ਸਭ ਕੁਝ ਚੰਗਾ ਲਗਦਾ ਹੈ।
ਨਾਸ਼ਤਾ ਜ਼ਰੂਰੀ ਹੈ : ਹਰ ਉਮਰ ਲਈ ਸਵੇਰ ਦਾ ਨਾਸ਼ਤਾ ਜ਼ਰੂਰੀ ਹੈ। ਜੇਕਰ ਅਸੀਂ ਹੈਲਦੀ ਬ੍ਰੇਕਫਾਸਟ ਲਗਾਤਾਰ ਕਰਾਂਗੇ ਤਾਂ ਸਾਡਾ ਸਰੀਰ ਊਰਜਾ ਨਾਲ ਭਰਿਆ ਰਹੇਗਾ। ਬ੍ਰੇਕਫਾਸਟ ਦੀ ਤਰ੍ਹਾਂ ਲੰਚ ਵੀ ਕਰਨਾ ਜ਼ਰੂਰੀ ਹੈ। ਆਪਣੇ ਰੁਝੇਵਿਆਂ ਵਿਚ ਵੀ ਬ੍ਰੇਕਫਾਸਟ ਅਤੇ ਲੰਚ ਨੂੰ ਉਚਿਤ ਸਮਾਂ ਦਿਓ। ਜੇਕਰ ਤੁਸੀਂ ਚਾਹੁੰਦੇ ਹੋ ਦਿਨ ਭਰ ਤੁਹਾਡਾ ਐਨਰਜੀ ਲੈਵਲ ਡਾਊਨ ਨਾ ਹੋਵੇ ਤਾਂ ਹੈਲਦੀ ਬ੍ਰੇਕਫਾਸਟ ਅਤੇ ਲੰਚ ਜ਼ਰੂਰ ਕਰੋ। ਧਿਆਨ ਦਿਓ ਕਿ ਬ੍ਰੇਕਫਾਸਟ ਵਿਚ ਪ੍ਰੋਟੀਨ, ਆਇਰਨ ਅਤੇ ਕਾਬਰਸ ਜ਼ਰੂਰ ਹੋਣੇ ਚਾਹੀਦੇ ਹਨ। ਬ੍ਰੇਕਫਾਸਟ ਵਿਚ ਪੋਹਾ, ਓਟਸ, ਸਪ੍ਰਾਉਟਸ, ਫਰੂਟਸ, ਨਟੱਸ, ਦਲੀਆ, ਇਡਲੀ, ਉਪਮਾ, ਬ੍ਰੈਡ ਅੰਡਾ, ਦੁੱਧ ਆਦਿ ਲੈ ਸਕਦੇ ਹੋ। ਡਿਨਰ ਲਾਈਟ ਕਰੋ।
ਪਰਫਿਊਮ ਦਾ ਇਸਤੇਮਾਲ ਵੀ ਕਰੋ : ਔਰਤਾਂ ਉਨ੍ਹਾਂ ਮਰਦਾਂ ਨੂੰ ਵਧੇਰੇ ਪਸੰਦ ਕਰਦੀਆਂ ਹਨ, ਜੋ ਪਰਫਿਊਮ ਦਾ ਇਸਤੇਮਾਲ ਕਰਦੇ ਹਨ। ਇਸੇ ਤਰ੍ਹਾਂ ਮਰਦ ਵੀ ਉਨ੍ਹਾਂ ਔਰਤਾਂ ਨੂੰ ਵਧੇਰੇ ਪਸੰਦ ਕਰਦੇ ਹਨ ਜੋ ਲਗਾਤਾਰ ਪਰਫਿਊਮ, ਪਾਊਡਰ, ਡਿਓ ਆਦਿ ਦਾ ਇਸਤੇਮਾਲ ਕਰਦੀਆਂ ਹਨ। ਜੇਕਰ ਦਿਨ ਦੀ ਸ਼ੁਰੂਆਤ ਮਿੱਠੀ ਸੁਗੰਧ ਨਾਲ ਹੋਵੇ ਤਾਂ ਤਾਜ਼ਾ ਮਹਿਸੂਸ ਹੁੰਦਾ ਹੈ। ਚਾਹੋ ਤਾਂ ਖ਼ੁਸ਼ਬੂ ਵਾਲੇ ਸਾਬਣ ਦਾ ਇਸਤੇਮਾਲ ਵੀ ਕਰ ਸਕਦੇ ਹੋ।
ਸਵੇਰੇ ਲਵੋ ਗ੍ਰੀਨ ਟੀ, ਚਾਹ ਜਾਂ ਕਾਫੀ ਦਾ ਇਕ ਕੱਪ: ਸਵੇਰੇ ਜਦੋਂ ਤੁਸੀਂ ਉੱਠਦੇ ਹੋ ਤਾਂ ਤਾਜ਼ਾ ਮਹਿਸੂਸ ਨਹੀਂ ਕਰ ਰਹੇ ਤਾਂ ਇਕ ਕੱਪ ਗਰਮ ਗ੍ਰੀਨ ਟੀ, ਚਾਹ ਜਾਂ ਕਾਫੀ ਦਾ ਲਓ। ਉਂਝ ਗ੍ਰੀਨ ਟੀ ਜਾਂ ਬਲੈਕ ਕਾਫੀ ਦੇ ਪਿਆਲੇ ਵਿਚ ਐਂਟੀਆਕਸੀਡੈਂਟ ਹੁੰਦੇ ਹਨ, ਜੋ ਸਾਨੂੰ ਜਵਾਨ ਬਣਾਏ ਰੱਖਦੇ ਹਨ ਅਤੇ ਚਮੜੀ ਵਿਚ ਤਾਜ਼ਗੀ ਵੀ ਬਣੀ ਰਹਿੰਦੀ ਹੈ। ਇਕ ਖੋਜ ਅਨੁਸਾਰ ਇਕ ਕੱਪ ਚਾਹ ਜਾਂ ਕਾਫੀ ਪੀਣ ਵਾਲਿਆਂ ਨੂੰ ਸਟਰੈਸ ਘੱਟ ਹੁੰਦਾ ਹੈ।

ਪਿਛਲੀ ਖ਼ਬਰ ਜਦੋਂ ਜਵਾਨ ਬੱਚੇ ਮਾਂ-ਬਾਪ ਅੱਗੇ ਵਿਆਹ ਲਈ ਆਪਣੀ ਪਸੰਦ ਦਾ ਇਜ਼ਹਾਰ ਕਰ ਦੇਣ ਅਗਲੀ ਖ਼ਬਰ ਕੁਝ ਸੌਖੇ ਰਸੋਈ ਨੁਕਤੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।