24-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2026

ਨੌਜਵਾਨਾਂ ਨੂੰ ਕਿਸ ਪਾਸੇ ਲਿਜਾ ਰਹੀ ਹੈ ਸੋਸ਼ਲ ਨੈੱਟਵਰਕਿੰਗ

ਨੌਜਵਾਨਾਂ ਨੂੰ ਕਿਸ ਪਾਸੇ ਲਿਜਾ ਰਹੀ ਹੈ ਸੋਸ਼ਲ ਨੈੱਟਵਰਕਿੰਗ

ਅਜੀਤ ਡੈਸਕ 24-09-2026

ਕੁਝ ਲੋਕ ਜੋ ਆਧੁਨਿਕਤਾ ਦੇ ਅੰਨ੍ਹੇ ਪੁਜਾਰੀ ਹਨ ਅਤੇ ਜਿਨ੍ਹਾਂ ਨੂੰ  ਕੰਪਿਊਟਰ, ਮੋਬਾਈਲ ਆਪਣੇ ਜੀਵਨ ਦਾ 'ਲਾਈਫ਼ ਬਲੱਡ' ਲਗਦਾ ਹੈ, ਜੋ ਇਨ੍ਹਾਂ ਚੀਜ਼ਾਂ ਦੇ ਗੁਣ ਗਾਉਂਦੇ ਨਹੀ ਥੱਕਦੇ, ਉਹ ਆਪਣੇ ਬੱਚਿਆਂ ਨੂੰ  ਉਸ ਦੇ ਆਦੀ ਬਣਨ 'ਤੇ ਇਤਰਾਜ਼ ਕਰਨ ਦੀ ਬਜਾਏ ਖੁਸ਼ ਹੀ ਹੁੰਦੇ ਹਨ | ਇਸੇ ਲਈ ਉਨ੍ਹਾਂ ਦੇ ਬੱਚੇ ਹੱਥੋਂ ਨਿਕਲ ਜਾਂਦੇ ਹਨ |

ਅੱਜ ਹਾਲਾਤ ਇਹ ਹਨ ਕਿ ਮੁੰਡਿਆਂ ਤੋਂ ਜ਼ਿਆਦਾ ਕੁੜੀਆਂ ਆਧੁਨਿਕ ਮਾਡਰਨ ਬਣ ਰਹੀਆਂ ਹਨ | ਈ-ਮੇਲ ਨਾਲ ਸਿਰਫ਼ ਪ੍ਰੇਮ ਪੱਤਰ ਹੀ ਨਹੀਂ, ਤਸਵੀਰਾਂ ਦਾ ਅਦਾਨ-ਪ੍ਰਦਾਨ ਕਰਨ ਵਿਚ ਵੀ ਉਹ ਹਰਜ਼ ਨਹੀਂ ਸਮਝਦੀਆਂ | ਇਕ ਕੁੜੀ ਨੇ ਤਾਂ ਆਪਣੀ ਈ-ਮੇਲ ਰਾਹੀਂ ਬਣੇ ਦੋਸਤ ਨੂੰ  ਇਕ ਅਭਿਨੇਤਰੀ ਦਾ ਫੋਟੋ ਆਪਣੀ ਦੱਸ ਕੇ ਭੇਜ ਦਿੱਤੀ, ਸਿਰਫ਼ ਖ਼ੂਬਸੂਰਤੀ ਦਿਖਾ ਕੇ ਪੈਸੇ ਲੈਣ ਲਈ |
ਸਮਾਜ ਵਿਚ ਜਿਸ ਤਰ੍ਹਾਂ ਕੁੜੀਆਂ ਨੂੰ  ਲੈ ਕੇ ਅਪਰਾਧ ਵਧ ਰਹੇ ਹਨ, ਉਸ ਵਿਚ ਸੋਸ਼ਲ ਨੈੱਟਵਰਕਿੰਗ ਦੀ ਵੀ ਇਕ ਅਹਿਮ ਭੂਮਿਕਾ ਨੂੰ  ਕਿਹਾ ਜਾ ਸਕਦਾ ਹੈ | ਨਾਦਾਨ ਕੁੜੀ ਬਗ਼ੈਰ ਸੋਚੇ-ਸਮਝੇ ਸਿਰਫ਼ ਚੈਟਿੰਗ ਨਾਲ ਸ਼ੁਰੂ ਹੋਈ ਦੋਸਤੀ ਬਾਅਦ ਸੁੰਨਸਾਨ ਥਾਂ 'ਤੇ ਜਾਂ ਹੋਟਲ ਦੇ ਕਮਰੇ ਵਿਚ ਮੁੰਡੇ ਨੂੰ  ਮਿਲਣ ਚਲੀ ਜਾਂਦੀ ਹੈ | ਕਈ ਵਾਰ ਤਾਂ ਘਰ ਵਾਲਿਆਂ ਤੋਂ ਲੁਕ ਕੇ ਜਾਂ ਝੂਠੇ ਬਹਾਨੇ ਬਣਾ ਕੇ ਜਾਂ ਫਿਰ ਮੁੰਡੇ ਨੂੰ  ਕੁੜੀ ਦੱਸ ਕੇ ਉਹ ਅਜਿਹਾ ਕਰਦੀਆਂ ਹਨ |
ਉਹ ਕੁੜੀਆਂ ਮਾਸੂਮ, ਭੋਲੀਆਂ, ਨਾਸਮਝ ਹੁੰਦੀਆਂ ਹਨ, ਇਹ ਨਹੀਂ ਕਿਹਾ ਜਾ ਸਕਦਾ ਕਿਉਂਕਿ ਅੱਜਕਲ੍ਹ ਦੇ ਬੱਚੇ 'ਓਵਰਸਮਾਰਟ' ਭਾਵ ਜ਼ਿਆਦਾ ਸਮਝਦਾਰ ਹਨ ਤੇ ਮੀਡੀਆ ਦੇ ਕਾਰਨ ਸਮੇਂ ਤੋਂ ਪਹਿਲਾਂ ਪ੍ਰੌੜ ਹੋਣ ਲੱਗੇ ਹਨ | ਉਨ੍ਹਾਂ ਨੂੰ  ਕਲੀਨ ਚਿੱਟ ਨਹੀਂ ਦਿੱਤੀ ਜਾ ਸਕਦੀ ਪਰ ਸਜ਼ਾ ਦੇ ਹੱਕਦਾਰ ਮਾਂ-ਬਾਪ ਜ਼ਿਆਦਾ ਹਨ | ਇਹ ਬਿਲਕੁਲ ਸਹੀ ਹੈ | ਇਸ ਤਰ੍ਹਾਂ ਦਾ ਕਿਸੇ ਖ਼ਾਸ ਕੇਸ ਵਿਚ ਹੀ ਹੁੰਦਾ ਹੈ ਕਿ ਮਾਂ-ਬਾਪ ਦਾ ਬੱਚਿਆਂ 'ਤੇ ਬਿਲਕੁਲ ਵੱਸ ਨਹੀਂ ਰਹਿੰਦਾ ਅਤੇ ਪੂਰੀ ਤਰ੍ਹਾਂ ਮਜਬੂਰ ਹੋ ਜਾਂਦੇ ਹੋਣ | 
ਮੁੰਡਿਆਂ 'ਤੇ ਵੀ ਧਿਆਨ ਦੇਣਾ ਜ਼ਰੂਰੀ ਹੈ ਕਿ ਕਿਤੇ ਇਹ ਸੋਸ਼ਲ ਨੈੱਟਵਰਕਿੰਗ ਉਨ੍ਹਾਂ ਨੂੰ  ਅਪਰਾਧ ਦੀ ਦੁਨੀਆ ਵਿਚ ਤਾਂ ਨਹੀਂ ਲਿਜਾ ਰਿਹਾ ਹੈ | ਜਵਾਨੀ ਦੀ ਉਮਰ ਵਿਚ ਰਾਹ ਭਟਕਦੇ ਦੇਰ ਨਹੀਂ ਲੱਗਦੀ | ਨੈਤਿਕਤਾ ਕਿਸੇ ਦੂਜੇ ਦੇ ਡਰ ਤੋਂ ਨਹੀਂ ਸਗੋਂ ਆਤਮ ਕੰਟਰੋਲ ਨਾਲ ਹੀ ਆਉਂਦੀ ਹੈ | ਸੋਸ਼ਲ ਨੈੱਟਵਰਕਿੰਗ ਕਰਦੇ ਸਮੇਂ ਜੋ ਊਰਜਾ ਖ਼ਰਚ ਹੁੰਦੀ ਹੈ, ਉਸ ਨੂੰ  ਰਚਨਾਤਮਿਕ ਕੰਮਾਂ ਵਿਚ ਲਗਾ ਕੇ ਭਵਿੱਖ ਸੰਵਾਰਿਆ ਜਾ ਸਕਦਾ ਹੈ |

ਪਿਛਲੀ ਖ਼ਬਰ ਤਰੀਕ ਲੰਘੀਆਂ ਮਹਿੰਗੀਆਂ ਸੁੰਦਰਤਾ ਵਧਾਉਣ ਵਾਲੀਆਂ ਚੀਜ਼ਾਂ ਨਾ ਵਰਤੋ ਅਗਲੀ ਖ਼ਬਰ Petrol Pumps Stop UPI : ਚਾਵਲਾ ਮਾਮਲੇ 'ਤੇ ਹੋਰ ਕਿੰਨ੍ਹੇ ਭੇਦ ? ਪੈਟਰੋਲ ਪੰਪਾ ਵਲੋਂ UPI ਪੇਮੈਂਟ ‘ਤੇ ਨਾਂਹ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।