ਵਿਆਹ ਤੋਂ ਪਹਿਲਾਂ ਜ਼ਿਆਦਾਤਰ ਮੁਟਿਆਰਾਂ ਤਣਾਅਗ੍ਰਸਤ ਹੋ ਜਾਂਦੀਆਂ ਹਨ | ਉਨ੍ਹਾਂ ਵਿਚ ਇਹ ਤਣਾਅ ਕਈ ਕਾਰਨਾਂ ਕਰਕੇ ਪੈਦਾ ਹੁੰਦਾ ਹੈ | ਕਈ ਮੁਟਿਆਰਾਂ ਵਿਆਹ ਦੀ ਤਿਆਰੀਆਂ ਦੀ ਭੱਜ-ਦੌੜ ਨਾਲ ਤਣਾਅਗ੍ਰਸਤ ਹੋ ਜਾਂਦੀਆਂ ਹਨ, ਪਰ ਜ਼ਿਆਦਾ ਮੁਟਿਆਰਾਂ ਵਿਚ ਤਣਾਅ ਦਾ ਕਾਰਨ ਸਹੁਰੇ ਘਰ ਨਵੇਂ ਮਾਹੌਲ ਅਤੇ ਲੋਕਾਂ ਵਿਚਾਲੇ ਖ਼ੁਦ ਨੂੰ ਸਥਾਪਿਤ ਕਰਨ ਦੀ ਸੋਚ ਹੁੰਦੀ ਹੈ |

ਇਸ ਤੋਂ ਇਲਾਵਾ ਆਪਣੇ ਸੁਪਨੇ ਦੇ ਰਾਜ ਕੁਮਾਰ ਨਾਲ ਮਿਲਣ ਦੀ ਸੰਭਾਵਨਾਵਾਂ ਨਾਲ ਵੀ ਮੁਟਿਆਰਾਂ ਤਣਾਅਗ੍ਰਸਤ ਹੋ ਜਾਂਦੀਆਂ ਹਨ |
ਕਈ ਮੁਟਿਆਰਾਂ ਪਹਿਲਾਂ ਤੋਂ ਹੀ ਛੋਟੀਆਂ-ਛੋਟੀਆਂ ਸਮੱਸਿਆਵਾਂ ਕਾਰਨ ਤਣਾਅ ਅਤੇ ਗੁੱਸੇ ਨਾਲ ਭਰ ਜਾਣ ਦੀ ਆਦਤ ਤੋਂ ਪੀੜਤ ਹੁੰਦੀਆਂ ਹਨ | ਜੇਕਰ ਤੁਹਾਡੇ ਨਾਲ ਵੀ ਇਸ ਤਰ੍ਹਾਂ ਹੋਵੇ ਤਾਂ ਇਸ ਤੋਂ ਮੁਕਤ ਹੋਣ ਦੀ ਕੋਸ਼ਿਸ਼ ਕਰੋ ਨਹੀਂ ਤਾਂ ਸਹੁਰੇ ਘਰ ਦੇ ਨਵੇਂ ਮਾਹੌਲ ਅਤੇ ਨਵੇਂ ਲੋਕਾਂ ਵਿਚਾਲੇ ਖ਼ੁਦ ਨੂੰ ਸਥਾਪਿਤ ਕਰਨ ਵਿਚ ਕਾਫ਼ੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਵੇਗਾ | ਹੇਠਾਂ ਤਣਾਅ ਤੋਂ ਬਚਣ ਦੇ ਉਪਾਅ ਦਿੱਤੇ ਜਾ ਰਹੇ ਹਨ | ਇਨ੍ਹਾਂ ਨੂੰ ਅਮਲ ਵਿਚ ਲਿਆ ਕੇ ਤੁਸੀਂ ਤਣਾਅ ਤੋਂ ਮੁਕਤ ਹੋ ਸਕਦੇ ਹੋ |
ਵੱਖਰੇ ਮਾਹੌਲ ਵਿਚ ਸੰਤੁਲਨ ਨਾ ਬਿਠਾ ਪਾਉਣਾ ਤਣਾਅ ਪੈਦਾ ਹੋਣ ਦਾ ਇਕ ਵੱਡਾ ਕਾਰਨ ਹੈ, ਇਸ ਲਈ ਉਲਟ ਮਾਹੌਲ ਵਿਚ ਸੰਤੁਲਨ ਬਿਠਾਉਣ ਦੀ ਕੋਸ਼ਿਸ਼ ਕਰੋ |
ਕਿਸੇ ਵੀ ਸਮੱਸਿਆ ਦੇ ਆਉਣ 'ਤੇ ਘਬਰਾਓ ਨਾ | ਤੁਸੀਂ ਮਨ ਵਿਚ ਵਿਸ਼ਵਾਸ ਰੱਖੋ ਕਿ ਤੁਸੀਂ ਸਮੱਸਿਆ ਨੂੰ ਸੁਲਝਾਅ ਸਕਦੇ ਹੋ |
ਤੁਸੀਂ ਕਦੀ ਵੀ ਇਸ ਤਰ੍ਹਾਂ ਨਾ ਸੋਚੋ ਕਿ ਤੁਸੀਂ ਸਭ ਤੋਂ ਜ਼ਿਆਦਾ ਸਮੱਸਿਆਵਾਂ ਨਾਲ ਪੀੜਤ ਹੋ |
ਤਣਾਅ ਦੇ ਪਲਾਂ ਵਿਚ ਆਪਣੀਆਂ ਸਮੱਸਿਆਵਾਂ ਨੂੰ ਭੁੱਲ ਕੇ ਆਪਣੇ ਮਿੱਤਰਾਂ, ਰਿਸ਼ਤੇਦਾਰਾਂ ਦੇ ਨਾਲ ਰਹੋ ਕਿਉਂਕਿ ਇਸ ਨਾਲ ਤਣਾਅਮੁਕਤ ਹੋਣ ਵਿਚ ਮਦਦ ਮਿਲਦੀ ਹੈ |
ਆਪਣੇ ਕੰਮ ਨੂੰ ਕ੍ਰਮਬੱਧ ਢੰਗ ਨਾਲ ਨਿਪਟਾਉਣ ਦੀ ਆਦਤ ਪਾਓ ਕਿਉਂਕਿ ਕੰਮ ਦੇ ਬੋਝ ਤੋਂ ਵੀ ਤਣਾਅ ਪੈਦਾ ਹੁੰਦਾ ਹੈ |
ਤੁਸੀਂ ਤਣਾਅ ਦੇ ਕਾਰਨਾਂ ਬਾਰੇ ਜ਼ਿਆਦਾ ਸੋਚ ਵਿਚਾਰ ਨਾ ਕਰੋ ਸਗੋਂ ਜ਼ਿਆਦਾ ਸੋਚਣ ਤੋਂ ਬਚੋ | ਇਸ ਦੇ ਨਾਲ ਤੁਹਾਡਾ ਤਣਾਅ ਘੱਟ ਹੋਵੇਗਾ |
ਤਣਾਅ ਦੂਰ ਕਰਨ ਦਾ ਚੰਗਾ ਮਾਧਿਅਮ ਪੁਸਤਕਾਂ ਹੁੰਦੀਆਂ ਹਨ, ਇਸ ਲਈ ਮਨਪਸੰਦ ਪੁਸਤਕਾਂ ਪੜ੍ਹੋ |