26-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-06-2026

ਕੀ ਤੁਹਾਨੂੰ ਪਤਾ ਹੈ ਰੁੱਖਾਂ ਦੇ ਪੱਤੇ ਹਰੇ ਹੀ ਕਿਉਂ ਹੁੰਦੇ ਹਨ?

ਅਜੀਤ ਡੈਸਕ 13-06-2026

ਪਿਆਰੇ ਬੱਚਿਓ, ਸਾਡੇ ਆਲੇ-ਦੁਆਲੇ ਅਨੇਕਾਂ ਹੀ ਰੁੱਖ ਹਨ ਜੋ ਅਸੀਂ ਦੇਖਦੇ ਹਾਂ, ਇਨ੍ਹਾਂ ਰੁੱਖਾਂ ਦੇ ਪੱਤੇ ਅਕਸਰ ਹੀ ਹਰੇ ਰੰਗ ਦੇ ਹੁੰਦੇ ਹਨ। ਆਓ, ਇਹ ਜਾਣੀਏ ਕਿ ਰੁੱਖਾਂ ਦੇ ਪੱਤੇ ਹਰੇ ਹੀ ਕਿਉਂ ਹੁੰਦੇ ਹਨ।
ਰੁੱਖ/ਪੌਦੇ ਮਨੁੱਖ ਅਤੇ ਜਾਨਵਰਾਂ ਦੀ ਤਰ੍ਹਾਂ ਵਧਦੇ-ਫੁਲਦੇ ਹਨ। ਵਿਕਾਸ ਲਈ ਇਨ੍ਹਾਂ ਨੂੰ ਵੀ ਭੋਜਨ ਦੀ ਜ਼ਰੂਰਤ ਪੈਂਦੀ ਹੈ। ਰੁੱਖ/ਪੌਦੇ ਕਲੋਰੋਫਿਲ ਵਰਗੇ ਹਿੱਸੇ ਤੋਂ ਆਪਣਾ ਭੋਜਨ ਬਣਾਉਂਦੇ ਹਨ। ਕਲੋਰੋਫਿਲ ਕਰਕੇ ਹੀ ਪੱਤਿਆਂ ਦਾ ਰੰਗ ਹਰਾ ਹੁੰਦਾ ਹੈ। ਪੌਦੇ ਸੂਰਜ ਤੋਂ ਰੌਸ਼ਨੀ ਅਤੇ ਧੁੱਪ ਪ੍ਰਾਪਤ ਕਰਕੇ ਆਪਣੀ ਊਰਜਾ ਪੈਦਾ ਕਰਦੇ ਹਨ। ਫਿਰ ਇਸ ਪ੍ਰਾਪਤ ਕੀਤੀ ਊਰਜਾ ਨੂੰ ਆਪਣੇ ਭੋਜਨ ਦੇ ਤੌਰ 'ਤੇ ਵਰਤਦੇ ਹਨ। ਕਲੋਰੋਫਿਲ ਜ਼ਿਆਦਾਤਰ ਰੁੱਖਾਂ ਦੀ ਭੋਜਨ ਬਣਾਉਣ ਦੀ ਪ੍ਰਕਿਰਿਆ ਵਿਚ ਪ੍ਰਮੁੱਖ ਭੂਮਿਕਾ ਅਦਾ ਕਰਦੇ ਹਨ। ਇਸ ਪ੍ਰਕਿਰਿਆ ਨੂੰ ਫੋਟੋਸਿੰਥੇਸਿਸ ਕਿਹਾ ਜਾਂਦਾ ਹੈ, ਜਿਸ ਨੂੰ ਪੰਜਾਬੀ ਭਾਸ਼ਾ 'ਚ ਪ੍ਰਕਾਸ਼ ਸੰਸ਼ਲੇਸ਼ਣ ਕਿਰਿਆ ਕਿਹਾ ਜਾਂਦਾ ਹੈ। ਕਲੋਰੋਫਿਲ ਪੱਤਿਆਂ ਵਿਚ ਆਪਣੀ ਮੌਜੂਦਗੀ ਹਰੇ ਰੰਗ ਦੇ ਰੁੂਪ ਵਿਚ ਦਰਸਾਉਂਦਾ ਹੈ। ਇਹ ਕਲੋਰੋਫਿਲ ਪੌਦਿਆਂ ਨੂੰ ਭੋਜਨ ਦੇ ਉਤਪਾਦਨ ਵਿਚ ਸਭ ਤੋਂ ਵੱਧ ਮਦਦ ਕਰਦਾ ਹੈ। ਇਹ ਦੇਖਿਆ ਗਿਆ ਹੈ ਕਿ ਸਰਦੀਆਂ ਦੇ ਦਿਨਾਂ ਵਿਚ ਅਤੇ ਜਦੋਂ ਧੁੱਪ ਨਹੀਂ ਹੁੰਦੀ ਤਾਂ ਇਨ੍ਹਾਂ ਰੁੱਖਾਂ ਦੇ ਪੱਤੇ ਅਕਸਰ ਪੀਲੇ ਪੈ ਜਾਂਦੇ ਹਨ।
-ਮੋਗਾ। ਮੋਬਾਈਲ : 82838-0019

ਪਿਛਲੀ ਖ਼ਬਰ ਬਾਲ ਗੀਤ ਅਗਲੀ ਖ਼ਬਰ ਸਾਂਝੇ ਦੇਸ਼ ਪੰਜਾਬ ਬਾਰੇ ਜਾਣਕਾਰੀ ਭਰਪੂਰ ਸਵਾਲ-ਜਵਾਬ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।