27-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-06-2026

ਬਾਲ ਗੀਤ

ਅਜੀਤ ਡੈਸਕ 13-06-2026

ਮੈਂ ਛੁੱਟੀਆਂ ਇੰਜ ਬਿਤਾਵਾਂਗਾ
ਮੈਂ ਛੁੱਟੀਆਂ ਇੰਜ ਬਿਤਾਵਾਂਗਾ,
ਗਰਮੀ ਵਿਚ ਬਾਹਰ ਨਾ ਜਾਵਾਂਗਾ,
ਹੋਮ ਵਰਕ ਜੋ ਸਕੂਲੋਂ ਮਿਲਿਆ,
ਸਾਰਾ ਸਮੇਂ ਸਿਰ ਨਿਪਟਾਵਾਂਗਾ,
ਮੈਂ ਛੁੱਟੀਆਂ...।
ਸੁਸਤੀ ਕੋਲ ਨਾ ਆਊ ਮੇਰੇ,
ਜਲਦੀ ਉੱਠਾਂਗਾ ਰੋਜ਼ ਸਵੇਰੇ,
ਦਾਤਣ ਬੁਰਸ਼ ਸਮੇਂ ਸਿਰ ਕਰਕੇ,
ਨਾਲੇ ਸੈਰ ਨੂੰ ਜਾਵਾਂਗਾ,
ਮੈਂ ਛੁੱਟੀਆਂ...।
ਵੈਨ ਨੇ ਬੇਸ਼ੱਕ ਆਉਣਾ ਨੀ,
ਆ ਕੇ ਹਾਰਨ ਵਜਾਉਣਾ ਨੀ
ਪਰ ਮੈਂ ਮੰਮੀ ਦੇ ਆਖੇ ਲੱਗ ਕੇ,
ਰੋਜ਼ ਸਵੇਰੇ ਨਾਵਾਂਗਾ,
ਮੈਂ ਛੁੱਟੀਆਂ...
ਬੈਗ, ਕਾਪੀਆਂ ਅਤੇ ਕਿਤਾਬਾਂ,
ਟਾਈ, ਬੈਲਟ ਅਤੇ ਜੁਰਾਬਾਂ,
ਸੰਭਾਲ ਕੇ ਰੱਖਾਂਗੇ ਸਾਰਾ ਕੁਝ,
ਵਿਚ ਅਲਮਾਰੀ ਦੇ ਟਿਕਾਵਾਂਗਾ,
ਮੈਂ ਛੁੱਟੀਆਂ...।
ਮਸਾਲਿਆਂ ਤੋਂ ਪ੍ਰਹੇਜ਼ ਜ਼ਰੂਰੀ,
ਬਾਜ਼ਾਰੂ ਖਾਣਿਆਂ ਤੋਂ ਰੱਖਾਂਗਾ ਦੂਰੀ,
ਘਰ ਦਾ ਖਾਣਾ ਖਾ ਕੇ,
ਖੁਦ ਨੂੰ ਬਿਮਾਰੀਆਂ ਤੋਂ ਬਚਾਵਾਂਗਾ,
ਮੈਂ ਛੁੱਟੀਆਂ....।
ਬਿੰਦਰ ਸਰ ਦੱਸੀ ਗੱਲ ਜ਼ਰੂਰੀ,
ਪੜ੍ਹਾਈ ਤੋਂ ਨਹੀਂ ਪਾਉਣੀ ਦੂਰੀ,
ਇਹ ਗੱਲ ਖੁਦ ਵੀ ਸਮਝਾਂਗਾ,
ਤੇ ਹੋਰਾਂ ਨੂੰ ਸਮਝਾਵਾਂਗਾ,
ਮੈਂ ਛੁੱਟੀਆਂ ਇੰਜ ਬਿਤਾਵਾਂਗਾ,
ਗਰਮੀ ਵਿਚ ਬਾਹਰ ਨਾ ਜਾਵਾਂਗਾ।

-ਬਿੰਦਰ ਸਿੰਘ ਖੁੱਡੀ ਕਲਾਂ
ਮੋਬਾਈਲ : 98786-05965

ਪਿਛਲੀ ਖ਼ਬਰ ਜ਼ਰਾ ਹੱਸ ਲਓ ਜੀ ਅਗਲੀ ਖ਼ਬਰ ਕੀ ਤੁਹਾਨੂੰ ਪਤਾ ਹੈ ਰੁੱਖਾਂ ਦੇ ਪੱਤੇ ਹਰੇ ਹੀ ਕਿਉਂ ਹੁੰਦੇ ਹਨ?

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।