ਕੁਦਰਤ ਦੀ ਹੈ ਬੜੀ ਕਮਾਲ।
ਭਰਿਆ ਬ੍ਰਿਛ ਹੈ ਫੁੱਲਾਂ ਨਾਲ।
ਫੁੱਲਾਂ ਦਾ ਹੈ ਚਿੱਟਾ ਰੰਗ।
ਸੋਹਣਾ ਲਗਦਾ ਪੱਤਿਆਂ ਸੰਗ।
ਚੜ੍ਹਦੇ ਸੂਰਜ ਤਰੇਲ ਚਮਕਦੀ।
ਝੂਮਦਾ ਹੈ ਜਦ ਹਵਾ ਰਮਕਦੀ।
ਫੁੱਲਾਂ ਪਿਛੋਂ ਫਲੀਆਂ ਆਵਣ।
ਲੰਮੀਆਂ-ਲੰਮੀਆਂ ਝੁਕ ਝੁਕ ਜਾਵਣ।
ਫਲੀਆਂ ਦਾ ਆਚਾਰ ਵੀ ਪਾਉਂਦੇ।
ਸਵਾਦੀ ਸਬਜ਼ੀ ਕਈ ਬਣਾਉਂਦੇ।
ਖਰਦਰਾ ਜਿਹਾ ਹੈ ਹੁੰਦਾ ਸੱਕ।
ਟਾਹਣੀ ਟੁੱਟ ਜੇ ਵਾਂਗਰ ਅੱਕ।
ਸੱਚਮੁੱਚ ਗੁਣਾਂ ਦਾ ਭਰਿਆ।
ਵੈਦਾਂ ਨੇ ਤਜਰਬਾ ਕਰਿਆ।
ਦੇਹੀ ਦੇ ਕਈ ਤੋੜੇ ਦੁੱਖ।
ਸੁਹਾਜਣੇ ਦਾ ਇਹ ਸੋਹਣਾ ਰੁੱਖ।
'ਸਰੂਪ ਚੰਦ' ਦੇ ਮਨ ਨੂੰ ਭਾਇਆ।
ਹਰੀਗੜ੍ਹ ਫੋਟੋ ਖਿੱਚ ਲਿਆਇਆ।
-ਵੈਦ ਸਰੂਪ ਚੰਦ, ਹਰੀਗੜ੍ਹ
ਮੋਬਾਈਲ : 99143-85202