10-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-10-2026

ਰੁੱਖਾਂ ਨਾਲ ਧਰਤੀ • ਜਸਕਰਨ •

ਰੁੱਖਾਂ ਨਾਲ ਧਰਤੀ • ਜਸਕਰਨ •

ਅਜੀਤ ਡੈਸਕ 10-10-2026

ਹਰ ਪ੍ਰਾਣੀ ਕਰੇ ਵਿਚਾਰ |

ਰੁੱਖਾ ਨੂੰ ਕਰੀਏ ਪਿਆਰ |
ਨਾ ਚਲਾਓ ਜੜ੍ਹੀਂ ਆਰੀ
ਰੁੱਖਾਂ ਨਾਲ ਧਰਤੀ ਰਹੇ ਸ਼ਿੰਗਾਰੀ |
ਆਕਸੀਜਨ ਇਹ ਲਿਆਉਂਦੇ |
ਸਾਵਣ ਰੁੱਤੇ ਮੀਂਹ ਵਰ੍ਹਾਉਂਦੇ |
ਫੁੱਲਾਂ ਲੱਦੀ ਟਾਹਣੀ ਲੱਗੇ ਪਿਆਰੀ 
ਰੁੱਖਾਂ ਨਾਲ ਧਰਤੀ ਰਹੇ ਸ਼ਿੰਗਾਰੀ |
ਜਨਮ -ਮਰਨ ਤੱਕ ਗੂੜ੍ਹਾ ਸੰਗ |
ਬਾਲਣ ਲਈ ਮਿਲਦੀ ਲੱਕੜ ਦੋ ਡੰਗ |
ਬਿਨ ਹੋਂਦ ਝੱਲਣੀ ਪਾਊ ਖ਼ੁਆਰੀ 
ਰੁੱਖਾਂ ਨਾਲ ਧਰਤੀ ਰਹੇ ਸ਼ਿੰਗਾਰੀ |
ਇਹ ਹਨ ਅਣਮੁੱਲਾ ਧਨ |
ਧੜਕੇ ਇਨ੍ਹਾਂ ਵਿਚ ਤਨ ਮਨ 

ਕਹਿੰਦਾ ਜਸਕਰਨ ਨਿਭਾਉਣੀ
ਪੈਣੀ ਸਾਂਝੀ ਜ਼ਿੰਮੇਵਾਰੀ 
ਆਲਮੀ ਤਪਸ਼ ਘਟਾਉਂਦੇ |
ਮਨੁੱਖਤਾ ਦਾ ਭਲਾ ਚਾਹੁੰਦੇ |
ਰੁੱਖਾਂ ਦੀ ਸੰਭਾਲ ਕਰੇ ਕੁੱਲ ਦੁਨੀਆਦਾਰੀ 
ਰੁੱਖਾਂ ਨਾਲ ਧਰਤੀ ਰਹੇ ਸ਼ਿੰਗਾਰੀ |

-ਕਮਲ ਕਾਲੋਨੀ ਸਮਰਾਲਾ, 
ਜ਼ਿਲ੍ਹਾ ਲੁਧਿਆਣਾ-141114.
ਮੋਬਾਈਲ : 99159-00955

ਪਿਛਲੀ ਖ਼ਬਰ ਬਾਲ ਕਵਿਤਾ ਤਿੱਤਲੀ ਰਾਣੀ ਅਗਲੀ ਖ਼ਬਰ Roop Kaur Sandhu ਨੇ ਉਡਾਈ ਅਕਾਲੀ ਆਗੂਆਂ ਦੀ ਨੀਂਦ !

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।