10-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-10-2026

ਬਾਲ ਕਵਿਤਾ ਤਿੱਤਲੀ ਰਾਣੀ

ਬਾਲ ਕਵਿਤਾ ਤਿੱਤਲੀ ਰਾਣੀ

ਅਜੀਤ ਡੈਸਕ 10-10-2026

ਤਿੱਤਲੀ ਰਾਣੀ ਤਿੱਤਲੀ ਰਾਣੀ,

ਲੱਗਦੀ ਮੈਨੂੰ ਬੜੀ ਸਿਆਣੀ,
ਸੰਤਰੀ ਰੰਗ ਦੇ ਖੰਭ ਨੇ ਇਸਦੇ,
ਧੁੱਪ 'ਚ ਸੋਨੇ ਰੰਗੇ ਲਗਦੇ,
ਕਾਲੀਆਂ ਮੁੱਛਾਂ ਦੇਖ ਹਾਸਾ ਆਵੇ,
ਫੁੱਲਾਂ ਤੇ ਇਹ ਖੂਬ ਮੰਡਰਾਵੇ,  
ਬਾਗ਼ ਸਾਡੇ ਵਿਚ ਉੱਡਦੀ ਰਹਿੰਦੀ
ਟਿਕ ਕੇ ਇਹ ਕਦੀ ਨਾ ਬਹਿੰਦੀ,
ਫੁੱਲਾਂ ਦਾ ਰਸ ਇਹ ਚੂਸੀ ਜਾਵੇ,
ਹੱਥ ਕਿਸੇ ਦੇ ਕਦੀ ਨਾ ਆਵੇ,
ਕਦੋਂ ਸੌਂਦੀ ਤੇ ਕਦੋਂ ਇਹ ਉਠਦੀ,
ਮੌਜਾਂ ਇਹ ਖੂਬ ਹੈ ਲੁੱਟਦੀ,       
'ਮਝੂਰੀਆ' ਲੱਗੇ ਇਹ ਤਿੱਤਲੀਆਂ ਦੀ ਰਾਣੀ,
ਤਿੱਤਲੀ ਰਾਣੀ ਤਿੱਤਲੀ ਰਾਣੀ,
ਲੱਗਦੀ ਮੈਨੂੰ ਬੜੀ ਸਿਆਣੀ,

-ਸੰਦੀਪ ਮਝੂਰ,
ਉਸਮਾਨਪੁਰ (ਨਵਾਂਸ਼ਹਿਰ) ਪਿੰਨ 144515
ਮੋਬਾਈਲ : 94785-70271

ਪਿਛਲੀ ਖ਼ਬਰ ਹਰਾ ਸੁਪਨਾ • ਸੁਰਜੀਤ ਸਿੰਘ ਫ਼ਲੋਰਾ • ਅਗਲੀ ਖ਼ਬਰ ਰੁੱਖਾਂ ਨਾਲ ਧਰਤੀ • ਜਸਕਰਨ •

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।