02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-01-2026

ਨਵੇਂ ਸਾਲ ਦਿਆ ਸੂਰਜਾ

ਅਜੀਤ ਡੈਸਕ 01-01-2026

* ਪ੍ਰੋ. ਜਸਵੰਤ ਸਿੰਘ ਗੰਡਮ *

ਨਵੇਂ ਸਾਲ ਦਿਆ ਸੂਰਜਾ, ਸਭ ਦੀ ਖ਼ੈਰ ਮਨਾ
ਸੋਹਣ ਦੇਸ ਪੰਜਾਬ ਨੂੰ, ਲੱਗੇ ਨਾ ਤੱਤੀ ਵਾਅ।

ਨਵੇਂ ਸਾਲ ਦਿਆ ਸੂਰਜਾ, ਗਿੱਲੀ ਪੱਗ ਸੁਕਾ
ਹੜ੍ਹਾਂ ਝੰਬੇ ਪੰਜਾਬ ਦਾ, ਹਰ ਇਕ ਘਰ ਰੁਸ਼ਨਾ।

ਨਵੇਂ ਸਾਲ ਦਿਆ ਸੂਰਜਾ, ਓਧਰ ਅਲਖ ਜਗਾ
ਜਿਧਰ 'ਡੰਕੀ ਰੂਟ' ਤੇ, ਮਾਂ-ਬਾਪ ਦਾ ਪੁੱਤ ਗਿਆ।

ਨਵੇਂ ਸਾਲ ਦਿਆ ਸੂਰਜਾ, ਪੈ ਜਾ ਉਸ ਪਹੇ
ਪ੍ਰਵਾਸੀ ਪੁੱਤ ਦੇ ਮਾਪੇ, ਇਕਲਾਪਾ ਭੋਗ ਰਹੇ।

ਨਵੇਂ ਸਾਲ ਦਿਆ ਸੂਰਜਾ, ਸਰਕਾਰਾਂ ਨੂੰ ਸਮਝਾ
ਪ੍ਰਵਾਸ ਨੂੰ ਠੱਲ੍ਹ ਪਾਉਣ ਦਾ, ਠੋਸ ਕੋਈ ਕਰਨ ਉਪਾਅ।

ਨਵੇਂ ਸਾਲ ਦਿਆ ਸੂਰਜਾ, ਓਧਰ ਵੀ ਫੇਰਾ ਪਾ
ਜਿਸ ਬਸਤੀ ਵਿਚ ਭੁੱਖ ਨੇ, ਡੇਰਾ ਲਿਆ ਜਮਾ।

ਨਵੇਂ ਸਾਲ ਦਿਆ ਸੂਰਜਾ, ਚਾਨਣ ਦੀ ਛੱਟ ਕੇਰ
ਢਾਰੇ, ਛੰਨਾਂ, ਕੁੱਲੀਆਂ ਦਾ, ਮਿਟ ਜਾਏ ਸਭ ਹਨੇਰ।

-ਫਗਵਾੜਾ।
ਮੋਬਾਈਲ : 98766-55055

ਪਿਛਲੀ ਖ਼ਬਰ ਨਵਾਂ ਸਾਲ : ਕੈਲੰਡਰ ਤੇ ਪਜਾਬ ਅਗਲੀ ਖ਼ਬਰ ਸੂਰਜ ਨੇ ਘੁੰਡ ਚੁੱਕ ਕੇ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।