07-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-02-2026

ਸੀਰ-ਸਾਂਝ

ਅਜੀਤ ਡੈਸਕ 15-02-2026

ਉਸ ਦੇ ਭਰਾ ਦੀ ਅਰਥੀ ਮੜੀਆਂ ਵਿਚ ਲੈ ਆਏ। ਨਗਰ ਦੇ ਲੋਕ, ਰਿਸ਼ਤੇਦਾਰ- ਸੰਬੰਧੀ, ਮਿੱਤਰ-ਦੋਸਤ ਤੇ ਹੋਰ ਹਮਦਰਦ ਲੋਕ ਇਕ ਪਾਸੇ ਖਲੋ ਗਏ। ਭਰੇ ਮਨ ਨਾਲ ਭਰਾ ਤੇ ਹੋਰ ਮਿੱਤਰ ਚਿਖਾ ਤਿਆਰ ਕਰਨ ਇਕ ਤਰਫ਼ ਹੋ ਗਏ। ਬੜੇ ਹੀ ਗ਼ਮਗੀਨ ਮਾਹੌਲ ਵਿਚ ਭਰਾਵਾਂ ਵਲੋਂ ਆਪਣੇ ਭਰਾ ਦੀ ਮ੍ਰਿਤਕ ਦੇਹ ਚਿਖਾ 'ਤੇ ਰੱਖ ਦਿੱਤੀ। ਜੋ ਅੰਤਿਮ ਰਸਮਾਂ ਹੁੰਦੀਆਂ ਹਨ, ਉਹ ਵੱਡੇ ਭਾਈ ਨੇ ਡਾਢੇ ਭਰੇ ਮਨ ਨਾਲ ਨਿਭਾਅ ਦਿੱਤੀਆਂ, ਕਿਉਂਕਿ ਮ੍ਰਿਤਕ ਭਰਾ ਫ਼ਕੀਰਨੁਮਾ ਸੁਭਾਅ ਦਾ ਹੋਣ ਕਰਕੇ ਗ੍ਰਹਿਸਥੀ ਜੀਵਨ ਵਿਚ ਨਹੀਂ ਪਿਆ ਸੀ।
ਅਕਸਰ ਮ੍ਰਿਤਕ ਦੇਹ ਨੂੰ ਅਗਨੀ ਉਸ ਪ੍ਰਾਣੀ ਦੇ ਪੁੱਤਰ-ਧੀ ਵਲੋਂ ਹੀ ਦਿੱਤੀ ਜਾਂਦੀ ਹੈ। ਪਰੇ ਖੜ੍ਹਾ ਮ੍ਰਿਤਕ ਵੀਰ ਦਾ ਪਿਤਾ ਬਹੁਤ ਗਹਿਰੇ ਦੁਖੀ ਮਨ ਨਾਲ ਵੇਖ ਜ਼ਰੂਰ ਰਿਹਾ ਸੀ ਪਰ ਉਹ ਅੰਦਰੋ-ਅੰਦਰੀ ਟੁੱਟਦਾ-ਭੁਰਦਾ ਜਾ ਰਿਹਾ ਸੀ।
ਗ਼ਮਗੀਨ ਮਾਹੌਲ ਵਿਚ ਨੜੋਏ ਆਏ ਪਰੇ ਖਲੋਤਿਆਂ ਵਿਚੋਂ ਇਕ ਆਵਾਜ਼ ਉਭਰੀ, 'ਅਗਨੀ ਕੌਣ ਦੇਊਗਾ?' ਸਭਨਾਂ ਦੀਆਂ ਨਜ਼ਰਾਂ ਤੇ ਮੁੱਖ ਮ੍ਰਿਤਕ ਪ੍ਰਾਣੀ ਦੇ ਪਿਤਾ ਵੱਲ ਹੋ ਗਏ। ਮ੍ਰਿਤਕ ਪੁੱਤਰ ਦੇ ਪਿਤਾ ਨੇ ਬਿਨਾਂ ਕੁਝ ਬੋਲਿਆਂ ਆਪਣੇ ਵੱਡੇ ਪੁੱਤਰ ਵੱਲ ਹੱਥ ਕਰ ਦਿੱਤਾ।
ਵੱਡੇ ਭਰਾ ਵਲੋਂ ਮ੍ਰਿਤਕ ਦੇਹ ਨੂੰ ਅਗਨੀ ਦਿੰਦਿਆਂ ਹੀ ਸੁਰਖ ਅੱਗ ਦੀਆਂ ਲਾਟਾਂ ਜਿਉਂ ਹੀ ਆਕਾਸ਼ ਵੱਲ ਉਠੀਆਂ, ਪਿਤਾ ਨੇ ਝੱਟ ਪਿੱਠ ਕਰ ਲਈ ਤੇ ਸਭ ਤੋਂ ਛੋਟੇ ਪੁੱਤਰ ਨੇ ਆਪਣੇ ਬਾਪੂ ਨੂੰ ਗਲਵਕੜੀ ਵਿਚ ਘੁੱਟ ਲਿਆ ਤੇ ਦੋਵਾਂ ਦੇ ਜਾਰੋ-ਜਾਰ ਵਹਿੰਦੇ ਹੰਝੂ-ਹਟਕੋਰਿਆਂ ਵਿਚ ਬਦਲ ਗਏ।
ਅਰਥੀ ਨਾਲ ਆਏ ਪਰ੍ਹੇ ਖਲੋਤੇ ਲੋਕਾਂ ਵਿਚੋਂ ਕੁਝ ਕਹਿ ਰਹੇ ਸਨ ਕਿ ਜਿਹੋ ਜਿਹਾ ਵਿਚਾਰਾ ਜਹਾਨ 'ਤੇ ਆਇਆ ਨਾ ਆਇਆ ਇਕ ਬਰਾਬਰ ਐ। ਬਸ ਉਹਦਾ ਆਪਣਾ ਤੇ ਪਰਿਵਾਰ ਦਾ ਐਨਾ ਹੀ ਸੀਰ-ਸਾਂਝ ਸੀ।

-ਸ਼ਿਵਪੁਰੀ ਮੁਹੱਲਾ (ਆਜ਼ਾਦ ਸਟਰੀਟ), ਧੂਰੀ (ਪੰਜਾਬ)
ਮੋਬਾਈਲ : 094646-97781

ਪਿਛਲੀ ਖ਼ਬਰ ਸੱਚੀ ਮਿੱਤਰਤਾ ਸਵਰਗ ਦੇ ਬੂਹੇ ਦੀ ਕੁੰਜੀ ਹੁੰਦੀ ਹੈ। ਸ਼ੇਖ ਸ਼ਾਅਦੀ ਅਗਲੀ ਖ਼ਬਰ ਚੀਨ ਜਪਾਨ ਨੂੰ ਕਹਿੰਦੈ ਮੇਰੇ ਪਾਂਡੇ ਵਾਪਸ ਕਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।