ਇਕ ਮਾਹਿਰ ਦਾ ਦਾਅਵਾ ਹੈ ਕਿ ਭਾਵਨਾਤਮਿਕ ਥਕਾਵਟ ਦੀ ਇਕ ਵਜ੍ਹਾ ਨੀਂਦ ਦੀ ਕਮੀ ਵੀ ਹੈ। ਇਸ ਤੋਂ ਪਹਿਲਾਂ ਤੱਕ ਇਸ ਲਈ ਸਿਰਫ਼ ਸਟ੍ਰੈੱਸ ਹਾਰਮੋਨ ਨੂੰ ਹੀ ਜ਼ਿੰਮੇਵਾਰ ਮੰਨਿਆ ਜਾਂਦਾ ਸੀ। ਭਾਵਨਾਤਮਿਕ ਥਕਾਵਟ ਸ਼ਬਦ ਦੀ ਵਰਤੋਂ ਉਸ ਹਾਲਤ ਵਿਚ ਕੀਤੀ ਜਾਂਦੀ ਹੈ ਜਦੋਂ ਕੰਮ ਦੇ ਜ਼ਿਆਦਾ ਬੋਝ ਜਾਂ ਤਣਾਅ ਕਾਰਨ ਕਿਸੇ ਵਿਅਕਤੀ ਦੀ ਭਾਵਨਾਤਮਿਕ ਸਥਿਤੀ ਪ੍ਰਭਾਵਿਤ ਹੋਣ ਲਗਦੀ ਹੈ।
ਸਟਾਕਹੋਮ ਦੇ ਇਕ ਵਿਗਿਆਨੀ ਦਾ ਕਹਿਣਾ ਹੈ ਕਿ ਭਾਵਨਾਤਮਿਕ ਥਕਾਵਟ ਲਈ ਨੀਂਦ ਦੀ ਕਮੀ ਵੀ ਓਨੀ ਹੀ ਜ਼ਿੰਮੇਵਾਰ ਹੁੰਦੀ ਹੈ, ਜਿੰਨਾ ਜ਼ਿੰਮੇਵਾਰ ਤਣਾਅ ਹੁੰਦਾ ਹੈ। ਉਸ ਅਨੁਸਾਰ ਜ਼ਿਆਦਾ ਕੰਮ ਕਰਨ ਵਾਲੇ ਜਾਂ ਤਣਾਅਗ੍ਰਸਤ ਕਰਮਚਾਰੀਆਂ ਦੀ ਨੀਂਦ ਵਿਚ ਰੁਕਾਵਟ ਆਉਣ ਦੀ ਸੰਭਾਵਨਾ ਹੋਰ ਵਿਅਕਤੀਆਂ ਤੋਂ 50 ਫ਼ੀਸਦੀ ਜ਼ਿਆਦਾ ਹੁੰਦੀ ਹੈ। ਨੀਂਦ ਤੋਂ ਬਾਅਦ ਵਿਅਕਤੀ ਤਰੋਤਾਜ਼ਾ ਮਹਿਸੂਸ ਕਰਦਾ ਹੈ, ਜਦੋਂ ਕਿ ਨੀਂਦ ਵਿਚ ਰੁਕਾਵਟ ਆਉਣ ਕਾਰਨ ਤਣਾਅਗ੍ਰਸਤ ਕਰਮਚਾਰੀ ਗੂੜ੍ਹੀ ਨੀਂਦ ਨਹੀਂ ਲੈ ਪਾਉਂਦੇ। ਇਸ ਦੇ ਨਤੀਜੇ ਵਜੋਂ ਸੌਂ ਕੇ ਉੱਠਣ ਤੋਂ ਬਾਅਦ ਵੀ ਉਹ ਥਕਾਵਟ ਮਹਿਸੂਸ ਕਰਦੇ ਹਨ ਅਤੇ ਇਹ ਥਕਾਵਟ ਉਨ੍ਹਾਂ ਦੇ ਭਾਵਨਾਤਮਿਕ ਪੱਧਰ ਤੱਕ ਪਹੁੰਚ ਜਾਂਦੀ ਹੈ। ਇਹ ਨਤੀਜੇ ਇਕ ਆਈ.ਟੀ. ਕੰਪਨੀ ਦੇ ਕਰਮਚਾਰੀਆਂ ਅਤੇ ਹੋਰ ਵਿਅਕਤੀਆਂ ਦੇ ਮੁਕਾਬਲੇ ਅਧਿਐਨ ਦੇ ਆਧਾਰ 'ਤੇ ਕੱਢੇ ਹਨ।
ਨੀਂਦ ਦੀ ਕਮੀ ਦਿੰਦੀ ਹੈ ਭਾਵਨਾਤਮਿਕ ਥਕਾਵਟ
ਅਜੀਤ ਡੈਸਕ
01-05-2026