03-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-05-2026

ਭੋਜਨ ਵਿਚ ਕਮੀ ਕੀਤੇ ਬਿਨਾਂ ਹਾਸਿਲ ਕਰੋ ਪਤਲਾ ਸਰੀਰ

ਅਜੀਤ ਡੈਸਕ 01-05-2026

ਮੋਟਾਪਾ ਹੋਣ ਤੋਂ ਬਚਣ ਦਾ ਸ਼ਾਇਦ ਇਸ ਤੋਂ ਬਿਹਤਰ ਕੋਈ ਢੰਗ ਨਹੀਂ। ਹਾਲਾਂਕਿ ਪੂਰੀ ਦੁਨੀਆ ਵਿਚ ਅੱਜਕਲ੍ਹ ਘੱਟ ਕਾਰਬੋਹਾਈਡ੍ਰੇਟ ਵਾਲੇ ਭੋਜਨ ਦਾ ਰਿਵਾਜ ਹੈ, ਪਰ ਤਾਜ਼ਾ ਖੋਜ ਕੁਝ ਵੱਖਰੀ ਹੀ ਗੱਲ ਕਹਿ ਰਹੀ ਹੈ। ਨਵੀਂ ਖੋਜ ਅਨੁਸਾਰ ਹੁਣ ਵਜ਼ਨ ਘੱਟ ਕਰਨ ਲਈ ਕੈਲੋਰੀ ਵਿਚ ਕਮੀ ਅਤੇ ਵਰਜਿਸ਼ ਕਰਨ ਦੀ ਵੀ ਜ਼ਰੂਰਤ ਨਹੀਂ ਹੈ। ਇਹ ਖੋਜ 34 ਮੋਟੇ ਲੋਕਾਂ 'ਤੇ ਕੀਤੀ ਗਈ। ਇਨ੍ਹਾਂ ਵਿਚੋਂ ਕੁਝ ਨੂੰ ਤਿੰਨ ਮਹੀਨੇ ਦੇ ਸਮੇਂ ਲਈ ਸਿਰਫ਼ ਤੈਅਸ਼ੁਦਾ ਭੋਜਨ ਹੀ ਦਿੱਤਾ ਗਿਆ, ਕੁਝ ਨੂੰ ਤੈਅਸ਼ੁਦਾ ਭੋਜਨ ਦੇ ਨਾਲ ਵਰਜਿਸ਼ ਕਰਨ ਦਾ ਵੀ ਨਿਰਦੇਸ਼ ਦਿੱਤਾ ਗਿਆ ਅਤੇ ਕੁਝ ਨੂੰ ਕਿਹਾ ਗਿਆ ਕਿ ਉਹ ਚਾਹੇ ਜੋ ਮਰਜ਼ੀ ਖਾਣ।
ਭੋਜਨ ਖੋਜ ਵਿਚ ਹਿੱਸਾ ਲੈਣ ਵਾਲਿਆਂ ਲਈ ਤਿਆਰ ਕੀਤਾ ਗਿਆ ਸੀ। ਉਨ੍ਹਾਂ ਨੂੰ ਕਹਿ ਦਿੱਤਾ ਗਿਆ ਸੀ ਕਿ ਮਾਤਰਾ ਦੀ ਚੋਣ ਉਹ ਖ਼ੁਦ ਕਰਨ ਭਾਵ ਜਿੰਨਾ ਸਹੀ ਲੱਗੇ, ਓਨਾ ਭੋਜਨ ਕਰਨ। ਬਿਨਾਂ ਖਾਧਾ ਭੋਜਨ ਖੋਜ ਕਰ ਰਹੇ ਵਿਗਿਆਨੀਆਂ ਨੂੰ ਵਾਪਸ ਕਰ ਦੇਣਾ ਸੀ ਤਾਂ ਕਿ ਉਹ ਭੋਜਨ ਦੇ ਨਾਲ ਲਈਆਂ ਗਈਆਂ ਕੈਲੋਰੀਜ਼ ਦੀ ਗਿਣਤੀ ਕਰ ਸਕਣ।
ਹਾਲੇ ਤੱਕ ਜ਼ਿਆਦਾਤਰ ਡਾਕਟਰ ਮੰਨਦੇ ਰਹੇ ਹਨ ਕਿ ਭੋਜਨ ਦੀ ਮਾਤਰਾ ਵਿਚ ਕਮੀ ਕੀਤੇ ਬਿਨਾਂ ਪਤਲਾ ਸਰੀਰ ਪਾਉਣਾ ਸੰਭਵ ਨਹੀਂ ਹੈ। ਇਸ ਤਰ੍ਹਾਂ ਦੇ ਹੀ ਇਕ ਡਾਕਟਰ ਨੇ ਖੋਜ ਦੀ ਭਰੋਸੇਯੋਗਤਾ 'ਤੇ ਸਵਾਲ ਚੁੱਕਿਆ ਪਰ ਖੋਜ ਵਿਚ ਪ੍ਰਤੀਭੋਗੀਆਂ ਦੇ ਦੋ ਵਰਗਾਂ ਨੂੰ ਜੋ ਭੋਜਨ ਖਾਣ ਦੀ ਸਲਾਹ ਦਿੱਤੀ ਗਈ ਸੀ ਉਹ ਰਵਾਇਤੀ ਸੀ ਨਾ ਕਿ ਅੱਜਕੱਲ੍ਹ ਖਾਧਾ ਜਾਣ ਵਾਲਾ ਜੰਕ ਭੋਜਨ।
ਤੈਅਸ਼ੁਦਾ ਭੋਜਨ ਖਾਣ ਵਾਲਿਆਂ ਨੇ ਕੈਲੋਰੀ ਘੱਟ ਅਤੇ ਵਰਜਿਸ਼ ਕੀਤੇ ਬਿਨਾਂ 3.15 ਕਿੱਲੋ ਤੱਕ ਵਜ਼ਨ ਘੱਟ ਕੀਤਾ। ਜਿਨ੍ਹਾਂ ਲੋਕਾਂ ਨੇ ਹਫ਼ਤੇ ਵਿਚ ਚਾਰ ਦਿਨ 45 ਮਿੰਟ ਤੱਕ ਸਾਈਕਲ ਮਸ਼ੀਨ ਚਲਾਉਣ ਦੀ ਵਰਜਿਸ਼ ਕੀਤੀ, ਉਨ੍ਹਾਂ ਦਾ ਵਜ਼ਨ ਪੰਜ ਕਿੱਲੋ ਤੱਕ ਘਟ ਗਿਆ। ਤੀਜੇ ਵਰਗ ਦੇ ਵਜ਼ਨ ਵਿਚ ਕੋਈ ਕਮੀ ਨਹੀਂ ਹੋਈ।
-0-

ਪਿਛਲੀ ਖ਼ਬਰ ਨੀਂਦ ਦੀ ਕਮੀ ਦਿੰਦੀ ਹੈ ਭਾਵਨਾਤਮਿਕ ਥਕਾਵਟ ਅਗਲੀ ਖ਼ਬਰ ਘੁਰਾੜਿਆਂ ਤੋਂ ਵੀ ਬਚਾਏ ਮਾਂ ਦਾ ਦੁੱਧ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।