09-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-10-2026

ਜ਼ੁਕਾਮ ਤੋਂ ਬਚਾਉਂਦੀ ਹੈ ਵਾਈਨ

ਜ਼ੁਕਾਮ ਤੋਂ ਬਚਾਉਂਦੀ ਹੈ ਵਾਈਨ

ਅਜੀਤ ਡੈਸਕ 09-10-2026


ਭਾਰਤੀ ਸਮਾਜ ਵਿਚ ਅਲਕੋਹਲ ਵਾਲੇ ਪਦਾਰਥਾਂ ਦੀ ਵਰਤੋਂ ਨੂੰ  ਚੰਗਾ ਨਹੀਂ ਮੰਨਿਆ ਜਾਂਦਾ ਪਰ ਹੁਣ ਨਵੀਆਂ ਖੋਜਾਂ ਤੋਂ ਸਾਹਮਣੇ ਆਇਆ ਹੈ ਕਿ ਜੇਕਰ ਥੋੜ੍ਹੀ ਮਾਤਰਾ ਵਿਚ ਵਾਈਨ ਦੀ ਵਰਤੋਂ ਕੀਤੀ ਜਾਵੇ ਤਾਂ ਇਹ ਦਿਲ ਸੰਬੰਧੀ ਬਿਮਾਰੀਆਂ ਤੋਂ ਬਚਾਉਂਦੀ ਹੈ | ਸਪੇਨ ਵਿਚ ਹੋਈ ਇਕ ਖੋਜ ਤੋਂ ਇਹ ਪਤਾ ਲੱਗਿਆ ਹੈ ਕਿ ਜੋ ਲੋਕ ਥੋੜ੍ਹੀ ਮਾਤਰਾ ਵਿਚ ਵਾਈਨ ਪੀਂਦੇ ਹਨ, ਉਨ੍ਹਾਂ ਨੂੰ  ਜ਼ੁਕਾਮ ਹੋਣ ਦੀ ਸੰਭਾਵਨਾ ਘੱਟ ਹੁੰਦੀ ਹੈ | ਸਪੇਨਿਸ਼ ਯੂਨੀਵਰਸਿਟੀ ਵਿਚ ਚਾਰ ਹਜ਼ਾਰ ਮਰਦਾਂ ਤੇ ਔਰਤਾਂ 'ਤੇ ਕੀਤੀ ਗਈ ਖੋਜ 'ਚ ਦੇਖਿਆ ਗਿਆ ਕਿ ਹਰ ਹਫ਼ਤੇ 4 ਗਿਲਾਸ ਵਾਈਨ ਪੀਣ ਨਾਲ ਜ਼ੁਕਾਮ ਦੀ ਸੰਭਾਵਨਾ 40 ਫ਼ੀਸਦੀ ਘੱਟ ਹੁੰਦੀ ਹੈ | ਇਹੀ ਨਹੀਂ, ਵਾਈਨ ਦੀ ਵਰਤੋਂ ਵਿਅਕਤੀ ਵਿਚ ਨਸ਼ਾ ਕਰਨ ਦੀ ਆਦਤ ਅਤੇ ਕਿਸੇ ਵੀ ਤਰ੍ਹਾਂ ਦੀ ਐਲਰਜੀ ਅਤੇ ਹੋਰ ਬਿਮਾਰੀਆਂ ਤੋਂ ਵੀ ਬਚਾਉਂਦੀ ਹੈ |

 

ਪਿਛਲੀ ਖ਼ਬਰ ਲੋਪੋਕੇ ਵਿਖੇ ਭਗਤ ਰਵੀਦਾਸ ਜੀ ਨੂੰ ਸਮਰਪਿਤ ਸ਼ਾਨਦਾਰ ਡਰੋਨ ਸ਼ੋਅ ਕਰਵਾਇਆ ਅਗਲੀ ਖ਼ਬਰ ਬਾਬਾ ਗੋਬਿੰਦ ਸਕੂਲ ਸਠਿਆਲਾ ਦੇ ਵਿਦਿਆਰਥੀ ਦਾ ਸਨਮਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।