08-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-02-2026

ਇਸ ਵਾਰ ਦੇ ਪੁਸਤਕ ਮੇਲੇ ਦਾ ਰਾਜਨੀਤਕ ਰੌਂਅ

ਅਜੀਤ ਡੈਸਕ 15-02-2026

ਕੋਈ ਵੀ ਵਿਗਾੜ (ਬ੍ਰੇਕਡਾਊਨ) ਇਕ ਸਚਾਈ ਦਾ ਪਲ ਹੁੰਦਾ ਹੈ। ਇਕ ਰਾਜਨੀਤਿਕ ਸੰਕਟ ਸਮੇਂ ਸਿਆਸੀ ਸੋਚ ਦੇ ਲਈ ਡੂੰਘੇ ਚਿੰਤਨ ਤੇ ਲੰਬੇ ਸਮੇਂ ਦੇ ਲਈ ਖ਼ੁਦ ਨੂੰ ਮੁੜ ਸਥਾਪਿਤ ਕਰਨ ਦਾ ਖਾਸ ਮੌਕਾ ਹੁੰਦਾ ਹੈ। ਇਸ ਲਈ ਇਹ ਗੱਲ ਸਮਝ ਆਉਂਦੀ ਹੈ ਕਿ ਅੱਜ ਭਾਰਤ 'ਚ ਲੋਕਤੰਤਰ ਦਾ ਪਿਛੜਨਾ, ਸੰਵਿਧਾਨ ਤੇ ਸਾਡੀ ਸੱਭਿਅਤਾ ਦੀਆਂ ਕਦਰਾਂ-ਕੀਮਤਾਂ ਨੂੰ ਮਿਲ ਰਹੀ ਚੁਣੌਤੀ ਦੇ ਨਤੀਜੇ ਕਾਰਨ ਰਾਜਨੀਤਕ ਸੋਚ 'ਚ ਤੇਜ਼ੀ ਆਉਣੀ ਚਾਹੀਦੀ ਹੈ। ਮੈਂ ਵਿਸ਼ਵ ਪੁਸਤਕ ਮੇਲੇ 'ਚ 3 ਦਿਨ ਇਸੇ ਉਮੀਦ ਨਾਲ ਬਿਤਾਏ। ਹਰ ਬੀਤਦੇ ਸਾਲ ਦੇ ਨਾਲ ਵਿਸ਼ਵ ਪੁਸਤਕ ਮੇਲਾ ਵਿਚਾਰਾਂ ਦਾ ਮੇਲਾ ਘੱਟ ਤੇ ਤਾਕਤ ਦਾ ਪ੍ਰਦਰਸ਼ਨ ਜ਼ਿਆਦਾ ਹੁੰਦਾ ਜਾ ਰਿਹਾ ਹੈ। ਤੁਹਾਨੂੰ ਉਸ ਸਟਾਲ 'ਤੇ ਘੱਟ ਹੀ ਲੋਕ ਦਿਖਣਗੇ, ਜੋ ਆਊਟ-ਆਫ-ਪ੍ਰਿੰਟ ਕਿਤਾਬ ਜਾਂ ਕਾਰਕੁੰਨ ਮੈਗਜ਼ੀਨਾਂ, ਕਿਤਾਬਚਿਆਂ ਤੇ ਪੋਸਟਰਾਂ ਵਾਲਾ ਕੋਨਾ ਜਾਂ ਤੱਤਕਾਲੀ ਸੁਲੇਖਕ (ਕੈਲੀਗ੍ਰਾਫਰ) ਹੋਵੇ।
ਸਾਡੇ ਸਮੇਂ ਦੀ ਸਚਾਈ ਦੀ ਖੋਜ ਨੇ ਮੈਨੂੰ ਰਾਜਨੀਤੀ ਨਾਲੋਂ ਕਵਿਤਾਵਾਂ ਦੀਆਂ ਸ਼ੈਲਫਾਂ ਨੇ ਆਪਣੇ ਵੱਲ ਜ਼ਿਆਦਾ ਖਿੱਚਿਆ। ਮੈਂ ਉੱਭਰ ਰਹੇ ਨੌਜਵਾਨ ਕਵੀ ਅਦਨਾਨ ਕਫੀਲ ਦਰਵੇਸ਼ ਦਾ ਨਵਾਂ ਸੰਗ੍ਰਹਿ- ਲਾਹਨਤ ਕਾ ਪਿਆਲਾ (ਰਾਜਕਮਲ ਪ੍ਰਕਾਸ਼ਨ) ਚੁੱਕਿਆ। ਪਰਾਗ ਪਵਨ ਦੀ (ਜਬ ਹਰ ਹੰਸੀ ਸੰਦਿਗਤ ਥੀ, ਰਾਜਕਮਲ) ਤੇ ਵਿਹਾਗ ਵੈਭਵ (ਮੋਰਚੇ ਪਰ ਵਿਦਾਗੀਤ, ਰਾਜਕਮਲ) ਆਦਿ ਰਾਜਨੀਤਿਕ ਅਲਹਿਦਗੀ ਤੇ ਸਮਾਜਿਕ ਰੂਪ 'ਚ ਹਾਸ਼ੀਏ 'ਤੇ ਧੱਕੇ ਜਾਣ ਦੇ ਦਰਦ ਨੂੰ ਦਰਸਾਉਂਦੇ ਕਾਵਿ ਸੰਗ੍ਰਹਿ ਹਨ। ਰਾਜੇਂਦਰ ਰਾਜਨ ਦੀ 'ਯੇ ਕੌਨ ਸੀ ਜਗ੍ਹਾ ਹੈ' ਤੇ ਜਾਵੇਦ ਆਲਮ ਖਾਨ ਦੀ 'ਸਲੀਬ ਪਰ ਨਾਗਰਿਕਤਾ' (ਦੋਵੇਂ ਸੇਤੂ ਪ੍ਰਕਾਸ਼ਨ) ਸਾਡੇ ਨਿੱਤ ਟੁੱਟਣ ਦੀ ਝਲਕ ਨੂੰ ਦਰਸਾਉਂਦੇ ਹਨ। ਪ੍ਰਤਾਪ ਭਾਨੂ ਮਹਿਤਾ ਦੀ 'ਕਵਿਤਾ ਮੇਂ ਜਨਤਾ (ਰਾਜਕਮਲ)' ਦੀ ਸ਼ੁਰੂਆਤ ਵਿਚ ਕਵਿਤਾ ਤੇ ਲੋਕਤੰਤਰ ਦੇ ਮੁਸ਼ਕਿਲ ਸਬੰਧਾਂ 'ਤੇ ਅਪੂਰਵਾਨੰਦ ਨੇ ਵਧੀਆ ਟਿੱਪਣੀ ਦਰਜ ਕੀਤੀ ਹੈ, ਪਰ ਇਸ 'ਚ ਜ਼ਿਆਦਾਤਰ ਕਵਿਤਾਵਾਂ ਨਿਰਾਸ਼ਾਮਈ ਹੋਣ ਕਰਕੇ ਕੋਈ ਰਸਤਾ ਨਹੀਂ ਦਿਖਾ ਸਕਦੀਆਂ। ਇਸ ਦੇ ਲਈ ਤੁਹਾਨੂੰ ਰਾਜਨੀਤੀ ਸ਼ਾਸਤਰ ਦੀਆਂ ਕਿਤਾਬਾਂ ਪੜ੍ਹਨੀਆਂ ਪੈਣਗੀਆਂ। ਪਾਰਥ ਚੈਟਰਜੀ ਦੇ 'ਫਾਰ ਏ ਜਸਟ ਰਿਪਬਲਿਕ' (ਪਰਮਾਨੈਂਟ ਬਲੈਕ) ਵਿਸਥਾਰ ਨਾਲ ਸੰਖੇਪ ਜਾਣਕਾਰੀ ਦਿੰਦੀ ਹੈ ਕਿ ਅਸੀਂ ਅੱਜ ਜਿੱਥੇ ਹਾਂ, ਉੱਥੇ ਕਿਵੇਂ ਪਹੁੰਚ ਗਏ। ਇਸ 'ਚ ਅੱਗੇ ਵਧਣ ਦੇ ਰਸਤੇ ਲਈ ਜੋ ਸੰਕੇਤ ਦਿੱਤੇ ਗਏ ਹਨ, ਉਹ ਬਹੁਤ ਕਮਜ਼ੋਰ ਹਨ। ਸ਼ਾਇਦ ਸਾਨੂੰ ਰਾਜਨੀਤੀ ਵਿਗਿਆਨ ਦੇ 'ਅਨੁਸ਼ਾਸਨ' ਤੋਂ ਰਿਹਾਈ ਦੀ ਲੋੜ ਹੈ। ਇਸ ਲਈ ਮੈਂ ਸਮਾਜਿਕ ਕਾਰਕੁਨਾਂ ਦੀਆਂ ਜੀਵਨੀਆਂ ਤੇ ਵਿਚਾਰ (ਰਿਫਲੈਕਸ਼ਨਜ) ਪੜ੍ਹੇ। ਪ੍ਰੋਫੈਸਰ ਤੋਂ ਸੰਸਦ ਮੈਂਬਰ ਬਣੇ ਮਨੋਜ ਝਾਅ ਨੇ ਆਪਣੀ 'ਇਨ ਪ੍ਰਾਈਜ਼ ਆਫ਼ ਕੋਲੀਸ਼ਨ ਪਾਲੀਟਿਕਸ ਐਂਡ ਅਦਰ ਐਸੇਜ਼ ਆਨ ਇੰਡੀਅਨ ਡੈਮੋਕਰੇਸੀ (ਸਪੀਕਿੰਗ ਟਾਈਗਰ)' 'ਚ ਇਹ ਗੱਲ ਦੱਸੀ ਗਈ ਹੈ। ਸਾਡੇ ਜਨਤਕ ਜੀਵਨ 'ਚ ਰਾਜਨੀਤਕ ਨੇਤਾਵਾਂ ਦੀ ਖੁੱਲ੍ਹੀ ਰਾਇ ਬਹੁਤ ਘੱਟ ਵੇਖਣ ਨੂੰ ਮਿਲਦੀ ਹੈ, ਇਸ ਲਈ ਮੈਂ ਮਣੀ ਸ਼ੰਕਰ ਨੂੰ ਪੜ੍ਹਨ ਲਈ ਉਤਸੁਕ ਹਾਂ।
ਰਾਜਨੀਤਿਕ ਇਤਿਹਾਸ 'ਤੇ ਕਿਤਾਬਾਂ ਵਧੇਰੇ ਮਦਦਗਾਰ ਹੁੰਦੀਆਂ ਹਨ। ਓਰੀਐਂਟ ਬਲੈਕਸਵਾਨ ਭਾਰਤ ਦੇ ਜਨਤਕ ਜੀਵਨ 'ਚ ਕੁੱਝ ਮਹੱਤਵਪੂਰਨ ਘਟਨਾਵਾਂ ਨੂੰ ਦਰਸਾਉਂਦਿਆਂ ਸੰਪਾਦਿਤ ਖੰਡਾਂ ਦੀ ਇਕ 'ਲੈਂਡਮਾਰਕ' ਲੜੀ ਲੈ ਕੇ ਆਇਆ ਹੈ। ਪੀਟਰ ਡੀਸੂਜ਼ਾ ਤੇ ਹਰਸ਼ ਸੇਠੀ ਦੀ '50 ਯੀਅਰਜ਼ ਆਫ ਦ ਇੰਡੀਅਨ ਐਮਰਜੈਂਸੀ: ਲੈਸਨਜ਼ ਫਾਰ ਡੈਮੋਕਰੇਸੀ' ਨਾ ਸਿਰਫ਼ ਉਸ ਘਟਨਾ ਨੂੰ ਸਮਝਣ 'ਚ ਸਾਡੀ ਲਈ ਮਦਦਗਾਰ ਹੋ ਸਕਦੀ ਹੈ, ਸਗੋਂ ਇਹ ਸਾਨੂੰ ਤਾਨਾਸ਼ਾਹੀ ਦੇ ਮੌਜੂਦਾ ਦੌਰ ਨੂੰ ਸਮਝਣ 'ਚ ਵੀ ਮਦਦ ਕਰਦੀ ਹੈ। ਮੈਂ ਸੱਤਿਆਜੀਤ ਸਿੰਘ ਦੁਆਰਾ ਸੰਪਾਦਿਤ 'ਰਾਗ ਦਰਬਾਰੀ: ਪਾਲਿਟੀ ਐਜ ਫਿਕਸ਼ਨ, ਫਿਕਸ਼ਨ ਐਜ ਰਿਅਲਟੀ' ਨੂੰ ਪੜ੍ਹਨ ਲਈ ਉਤਸੁਕ ਹਾਂ, ਇਹ ਕਿਤਾਬ ਪਿੰਡ ਦੀ ਰਾਜਨੀਤੀ 'ਤੇ ਮੇਰੇ ਮਨਪਸੰਦ ਹਿੰਦੀ ਵਿਅੰਗ ਦੇ 50 ਸਾਲਾਂ ਨੂੰ ਦਰਸਾਉਂਦੀ ਹੈ। ਮੈਨੂੰ ਦੋ ਘੱਟ ਯਾਦ ਕੀਤੇ ਗਏ ਰਾਜਨੀਤਿਕ ਨਾਇਕਾਂ - ਮਧੂ ਲਿਮਯੇ: 'ਪ੍ਰਤੀਰੋਧ ਕਾ ਪਰਚਮ (ਸੇਤੂ)' ਰਾਜਗੋਪਾਲ ਸਿੰਘ ਵਰਮਾ ਦੁਆਰਾ ਤੇ ਸ਼ੰਕਰ ਗੁਹਾ ਨਿਯੋਗੀ: 'ਏ ਪਾਲੀਟਿਕਸ ਇਨ ਰੈੱਡ ਐਂਡ ਗ੍ਰੀਨ (ਓਰੀਐਂਟ ਬਲੈਕਸਵਾਨ)' ਰਾਧਿਕਾ ਕ੍ਰਿਸ਼ਨਨ ਦੁਆਰਾ ਲਿਖੀਆਂ ਕਿਤਾਬਾਂ ਪੜ੍ਹ ਕੇ ਖੁਸ਼ੀ ਹੋਈ। ਹਾਲਾਂਕਿ ਮੈਨੂੰ ਹੈਰਾਨੀ ਹੋਈ ਕਿ, ਕੀ ਉਹ ਦੋਵੇਂ ਜਿਨ੍ਹਾਂ ਕਦਰਾਂ-ਕੀਮਤਾਂ ਲਈ ਖੜ੍ਹੇ ਸਨ, ਉਹ ਅੱਜ ਸਾਡੇ ਸਮਿਆਂ 'ਚ ਵੀ ਕਾਇਮ ਰਹਿ ਸਕਦੀਆਂ ਹਨ? ਇਨ੍ਹਾਂ ਕਦਰਾਂ-ਕੀਮਤਾਂ (ਵੈਲਿਉਜ਼) ਦਾ ਸਰੋਤ ਭਾਰਤ ਦਾ ਸੰਵਿਧਾਨ ਹੈ। ਇਹ ਸੁਭਾਵਿਕ ਹੈ ਕਿ ਸੰਵਿਧਾਨਕ ਗਣਰਾਜ ਦੇ ਢਾਂਚੇ 'ਤੇ ਮੌਜੂਦਾ ਹਮਲੇ ਸੰਵਿਧਾਨਕ ਦ੍ਰਿਸ਼ਟੀਕੋਣ ਦੀ ਖੋਜ ਤੇ ਬਚਾਅ ਲਈ ਜ਼ੋਰਦਾਰ ਯਤਨਾਂ ਨੂੰ ਸੱਦਾ ਦੇਣਗੇ। ਰੋਹਿਤ ਡੇ ਅਤੇ ਓਰਨਿਤ ਸ਼ਾਨੀ ਨੇ 'ਅਸੈਂਬਲਿੰਗ ਇੰਡੀਆਜ਼ ਕੰਸਟੀਚਿਊਸ਼ਨ: ਏ ਨਿਊ ਡੈਮੋਕ੍ਰੇਟਿਕ ਹਿਸਟਰੀ' (ਕੈਮਬ੍ਰਿਜ ਯੂਨੀਵਰਸਿਟੀ ਪ੍ਰੈਸ) ਕਿਤਾਬ ਪ੍ਰਕਾਸ਼ਿਤ ਕੀਤੀ ਹੈ, ਜੋ ਸਾਡੇ ਸੰਵਿਧਾਨ ਦੇ ਨਿਰਮਾਣ 'ਚ ਲੋਕਾਂ ਦੀ ਭਾਈਵਾਲੀ ਨੂੰ ਦਸਤਾਵੇਜ਼ੀ ਰੂਪ ਦੇ ਕੇ ਇਸ ਦੇ ਲੋਕਤੰਤਰੀ ਚਰਿੱਤਰ ਦੀ ਪੁਸ਼ਟੀ ਕਰਦੀ ਹੈ। 'ਆਇਡੀਆਜ਼ ਆਫ਼ ਦਾ ਇੰਡੀਅਨ ਕੰਸਟੀਚਿਊਸ਼ਨ' ਸਪੀਕਿੰਗ ਟਾਈਗਰ ਦੀਆਂ ਕਿਤਾਬਾਂ ਦੀ ਇਕ ਨਵੀਂ ਲੜੀ ਹੈ, ਜੋ ਸਾਡੇ ਸੰਵਿਧਾਨਕ ਮੁੱਲਾਂ ਦੀ ਵਿਆਖਿਆ ਕਰਦਿਆਂ ਉਨ੍ਹਾਂ ਦਾ ਬਚਾਅ ਕਰਦੀ ਹੈ। ਨੀਰਾ ਚੰਦੋਕੇ ਦੀ 'ਵੀ ਦਾ ਪੀਪਲ ਐਂਡ ਅਵਰ ਕੰਸਟੀਚਿਊਸ਼ਨ', ਨਲਿਨੀ ਰਾਜਨ ਦੀ 'ਸੈਕਿਊਲਿਰਜ਼ਮ: ਹਾਉ ਇੰਡੀਆ ਰੀਸ਼ੇਪਡ ਦਾ ਆਇਡੀਆ', ਪ੍ਰਭਾਤ ਪਟਨਾਇਕ ਦੀ 'ਸੋਸ਼ਲਿਜ਼ਮ ਐਂਡ ਦਾ ਇੰਡੀਅਨ ਕੰਸਟੀਚਿਊਸ਼ਨ', ਜੌਨ ਹੈਰਿਸ ਦੀ 'ਲਿਬਰਟੀ', ਰਾਜਮੋਹਨ ਗਾਂਧੀ ਦੀ 'ਫ੍ਰੇਟਰਨਿਟੀ: ਕੰਸਟੀਚਿਊਸ਼ਨਲ ਨਾਰਮ ਐਂਡ ਹਿਊਮਨ ਨੀਡ' ਅਤੇ ਆਨੰਦ ਤੇਲਤੁੰਬੜੇ ਦੀ 'ਦਲਿਤਜ਼ ਐਂਡ ਦਾ ਇੰਡੀਅਨ ਕੰਸਟੀਚਿਊਸ਼ਨ' ਜ਼ਿਕਰਯੋਗ ਹਨ। ਹਾਲਾਂਕਿ ਅੱਜ ਅਸੀਂ ਜਿਸ ਰਾਜਨੀਤਕ ਸਵਾਲ ਦਾ ਸਾਹਮਣਾ ਕਰ ਰਹੇ ਹਾਂ ਉਹ ਕੁਝ ਵੱਖਰਾ ਹੈ: ਅਸੀਂ ਆਪਣੇ ਗਣਰਾਜ ਦੀ ਰੱਖਿਆ ਲਈ ਸੰਵਿਧਾਨ 'ਤੇ ਕਿੰਨਾ ਭਰੋਸਾ ਕਰ ਸਕਦੇ ਹਾਂ? ਅਜੀਬ ਗੱਲ ਹੈ ਕਿ ਇਕ ਕਾਨੂੰਨੀ ਵਿਦਵਾਨ ਗੌਤਮ ਭਾਟੀਆ ਨੂੰ ਆਪਣੀ ਕਿਤਾਬ 'ਦਾ ਇੰਡੀਅਨ ਕੰਸਟੀਚਿਊਸ਼ਨ : ਏ ਕਨਵਰਸੇਸ਼ਨ ਵਿੱਦ ਪਾਵਰ' (ਹਾਰਪਰ ਕਾਲਿਨਜ਼ ਇੰਡੀਆ) ਵਿਚ ਕਾਨੂੰਨੀ-ਸੰਸਥਾਗਤ ਭਾਸ਼ਾ ਨੂੰ ਰਾਜਨੀਤਕ ਸੰਦਰਭ ਵਿਚ ਰੱਖਣਾ ਪਿਆ ਹੈ। ਇਕ ਹੋਰ ਵੀ ਡੂੰਘਾ ਸਵਾਲ ਇਹ ਹੈ ਕਿ ਨਾਗਰਿਕਾਂ ਦੀ ਰਾਜਨੀਤਕ ਨੈਤਿਕਤਾ ਨੂੰ ਆਕਾਰ ਦੇਣ ਲਈ ਅਸੀਂ ਸੰਵਿਧਾਨਕ ਕਦਰਾਂ-ਕੀਮਤਾਂ 'ਤੇ ਕਿੰਨਾ ਭਰੋਸਾ ਕਰ ਸਕਦੇ ਹਾਂ? ਮੇਰਾ ਮੰਨਣਾ ਹੈ ਕਿ ਭਾਰਤੀ ਰਾਸ਼ਟਰਵਾਦ ਦੀ ਵਿਲੱਖਣ ਵਿਰਾਸਤ ਰਾਹੀਂ ਸਾਡੀ ਸੱਭਿਅਤਾ ਦੀ ਵਿਰਾਸਤ ਦੀਆਂ ਕਈ ਪਰੰਪਰਾਵਾਂ ਵਿਚ ਸਾਡੇ ਸੰਵਿਧਾਨਕ ਮੁੱਲਾਂ ਨੂੰ ਜੋੜਨ ਵਾਲੀ ਇਕ ਨਵੀਂ ਭਾਸ਼ਾ ਬਣਾਉਣਾ ਸਾਡੇ ਸਮੇਂ ਦੇ ਸਭ ਤੋਂ ਜ਼ਰੂਰੀ ਬੌਧਿਕ ਕੰਮਾਂ 'ਚੋਂ ਇਕ ਹੈ। ਮੈਂ ਇਸ ਮਾਮਲੇ ਨੂੰ ਆਪਣੀ ਨਵੀਂ ਕਿਤਾਬ 'ਗਣਰਾਜਯਾ ਕਾ ਸਵਧਰਮ (ਸੇਤੂ)' ਵਿਚ ਦਰਸਾਇਆ ਹੈ, ਜਿਸ ਦੀ ਵਿਸ਼ਵ ਪੁਸਤਕ ਮੇਲੇ ਵਿਚ ਪਹਿਲੀ ਪੇਸ਼ਕਾਰੀ ਹੋਈ ਹੈ। ਜਿਹੜੇ ਲੋਕ ਇਸ ਕੰਮ ਲਈ ਬੌਧਿਕ ਉਪਕਰਨ ਇਕੱਠੇ ਕਰਨ ਦੇ ਤਰੀਕੇ ਦੇ ਬਾਰੇ ਡੂੰਘਾਈ ਨਾਲ ਜਾਨਣਾ ਚਾਹੁੰਦੇ ਹਨ, ਉਨ੍ਹਾਂ ਲਈ 'ਵਾਣੀ ਪ੍ਰਕਾਸ਼ਨ' ਦੁਆਰਾ ਇਕ ਨਵੀਂ ਲੜੀ ਦੀ ਸ਼ੁਰੂਆਤ ਕੀਤੀ ਗਈ ਹੈ, ਜੋ ਹਿੰਦੀ ਪ੍ਰਕਾਸ਼ਨ ਵਿਚ ਸਭ ਤੋਂ ਬੌਧਿਕ ਰੂਪ 'ਚ ਮਹੱਤਵਾਕਾਂਖੀ ਪ੍ਰੋਜੈਕਟਾਂ 'ਚੋਂ ਇਕ ਹੈ। ਇਸ ਲੜੀ ਵਿਚ ਅਭੈ ਦੂਬੇ ਦੀਆਂ ਪ੍ਰਸਤਾਵਿਤ ਤਿੰਨ ਕਿਤਾਬਾਂ (ਟ੍ਰਿਲੋਜੀ) 'ਉਪਨਿਵੇਸ਼ਵਾਦ ਕਾ ਅਲੌਕਿਕ ਸਾਮਰਾਜ' ਦਾ ਪਹਿਲਾ ਭਾਗ ਸ਼ਾਮਿਲ ਹੈ, ਜੋ ਮਨ 'ਤੇ ਕਬਜ਼ਾ ਕਰਨ ਦੀ ਇਕ ਇਤਿਹਾਸਕ ਜਾਂਚ ਹੈ। ਬਲਰਾਮ ਸ਼ੁਕਲਾ ਦੀ ਭਾਰਤੀ ਗਿਆਨ-ਪਰੰਪਰਾ ਇਸ ਗੱਲ ਦਾ ਵਿਸਤਾਰ ਕਰਨ ਦੀ ਕੋਸ਼ਿਸ਼ ਕਰਦੀ ਹੈ, ਕਿ ਕਿਵੇਂ ਸਾਡੀ ਪਰੰਪਰਾ ਸਥਿਰ ਤੇ ਰੂੜੀਵਾਦੀ ਨਹੀਂ ਹੈ, ਸਗੋਂ ਲਗਾਤਾਰ ਆਪਣੇ ਆਪ ਨੂੰ ਨਵਿਆਉਂਦੀ ਰਹਿੰਦੀ ਹੈ। ਪ੍ਰਸਿੱਧ ਸੰਸਕ੍ਰਿਤ ਵਿਦਵਾਨ ਰਾਧਾਵੱਲਭ ਤ੍ਰਿਪਾਠੀ ਦੁਆਰਾ ਲਿਖੀ ਗਈ 'ਭਾਰਤ ਕੀ ਸਾਰਸਵਤ ਸਾਧਨਾ' ਸੰਸਕ੍ਰਿਤ ਬੌਧਿਕ ਪਰੰਪਰਾ ਦੇ ਕੁਝ ਮੁੱਖ ਚਿੰਤਕਾਂ ਤੇ ਸਕੂਲਾਂ ਦੀ ਇਕ ਬਹੁਤ ਜ਼ਰੂਰੀ ਜਾਣ-ਪਛਾਣ ਹੈ। ਇਹ ਕਿਤਾਬਾਂ ਮੌਜੂਦਾ ਸੰਕਟ ਨਾਲ ਨਜਿੱਠਣ ਦੇ ਲਈ ਨਵੇਂ ਸਰੋਤ ਪ੍ਰਦਾਨ ਕਰਨ ਦੀ ਮੇਰੀ ਉਮੀਦ 'ਤੇ ਕਿੰਨੀਆਂ ਖਰੀਆਂ ਉਤਰਦੀਆਂ ਹਨ? ਇਹ ਮੈਂ ਤੁਹਾਨੂੰ ਪੜ੍ਹ ਕੇ ਦੱਸਾਂਗਾ।

-ਮੋਬਾਈਲ/ਵਟਸਐਪ : 9868888986

ਪਿਛਲੀ ਖ਼ਬਰ Var ਅਗਲੀ ਖ਼ਬਰ ਨਵਾਂ ਜ਼ਮਾਨਾ ਏ.ਆਈ. ਦਾ-ਇਹ ਵਰ੍ਹਾ ਦਿਖਾਏਗਾ ਅਨੇਕਾਂ ਨਵੇਂ ਚਮਤਕਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।