ਜਿਹੜੀ ਬਿਲਕੁਲ ਤਾਜ਼ਾ ਖ਼ਬਰ ਕ੍ਰਿਤੀ ਖਰਬੰਦਾ ਬਾਬਤ ਹੈ, ਉਹ ਇਹ ਹੈ ਕਿ 'ਆਲੀਆ ਉਬਰਾਏ' ਦੀ ਭੂਮਿਕਾ ਦਮਦਾਰ ਤੇ ਸ਼ਾਨਦਾਰ ਤਰੀਕੇ ਨਾਲ ਨਿਭਾਅ ਕੇ ਉਸ ਨੇ ਵੈੱਬ ਸੀਰੀਜ਼ 'ਰਾਣਾ ਨਾਇਡੂ-2' ਜ਼ਰੀਏ ਖ਼ੂਬ ਸਿਫ਼ਤਾਂ ਆਪਣੀਆਂ ਕਰਵਾਈਆਂ ਤੇ ਮੀਡੀਆ ਦੇ ਹਰੇਕ ਹਿੱਸੇ ਨੇ ਕਿਹਾ ਕਿ ਹੈ ਕਿ 'ਰਾਣਾ ਨਾਇਡੂ-2' 'ਚ ਕ੍ਰਿਤੀ ਨੇ ਆਪਣੀ ਭੂਮਿਕਾ 'ਆਲੀਆ ਉਬਰਾਏ' 'ਚ ਅਜਿਹੀ ਜਾਨ ਪਾਈ ਹੈ, ਜਿਵੇਂ ਸੱਚਮੁੱਚ ਹੀ ਉਹ 'ਆਲੀਆ ਉਬਰਾਏ' ਹੋਵੇ। ਨਵੇਂ, ਚਮਕ-ਦਮਕ ਵਾਲੇ ਖੁੱਲ੍ਹਮ-ਖੁੱਲ੍ਹੇ 'ਆਲੀਆ ਉਬਰਾਏ' ਦੇ ਕਿਰਦਾਰ ਨੇ ਕ੍ਰਿਤੀ ਖਰਬੰਦਾ ਦੀ ਪੂਰੀ ਗੱਲਬਾਤ ਫਿਰ ਇੰਡਸਟਰੀ ਵਿਚ ਬਣਾ ਦਿੱਤੀ ਹੈ। ਦੋ ਸਾਲ ਪਹਿਲਾਂ ਅਭਿਨੇਤਾ ਪੁਲਕਿਤ ਸਮਰਾਟ ਨਾਲ ਵਿਆਹ ਕਰਵਾਉਣ ਵਾਲੀ ਕ੍ਰਿਤੀ ਖਰਬੰਦਾ ਅਜੇ ਵੀ ਪੁਲਕਿਤ ਨਾਲ ਕਈ ਵਾਰ ਕੈਂਡਲ ਡਿਨਰ ਕਰਕੇ ਆਪਣੇ ਅਤਿ ਰੁਮਾਂਟਿਕ ਹੋਣ ਦਾ ਪ੍ਰਭਾਵ ਦੇ ਰਹੀ ਹੈ। ਉਧਰ ਔਰਤ ਸੰਸਥਾਵਾਂ ਦਾ ਵਿਰੋਧ ਦੇਖ ਕ੍ਰਿਤੀ ਆਪਣੇ ਪਹਿਲੇ ਦਿੱਤੇ ਬਿਆਨ ਤੋਂ ਪਾਸਾ ਵੱਟ ਗਈ ਹੈ ਤੇ ਉਸ ਨੇ ਕਿਹਾ ਕਿ ਔਰਤ ਸਸਤੀ ਚੀਜ਼ ਨਹੀਂ ਤੇ ਉਹ 370 ਰੁਪਏ ਦੀ ਬਰਿਆਨੀ ਵਾਲੀ ਗੱਲ 'ਚ ਉਸ ਦਰਸ਼ਕ 'ਤੇ ਕਾਰਵਾਈ ਦੀ ਮੰਗ ਕਰਦੀ ਹੈ। ਹਰ ਸਮੇਂ ਆਨਲਾਈਨ ਰਹਿਣ ਦਾ ਦਬਾਅ ਅੰਦਰ ਤੋਂ ਮਾਨਸਿਕਤਾ ਨੂੰ ਖੋਖਲਾ ਕਰ ਰਿਹਾ ਹੈ। ਹਿੰਦੀ, ਤੇਲਗੂ ਤੇ ਕੰਨੜ ਫ਼ਿਲਮਾਂ ਦੀ ਅਭਿਨੇਤਰੀ ਕ੍ਰਿਤੀ ਖਰਬੰਦਾ ਬਿਨਾਂ ਪੀ.ਆਰ. ਪ੍ਰਚਾਰ ਦੇ ਨਿਰਮਾਤਾਵਾਂ ਦੀ ਪਸੰਦ ਹੈ। ਕ੍ਰਿਤੀ ਖਰਬੰਦਾ ਨੇ 'ਰਿਸਕੀ ਰੋਮਿਓ' ਨਵੀਂ ਫ਼ਿਲਮ ਵੀ ਪ੍ਰਾਪਤ ਕੀਤੀ ਹੈ ਤੇ 'ਰਾਮਾ ਨਾਇਡੂ-2' ਦੀ ਸੱਤ ਮਿੰਟ ਦੀ ਡਬਿੰਗ ਲਈ ਚਾਰ ਘੰਟੇ ਟ੍ਰੈਫਿਕ 'ਚ ਫਸ ਜਾਣਾ ਤੇ ਫਿਰ ਗਲੇ ਦਾ ਅਚਾਨਕ ਦਰਦ ਤੇ ਫਿਰ 7 ਮਿੰਟ ਡਬਿੰਗ ਕਰਕੇ ਪੰਜ ਘੰਟੇ ਫਿਰ ਟ੍ਰੈਫਿਕ ਜਾਮ 'ਚ ਫਸਣ ਦੀ ਗੱਲ 'ਤੇ ਹੱਸ ਕੇ ਕ੍ਰਿਤੀ ਨੇ ਕਿਹਾ ਕਿ ਸੱਤ ਮਿੰਟ ਦੀ ਡਬਿੰਗ ਲਈ 9 ਘੰਟੇ ਜਾਮ ਨੇ ਦਰਦਾਂ ਲਾ ਦਿੱਤੀਆਂ, ਆਬਾਦੀ ਬਹੁਤ ਵਧ ਰਹੀ ਹੈ, ਟ੍ਰੈਫਿਕ ਦਾ ਹਾਲ ਬੁਰਾ ਹੈ।
-ਸੁਖਜੀਤ ਕੌਰ