31-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-07-2026

ਫਿਰ ਤੋਂ ਮੰਗ ਵਿਚ ਹੈ ਸੰਜੈ ਦੱਤ

ਅਜੀਤ ਡੈਸਕ 01-07-2026

ਦੱਖਣ ਭਾਰਤੀ ਨਿਰਦੇਸ਼ਕ ਮਾਰੂਤੀ ਦੇ ਨਿਰਦੇਸ਼ਨ ਵਿਚ ਬਣੀ ਪ੍ਰਭਾਸ ਵਰਗੇ ਵੱਡੇ ਕਲਾਕਾਰ ਦੀ ਡਰਾਉਣੀ, ਕਾਮੇਡੀ ਫ਼ਿਲਮ 'ਦ ਰਾਜਾ ਸਾਬ' ਵਿਚ ਸੰਜੈ ਦੱਤ ਖ਼ਲਨਾਇਕ ਬਣੇ ਸਨ। ਫਿਰ 'ਧੁਰੰਧਰ-2' ਅਤੇ 'ਰਾਜਾ ਸ਼ਿਵਾਜੀ' ਵਿਚ ਵੀ ਉਨ੍ਹਾਂ ਨੇ ਖ਼ਲਨਾਇਕ ਦੀ ਭੂਮਿਕਾ ਕੀਤੀ ਹੈ। ਇਸ ਤੋਂ ਬਾਅਦ ਤੋਂ ਹੀ ਉਹ ਬਾਲੀਵੁੱਡ ਅਤੇ ਦੱਖਣ ਭਾਰਤੀ ਫ਼ਿਲਮਾਂ ਵਿਚ ਖ਼ਲਨਾਇਕ ਦੇ ਰੂਪ ਵਿਚ ਪਹਿਲੀ ਪਸੰਦ ਬਣੇ ਹੋਏ ਹਨ।
ਸੰਜੈ ਦੱਤ ਨੇ ਆਪਣੇ ਕਰੀਅਰ ਦੀ ਸ਼ੁਰੂਆਤ 'ਰਾਕੀ' ਤੋਂ ਕੀਤੀ ਸੀ। ਰਾਜ ਕੁਮਾਰ ਹਿਰਾਨੀ ਵਲੋਂ ਬਣਾਈ ਗਈ ਫ਼ਿਲਮ 'ਮੁੰਨਾਬਾਈ ਐਮ.ਬੀ.ਬੀ.ਐਸ.' ਅਤੇ 'ਲਗੇ ਰਹੋ ਮੁੰਨਾਭਾਈ' ਨੇ ਉਨ੍ਹਾਂ ਦੀ ਦਿੱਖ ਬਦਲ ਦਿੱਤੀ।
ਹਾਲ ਹੀ ਵਿਚ ਸੰਜੈ ਦੱਤ ਮਿਥੁਨ ਚੱਕਰਵਰਤੀ ਦੇ ਬੇਟੇ ਨਮਾਸ਼ੀ ਦੇ ਨਾਲ ਫ਼ਿਲਮ 'ਆਖਰੀ ਸਵਾਲ' ਵਿਚ ਨਜ਼ਰ ਆਏ ਸੀ।
ਇਸ ਤੋਂ ਬਾਅਦ ਉਹ ਵੈੱਲਕਮ ਫ੍ਰੈਂਚਾਈਜ਼ੀ ਦੀ ਤੀਜੀ ਕਿਸ਼ਤ 'ਵੈੱਲਕਮ ਟੂ ਦ ਜੰਗਲ' ਵਿਚ ਨਜ਼ਰ ਆਵੇਗਾ। ਇਹ ਫ਼ਿਲਮ ਇਸ ਸਾਲ ਕ੍ਰਿਸਮਸ ਮੌਕੇ ਸਿਨੇਮਾਘਰਾਂ ਵਿਚ ਰਿਲੀਜ਼ ਹੋ ਸਕਦੀ ਹੈ।
ਇਸ ਤੋਂ ਇਲਾਵਾ ਸੰਜੈ ਦੱਤ ਛੇਤੀ ਹੀ ਐਕਟਰ ਰਾਮ ਪੋਥੀਨੈਨੀ-ਸਟਾਰ ਪੂਰੀ ਜਨਗਨਾਥ ਫ਼ਿਲਮ 'ਡਬਲ ਸਮਾਰਟ' ਵਿਚ ਇਕ ਵਾਰ ਫਿਰ ਖ਼ਲਨਾਇਕ ਦੇ ਕਿਰਦਾਰ ਵਿਚ ਨਜ਼ਰ ਆਉਣਗੇ। ਇਹ ਫ਼ਿਲਮ ਸਮਾਰਟ ਸ਼ੰਕਰ ਦਾ ਵਿਸਥਾਰ ਹੈ।
ਬਹੁਤ ਛੇਤੀ ਸੰਜੈ ਦੱਤ 'ਖਲਨਾਇਕ' ਦੇ ਵਿਸਥਾਰ 'ਖਲਨਾਇਕ ਰਿਟਰਨਜ਼' ਅਤੇ ਮਹੇਸ਼ ਮਾਂਜਰੇਕਰ ਵਲੋਂ ਨਿਰਦੇਸ਼ਤ ਕੀਤੀ ਗਈ ਆਈਕੋਨਿਕ ਐਕਸ਼ਨ, ਥ੍ਰਿਲਰ 'ਵਾਸਤਵ : ਦ ਰੀਐਲਿਟੀ ਦਾ' ਦੇ ਵਿਸਥਾਰ ਸ਼ੁਰੂ ਕਰਨ ਜਾ ਰਹੇ ਹਨ।

ਪਿਛਲੀ ਖ਼ਬਰ ਮਿਹਨਤ, ਇਮਾਨਦਾਰੀ, ਸੰਜਮ ਅਤੇ ਨਿਮਰਤਾ ਸਫ਼ਲਤਾ ਦੇ ਮਾਰਗ ਹਨ। ਸਵੇਟ ਮਾਰਡਨ ਅਗਲੀ ਖ਼ਬਰ ਫ਼ਿਲਮ 'ਸ਼ਹੀਦ-ਏ-ਮੁਹੱਬਤ' ਮੇਰੇ ਦਿਲ ਦੇ ਕਰੀਬ - ਦਿਵਿਆ ਦੱਤਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।