02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-07-2026

ਸੁਲਝੀ ਦਿੱਖ ਵਾਲੀ ਅਦਾਕਾਰਾ ਫਰਹਾਨਾ ਭੱਟ

ਅਜੀਤ ਡੈਸਕ 29-07-2026

15 ਮਾਰਚ, 1997 ਨੂੰ ਸ੍ਰੀਨਗਰ ਦੇ ਇਕ ਮੁਸਲਿਮ ਪਰਿਵਾਰ ਵਿਚ ਪੈਦਾ ਹੋਈ ਹਿੰਦੀ ਫ਼ਿਲਮਾਂ, ਟੈਲੀਵਿਜ਼ਨ ਅਤੇ ਸਟ੍ਰੀਮਿੰਗ ਪਲੇਟਫਾਰਮ 'ਤੇ ਕੰਮ ਕਰਨ ਵਾਲੀ ਅਦਾਕਾਰਾ ਮਾਡਲ ਫਰਹਾਨਾ ਭੱਟ ਨੇ ਮਾਸ ਕਮਿਊਨੀਕੇਸ਼ਨ ਵਿਚ ਗ੍ਰੈਜੂਏਸ਼ਨ ਦੀ ਡਿਗਰੀ ਹਾਸਿਲ ਕਰਨ ਤੋਂ ਬਾਅਦ ਅਭਿਨੇਤਾ ਅਨੁਪਮ ਖੇਰ ਦੀ ਅਕਾਦਮੀ ਤੋਂ ਐਕਟਿੰਗ ਸਿੱਖੀ।
ਸਾਧਾਰਨ ਸਾੜ੍ਹੀ ਬਲਾਊਜ ਹੋਵੇ ਜਾਂ ਫਿਰ ਪੱਛਮੀ ਪਹਿਰਾਵਾ, ਹਰ ਤਰ੍ਹਾਂ ਦੇ ਪਹਿਰਾਵੇ ਵਿਚ ਫਰਹਾਨਾ ਭੱਟ ਹੁਸੀਨ ਅਤੇ ਆਈਕਾਨਿਕ ਨਜ਼ਰ ਆਉਂਦੀ ਹੈ। ਉਸ ਦੀ ਦਿੱਖ ਹਮੇਸ਼ਾ ਕਮਾਲ ਦੀ ਹੁੰਦੀ ਹੈ। ਫਰਹਾਨਾ ਭੱਟ ਨੇ ਸੰਨੀ ਕੌਸ਼ਲ ਨਾਲ 'ਸਨਸ਼ਾਈਨ ਮਿਊਜ਼ਿਕ ਟੂਰਜ਼ ਐਂਡ ਟ੍ਰੈਵਲਜ਼' ਦੇ ਨਾਲ ਬਾਲੀਵੁੱਡ ਵਿਚ ਪਹਿਲਾ ਕਦਮ ਰੱਖਿਆ। ਉਸ ਤੋਂ ਬਾਅਦ ਉਹ ਤ੍ਰਿਪਤੀ ਡਿਮਰੀ ਅਤੇ ਅਵਿਨਾਸ਼ ਤਿਵਾੜੀ ਦੇ ਨਾਲ ਫ਼ਿਲਮ 'ਲੈਲਾ ਮਜਨੂ' ਦਾ ਹਿੱਸਾ ਬਣਦੇ ਹੋਏ ਜਸਮੀਤ ਦੇ ਕਿਰਦਾਰ ਵਿਚ ਨਜ਼ਰ ਆਈ। ਉਸ ਨੇ ਫ਼ਿਲਮ 'ਨੋਟਬੁੱਕ' ਵਿਚ ਵੀ ਛੋਟਾ ਜਿਹਾ ਕਿਰਦਾਰ ਨਿਭਾਇਆ ਸੀ। ਰੋਹਿਤ ਸ਼ੈਟੀ ਵਲੋਂ ਨਿਰਦਸ਼ਿਤ ਫ਼ਿਲਮ 'ਸਿੰਘਮ ਅਗੇਨ' ਵਿਚ ਫਰਹਾਨਾ ਇਕ ਕੈਮੀਓ ਵਿਚ ਨਜ਼ਰ ਆਈ ਸੀ। ਇਸ ਲਾਜਵਾਬ ਕੈਮੀਓ ਵਿਚ ਦਰਸ਼ਕਾਂ ਨੇ ਉਸ ਨੂੰ ਬਹੁਤ ਪਸੰਦ ਕੀਤਾ ਸੀ। ਫਰਹਾਨਾ ਭੱਟ ਨੇ ਐਮਾਜ਼ੋਨ ਪ੍ਰਾਈਮ ਵੀਡੀਓ ਦੀ ਡਾਕੂਮੈਂਟਰੀ 'ਹੈਵਨ ਆਫ਼ ਹਿੰਦੁਸਤਾਨ' ਤੋਂ ਓ.ਟੀ.ਟੀ. 'ਤੇ ਆਪਣੀ ਸ਼ੁਰੂਆਤ ਕੀਤੀ। ਇਸ ਤੋਂ ਬਾਅਦ ਉਹ ਡਿਜਨੀ ਪਲੱਸ ਹਾਟ ਸਟਾਰ ਦੀ ਵੈੱਬ ਸੀਰੀਜ਼ 'ਫ੍ਰੀਲਾਂਸਰ' ਅਤੇ ਐਮਾਜ਼ੋਨ ਟੀ.ਵੀ. ਮਿੰਨੀ ਸ਼ੋਅ 'ਰੱਕਸ਼ਕ : ਇੰਡੀਆਜ਼ ਬ੍ਰੇਵਸ ਚੈਪਟਰ-2' ਵਿਚ ਨਜ਼ਰ ਆਈ। ਕਲਰਜ਼ ਟੀ.ਵੀ. ਦੇ ਸਲਮਾਨ ਖਾਨ ਦੀ ਮੇਜ਼ਬਾਨੀ ਵਾਲੇ ਰਿਆਲਿਟੀ ਸ਼ੋਅ 'ਬਿੱਗ ਬੌਸ-1' ਵਿਚ ਫਰਹਾਨਾ ਨੇ ਹਿੱਸਾ ਲੈਂਦੇ ਹੋਏ ਆਪਣੇ ਬੇਬਾਕ ਅੰਦਾਜ਼ ਅਤੇ ਨਿਡਰ ਸੁਭਾਅ ਦੀ ਵਜ੍ਹਾ ਕਰਕੇ ਬਹੁਤ ਸੁਰਖੀਆਂ ਖੱਟੀਆਂ ਸਨ। ਖ਼ਾਸ ਕਰਕੇ ਉਸ ਦੀ ਖ਼ੂਬਸੂਰਤੀ ਦੇ ਜਾਦੂ ਨੇ ਦਰਸ਼ਕਾਂ ਨੂੰ ਕਾਫ਼ੀ ਮਦਹੋਸ਼ ਕੀਤਾ ਸੀ। ਉਸ ਦੀ ਪਰਦੇ 'ਤੇ ਪੇਸ਼ਕਾਰੀ ਅਤੇ ਉਸ ਦਾ ਅੰਦਾਜ਼ ਪ੍ਰਸੰਸਕਾਂ ਨੂੰ ਬਹੁਤ ਪਸੰਦ ਆਇਆ ਸੀ। 'ਬਿੱਗ ਬੌਸ-19' ਤੋਂ ਬਾਹਰ ਆਉਣ ਤੋਂ ਬਾਅਦ ਫਰਹਾਨਾ ਭੱਟ ਦੀ ਹਰਮਨਪਿਆਰਤਾ ਦਾ ਆਲਮ ਕੁਝ ਇਸ ਤਰ੍ਹਾਂ ਦਾ ਸੀ ਕਿ ਵੱਡੇ-ਵੱਡੇ ਚੈਨਲ ਉਸ ਦੇ ਇੰਟਰਵਿਊ ਲਈ ਬੇਤਾਬ ਨਜ਼ਰ ਆ ਰਹੇ ਸਨ।
ਇਸ ਤਰ੍ਹਾਂ ਫਰਹਾਨਾ ਭੱਟ ਨੇ ਆਪਣੇ ਕਰੀਅਰ 'ਤੇ ਧਿਆਨ ਕੇਂਦਰਿਤ ਕੀਤਾ ਅਤੇ ਗਾਇਕ ਅਤੇ ਸੰਗੀਤਕਾਰ ਅਮਾਲ ਮਲਿਕ ਨਾਲ ਸੰਗੀਤਕ ਵੀਡੀਓ 'ਯਹੀਂ ਗੁਜ਼ਾਰ ਦੂੰ' ਵਿਚ ਨਜ਼ਰ ਆਈ।
ਜਦੋਂ ਉਹ ਟੀ.ਵੀ. ਸ਼ੋਅ 'ਦ 50' ਵਿਚ ਬਤੌਰ ਮਹਿਮਾਨ ਆਪਣੇ ਇਸ ਸੰਗੀਤਕ ਵੀਡੀਓ 'ਯਹੀਂ ਗੁਜ਼ਾਰ ਦੂੰ' ਨੂੰ ਪ੍ਰਚਾਰਨ ਲਈ ਪਹੁੰਚੀ ਤਾਂ ਉਸ ਪ੍ਰਤੀ ਪ੍ਰਸੰਸਕਾਂ ਦੀ ਦੀਵਾਨਗੀ ਦਾ ਆਲਮ ਦੇਖਣ ਵਾਲਾ ਸੀ।
'ਬਿੱਗ ਬੌਸ-19' ਨੂੰ ਖ਼ਤਮ ਹੋਇਆਂ ਇਕ ਸਾਲ ਤੋਂ ਵੀ ਜ਼ਿਆਦਾ ਸਮਾਂ ਹੋ ਚੁੱਕਾ ਹੈ ਪਰ ਇਸ ਤੋਂ ਬਾਅਦ ਵੀ ਫਰਹਾਨਾ ਭੱਟ ਦਾ ਜਲਵਾ ਹੁਣ ਤੱਕ ਬਰਕਰਾਰ ਹੈ। ਅੱਜ ਵੀ ਹਰ ਥਾਂ ਇਸ ਰਿਆਲਿਟੀ ਸ਼ੋਅ ਨੂੰ ਲੈ ਕੇ ਉਸ ਦੇ ਹੀ ਚਰਚੇ ਹੋ ਰਹੇ ਹਨ।
ਰੋਹਿਤ ਸ਼ੈਟੀ ਵਲੋਂ ਨਿਰਦੇਸ਼ਿਤ ਫ਼ਿਲਮ 'ਸਿੰਘਮ ਅਗੇਨ' ਵਿਚ ਫਰਹਾਨਾ ਦਾ ਸਿਰਫ਼ ਇਕ ਕੈਮੀਓ ਸੀ ਪਰ ਉਸ ਨੇ ਆਪਣੇ ਕੰਮ ਅਤੇ ਗਲੈਮਰ ਨਾਲ ਰੋਹਿਤ ਨੂੰ ਇਸ ਤਰ੍ਹਾਂ ਪ੍ਰਭਾਵਿਤ ਕੀਤਾ ਕਿ ਅੱਜ ਉਹ ਉਸ ਦੇ ਸਟੰਟ ਆਧਾਰਿਤ ਰਿਆਲਿਟੀ ਸ਼ੋਅ 'ਖ਼ਤਰੋਂ ਕੇ ਖਿਲਾੜੀ-15' ਵਿਚ ਵੀ ਨਜ਼ਰ ਆ ਰਹੀ ਹੈ।

ਪਿਛਲੀ ਖ਼ਬਰ ਇਕ ਗੀਤ ਦਾ ਅਫ਼ਸੋਸ ਹੈ ਨੋਰਾ ਫਤੇਹੀ ਅਗਲੀ ਖ਼ਬਰ ਮਿੰਨੀ ਬਾਈਪਾਸ ’ਤੇ ਰੇਲਵੇ ਫਾਟਕ ਬਣਾਉਣ ਲਈ ਦਬਾਅ ਤਹਿਤ ਅਧਿਕਾਰੀ ਨਹੀਂ ਦੇ ਰਹੇ ਐੱਨ.ਓ.ਸੀ. -ਰਿੰਕੂ ਚਾਂਦਪੁਰੀ, ਠੇਕੇਦ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।