02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-07-2026

ਇਕ ਗੀਤ ਦਾ ਅਫ਼ਸੋਸ ਹੈ ਨੋਰਾ ਫਤੇਹੀ

ਅਜੀਤ ਡੈਸਕ 29-07-2026

ਨੋਰਾ ਫਤੇਹੀ ਦੇ ਕੈਨੇਡਾ ਤੋਂ ਮੁੰਬਈ ਤੱਕ ਦੇ ਉਸ ਦੇ ਸੰਘਰਸ਼, ਬਿਨਾਂ ਕਿਸੇ ਫ਼ਿਲਮੀ ਪਿੱਠਭੂਮੀ ਤੋਂ ਫ਼ਿਲਮ ਨਗਰੀ ਵਿਚ ਆਪਣੀ ਪਹਿਚਾਣ ਬਣਾਉਣ ਅਤੇ ਬਿਹਤਰੀਨ ਡਾਂਸ ਦੇ ਦਮ 'ਤੇ ਚੋਟੀ 'ਤੇ ਪਹੁੰਚਣ ਦੀ ਇਕ ਪ੍ਰੇਰਨਾਦਾਇਕ ਸਫ਼ਰ ਦੀ ਰੌਚਕ ਕਹਾਣੀ ਹੈ। ਮੁੰਬਈ ਵਿਚ ਉਸ ਨੇ ਆਪਣੇ ਫ਼ਿਲਮੀ ਕਰੀਅਰ ਦੀ ਸ਼ੁਰੂਆਤ ਸਾਲ 2014 'ਚ ਫ਼ਿਲਮ 'ਰੋਰ : ਟਾਈਗਰਜ਼ ਆਫ਼ ਸੁੰਦਰਬਨਜ਼' ਤੋਂ ਕੀਤੀ ਸੀ। ਅਗਲੇ ਸਾਲ ਹਰਮਨ-ਪਿਆਰੇ ਟੀ.ਵੀ. ਸ਼ੋਅ 'ਬਿੱਗ ਬੌਸ-9' ਵਿਚ ਉਸ ਦਾ ਦਾਖਲਾ ਵਾਈਲਡ ਕਾਰਡ ਪ੍ਰਤੀਯੋਗੀ ਦੇ ਤੌਰ 'ਤੇ ਹੋਇਆ ਸੀ। ਫਿਰ ਉਸ ਦੀ ਸਫਲ ਫਿਲਮ 'ਸਤਿਆਮੇਵ ਜਯਤੇ' ਦੇ ਗੀਤ 'ਦਿਲਬਰ' ਨੇ ਉਸ ਦੀ ਪਛਾਣ ਨੂੰ ਹੋਰ ਗੂੜ੍ਹਾ ਕੀਤਾ। ਫਿਰ ਉਸ ਨੇ 'ਫੀਫਾ 2022' ਵਿਸ਼ਵ ਕੱਪ ਦੇ ਅਧਿਕਾਰਕ ਸਾਊਂਡ ਟਰੈਕ 'ਲਾਈਟ ਦਾ ਸਕਾਈ' ਵਿਚ ਪੇਸ਼ਕਾਰੀ ਕੀਤੀ। ਫ਼ਿਲਮਾਂ ਵਿਚ ਉਸ ਨੂੰ 'ਮਿਸਟਰ ਐਕਸ' ਜਿਸ ਦਾ ਨਿਰਦੇਸ਼ਨ ਵਿਕਰਮ ਭੱਟ ਨੇ ਕੀਤਾ ਸੀ, ਵਿਚ ਇਮਰਾਨ ਹਾਸ਼ਮੀ ਅਤੇ ਮਹੇਸ਼ ਭੱਟ ਦੇ ਨਿਰਦੇਸ਼ਨ 'ਚ ਗੁਰਮੀਤ ਚੌਧਰੀ ਨਾਲ ਕੰਮ ਕਰਨ ਦਾ ਮੌਕਾ ਮਿਲਿਆ। ਫਿਰ ਇਹ ਸਿਲਸਿਲਾ ਚਲਦਾ-ਚਲਦਾ ਤਾਮਿਲ, ਤੇਲਗੂ, ਕੰਨੜ, ਮਾਲਿਆਲਮ ਤੇ ਹਿੰਦੀ 'ਚ ਡੱਬ ਹੋਈ ਫ਼ਿਲਮ 'ਕੇ.ਡੀ. : ਦਾ ਡੈਵਿਲ' ਦੇ ਇਕ ਆਈਟਮ ਗੀਤ ਤੱਕ ਪਹੁੰਚ ਗਿਆ, ਜਿਸ 'ਚ ਉਸ ਨੇ ਸੰਜੇ ਦੱਤ ਨਾਲ ਇਕ ਆਈਟਮ ਗੀਤ ਕੀਤਾ ਸੀ। ਇਸ ਲਈ ਉਸ ਨੂੰ ਕੌਮੀ ਮਹਿਲਾ ਕਮਿਸ਼ਨ ਤੋਂ ਮੁਆਫ਼ੀ ਮੰਗਣੀ ਪਈ ਸੀ ਅਤੇ ਉਸ ਨੇ ਇਹ ਕਹਿ ਕੇ ਖਹਿੜਾ ਛੁਡਾਇਆ ਸੀ ਕਿ, 'ਮੈਨੂੰ ਕੰਨੜ ਭਾਸ਼ਾ ਨਾ ਆਉਣ ਕਰਕੇ ਮੈਂ ਇਹ ਗੀਤ ਕੀਤਾ ਸੀ ਪਰ ਜਦ ਇਸ ਨੂੰ ਡੱਬ ਕਰਕੇ ਹਿੰਦੀ ਤੇ ਹੋਰ ਭਾਸ਼ਾਵਾਂ 'ਚ ਰਿਲੀਜ਼ ਕੀਤਾ ਗਿਆ ਤਾਂ ਮੈਨੂੰ ਮਹਿਸੂਸ ਹੋਇਆ ਕਿ ਇਹ ਗੀਤ ਤਾਂ ਘਟੀਆ ਕਿਸਮ ਦਾ ਗੀਤ ਹੈ।'

-ਸੁਖਜੀਤ ਕੌਰ

ਪਿਛਲੀ ਖ਼ਬਰ 'ਨੂਰੀ' ਦੀ ਪੂਨਮ ਢਿੱਲੋਂ ਹੈ ਅੱਜ ਦੀ ਸਫ਼ਲ ਕਾਰੋਬਾਰੀ ਔਰਤ ਅਗਲੀ ਖ਼ਬਰ ਸੁਲਝੀ ਦਿੱਖ ਵਾਲੀ ਅਦਾਕਾਰਾ ਫਰਹਾਨਾ ਭੱਟ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।