03-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-01-2026

ਕੂੜੇ ਵਾਲਾ

ਅਜੀਤ ਡੈਸਕ 25-01-2026

ਸਰਦੀਆਂ ਦੇ ਦਿਨ ਸਵੇਰ ਦੇ ਕੋਈ ਸੱਤ ਕੁ ਵਜੇ ਹੋਣਗੇ | ਬਾਹਰ ਗੇਟ ਦੀ ਘੰਟੀ ਖੜਕੀ | ਮੈਂ ਆਪਣੇ ਬੇਟੇ ਨੂੰ ਕਿਹਾ ਕਿ ਬਾਹਰ ਜਾ ਕੇ ਦੇਖ ਕੌਣ ਹੈ |
ਬੇਟਾ ਉੱਠਿਆ ਅਤੇ ਬਾਹਰ ਜਾ ਕੇ ਵੇਖ ਕੇ ਕਹਿਣ ਲੱਗਾ ਕਿ ਪਾਪਾ ਬਾਹਰ ਕੂੜੇ ਵਾਲਾ ਆਇਆ ਹੈ | ਬੇਟੇ ਦੇ ਮੰੂਹੋਂ ਇਹ ਗੱਲ ਸੁਣ ਕੇ ਮੈਨੂੰ ਬਹੁਤ ਅਜੀਬ ਜਿਹਾ ਲੱਗਾ ਤੇ ਸਹਿਜੇ ਹੀ ਮੇਰੇ ਮੰੂਹੋਂ ਨਿਕਲ ਆਇਆ ਕਿ ਬੇਟਾ ਇਹ ਕੂੜੇ ਵਾਲਾ ਨਹੀਂ ਕੂੜੇ ਵਾਲੇ ਤਾਂ ਅਸੀਂ ਹਾਂ ਇਹ ਸਫਾਈ ਵਾਲਾ ਹੈ | ਇਹ ਗੱਲ ਸੁਣ ਕੇ ਮੇਰਾ ਬੇਟਾ ਕੁਝ ਸਮੇਂ ਲਈ ਦੁਚਿੱਤੀ ਜਿਹੀ ਵਿਚ ਪੈ ਗਿਆ ਅਤੇ ਕਹਿਣ ਲੱਗਾ ਪਾਪਾ ਤੁਸੀਂ ਬਿਲਕੁਲ ਸਹੀ ਕਹਿ ਰਹੇ ਹੋ ਅਸਲ ਵਿਚ ਕੂੜੇ ਵਾਲੇ ਅਸੀਂ ਹਾਂ ਇਹ ਤਾਂ ਵਿਚਾਰੇ ਸਫਾਈ ਵਾਲੇ ਹਨ |

-ਅੱਲੜ ਪਿੰਡੀ, ਗੁਰਦਾਸਪੁਰ | ਮੋਬਾਈਲ :78885-27094

ਪਿਛਲੀ ਖ਼ਬਰ ਮੈਂ ਤੇ ਮੇਰੇ ਰੂਪ ਅਗਲੀ ਖ਼ਬਰ ਆਨਲਾਈਨ ਕ੍ਰਾਂਤੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।