02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-03-2026

ਚੁਟਕਲੇ

ਅਜੀਤ ਡੈਸਕ 08-03-2026

* ਇਕ ਵਾਰ ਇਕ ਮੂਰਖ ਮੇਲਾ ਦੇਖਣ ਗਿਆ, ਜਿਥੇ ਰਾਤ ਨੂੰ ਉਸ ਦਾ ਕੰਬਲ ਚੋਰੀ ਹੋ ਗਿਆ। ਜਦੋਂ ਮੂਰਖ ਵਾਪਸ ਘਰ ਆਇਆ ਤਾਂ ਉਸ ਦੇ ਦੋਸਤ ਨੇ ਪੁੱਛਿਆ, ਕਿਵੇਂ ਰਿਹਾ ਮੇਲਾ?
ਮੂਰਖ ਬੋਲਿਆ, 'ਮੇਲਾ-ਵੇਲਾ ਕੁਝ ਨਹੀਂ ਸੀ, ਉਥੇ ਤਾਂ ਲੋਕ ਮੇਰਾ ਕੰਬਲ ਚੁੱਕਣ ਲਈ ਇਕੱਠੇ ਹੋਏ ਸਨ ਭਰਾਵਾ।'
* ਵਕੀਲ (ਜੱਜ ਨੂੰ)-ਸਰ ਇਸ ਔਰਤ ਨੇ ਦੋ ਵਾਰ ਆਤਮ-ਹੱਤਿਆ ਕਰਨ ਦੀ ਕੋਸ਼ਿਸ਼ ਕੀਤੀ।
ਜੱਜ-ਵਕੀਲ ਸਾਹਬ, ਆਖਰ ਕੀ ਵਜ੍ਹਾ ਸੀ?
ਵਕੀਲ-ਸਰ ਇਕ ਵਾਰ ਇਸ ਨੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਉਸ ਵੇਲੇ ਕੀਤੀ ਜਦੋਂ ਇਸ ਦਾ ਪਤੀ ਇਸ ਨੂੰ ਛੱਡ ਗਿਆ ਸੀ ਅਤੇ ਦੂਜੀ ਵਾਰ ਜਦੋਂ ਉਹ ਘਰ ਵਾਪਸ ਆ ਗਿਆ।
* ਇਕ ਚੋਰ ਦੌੜਦਾ ਹੋਇਆ ਠਾਹ ਕਰਕੇ ਸੜਕ 'ਤੇ ਖੜ੍ਹੇ ਸਿਪਾਹੀ ਵਿਚ ਜਾ ਵੱਜਿਆ।
ਸਿਪਾਹੀ-ਓਏ ਕੌਣ ਹੈਂ ਤੂੰ?
ਚੋਰ (ਘਬਰਾ ਕੇ)-ਜੀ ਚੋਰ।
ਸਿਪਾਹੀ (ਹੱਸ ਕੇ)-ਜਾ ਭਾਈ ਜਾਹ, ਪੁਲਿਸ ਨਾਲ ਮਜ਼ਾਕ ਕਰਦੈਂ।
* ਅਧਿਆਪਕ (ਰਾਜੂ ਨੂੰ)-ਮੈਂ ਤੈਨੂੰ ਅਜਿਹਾ ਸਬਕ ਸਿਖਾਵਾਂਗਾ ਕਿ ਛਟੀ ਦਾ ਦੁੱਧ ਯਾਦ ਆ ਜਾਵੇਗਾ।
ਰਾਜੂ-ਪਰ ਸਰ, ਮੈਂ ਤਾਂ ਅਜੇ ਪੰਜਵੀਂ ਵਿਚ ਪੜ੍ਹ ਰਿਹਾ ਹਾਂ।

-ਗਿੱਦੜਬਾਹਾ।
ਮੋਬਾਈਲ : 98140-97917

ਪਿਛਲੀ ਖ਼ਬਰ ਮਨੁੱਖੀ ਹੋਂਦ ਲਈ ਬੇਹੱਦ ਖਤਰਨਾਕ ਹੈ ਪਲਾਸਟਿਕ ਪ੍ਰਦੂਸ਼ਣ ਅਗਲੀ ਖ਼ਬਰ ਨਿਰਾਸ਼ਾਜਨਕ ਘਟਨਾਕ੍ਰਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।