02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-04-2026

ਛੱਡ ਦੇਹ ਤੂੰ...

ਅਜੀਤ ਡੈਸਕ 05-04-2026

ਛੱਡ ਦੇਹ ਤੂੰ ਹੰਕਾਰ ਭਰਾਵਾ |
ਜੀਵਨ ਹੈ ਦਿਨ ਚਾਰ ਭਰਾਵਾ |

ਅਪਣੇ ਤੋਂ ਛੋਟੇ-ਵੱਡੇ ਨੂੰ ,
ਸਿੱਖ ਲੈ ਕਰਨਾ ਪਿਆਰ ਭਰਾਵਾ |

ਕਾਦਰ ਪਾਸੋਂ ਡਰ ਕੇ ਰਹਿ ਤੂੰ,
ਭੈੜੀ ਉਸ ਦੀ ਮਾਰ ਭਰਾਵਾ |

ਤੇਰੇ ਕੁਝ ਵੀ ਨਾਲ ਨਾ ਜਾਣਾ,
ਕੁਝ ਤਾਂ ਸੋਚ-ਵਿਚਾਰ ਭਰਾਵਾ |
ਅੰਤਿਮ ਵੇਲੇ ਇਕ ਨਹੀਂ ਚੱਲਣੀ,
ਪੈਣੀ ਪੱਲੇ ਹਾਰ ਭਰਾਵਾ |

ਤੂੰ ਉਪਦੇਸ਼ਕ ਬਣਨ ਤੋਂ ਪਹਿਲਾਂ,
ਆਪਣਾ ਆਪ ਸਵਾਰ ਭਰਾਵਾ |

'ਗੋਸਲ' ਹੱਸ ਕੇ ਮਿਲਿਆ ਕਰ ਤੂੰ,
ਕੱਢ ਕੇ ਦਿਲ 'ਚੋਂ ਖਾਰ ਭਰਾਵਾ |

-ਦੌਲਤਪੁਰਾ (ਗੌਸਲ) ਬਠਿੰਡਾ |
ਮੋਬਾਈਲ : 97796-96042

ਪਿਛਲੀ ਖ਼ਬਰ ਸੱਚੀ-ਮੁੱਚੀ ਸੱਚ ਸੱਚ <br/> ਅਗਲੀ ਖ਼ਬਰ ਵਿਅੰਗ ਕਵਿਤਾ/ ਚਾਹ ਦੀ ਚਾਹ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।