02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-04-2026

ਗ਼ਜ਼ਲਾਂ

ਅਜੀਤ ਡੈਸਕ 19-04-2026

ਵਧਦਾ ਜਾਵੇ ਕੂੜ ਪਸਾਰਾ ਦਿਨ ਪੁਰ ਦਿਨ |
ਕਰਦਾ ਜਾਵੇ ਸੱਚ ਕਿਨਾਰਾ ਦਿਨ ਪੁਰ ਦਿਨ |

ਖਿੱਚੋਤਾਣ ਨਜ਼ਰ ਆਵੇ ਹਰ ਥਾਂ ਉਤੇ,
ਘਟਦਾ ਜਾਵੇ ਭਾਈਚਾਰਾ ਦਿਨ ਪੁਰ ਦਿਨ |

ਜਾਣਦਿਆਂ ਨਾ ਮਿਲਣਾ ਵਕਤ ਸਮੇਟਣ ਦਾ,
ਪਾਈ ਜਾਵਾਂ ਫੇਰ ਖਿਲਾਰਾ ਦਿਨ ਪੁਰ ਦਿਨ |

ਐਸੀ ਭਟਕੀ ਕਿਸ਼ਤੀ ਮੇਰੇ ਜੀਵਨ ਦੀ,
ਹੋਈ ਜਾਵੇ ਦੂਰ ਕਿਨਾਰਾ ਦਿਨ ਪੁਰ ਦਿਨ |

ਆਪਣੇ ਅੰਦਰ ਦੀ ਮੈਂ ਨੂੰ ਜੇ ਮਾਰ ਲਵੇਂ,
ਦੇਖੀਂ ਆਉਂਦਾ ਫੇਰ ਨਜ਼ਾਰਾ ਦਿਨ ਪੁਰ ਦਿਨ |

ਘਰ ਨੂੰ ਮੂਧਾ ਮਾਰੇ ਆਦੀ ਨਸ਼ਿਆਂ ਦਾ,
ਹੋਈ ਜਾਵੇ ਆਪ ਨਕਾਰਾ ਦਿਨ ਪੁਰ ਦਿਨ |

ਬਿਰਧ ਘਰਾਂ ਦਾ ਵਧਣਾ 'ਮੋਹੀ' ਲਾਜ਼ਿਮ ਹੈ,
ਕਰਦੇ ਨੇ ਹਾਲਾਤ ਇਸ਼ਾਰਾ ਦਿਨ ਪੁਰ ਦਿਨ |

-ਮੋਬਾਈਲ : 99881-17274

ਪਿਛਲੀ ਖ਼ਬਰ ਗ਼ਜ਼ਲਾਂ ਅਗਲੀ ਖ਼ਬਰ ਗੱਲਾਂ ਵਿਚੋਂ ਗੱਲ ਸੁਣੀਂਦੀ... ਤਸੱਲੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।