02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-04-2026

ਗ਼ਜ਼ਲਾਂ

ਅਜੀਤ ਡੈਸਕ 19-04-2026

ਪਹਿਲਾਂ ਵਕਤ ਗਵਾਇਆ ਨਾ ਕਰ |
ਫਿਰ ਪਿੱਛੋਂ ਪਛਤਾਇਆ ਨਾ ਕਰ |

ਸੱਜਣ ਅੱਖੋਂ ਓਹਲੇ ਹੋ ਕੇ,
ਮੇਰਾ ਦਿਲ ਤੜਫਾਇਆ ਨਾ ਕਰ |


ਤੇਰੀ ਜਿਥੇ ਕਦਰ ਨਾ ਹੋਵੇ,
ਉਥੇ ਭੁੱਲ ਕੇ ਜਾਇਆ ਨਾ ਕਰ |

ਤੂੰ ਜਦ ਤੋੜ ਨਿਭਾ ਨੲੀਂ ਸਕਦਾ,
ਝੂਠਾ ਪਿਆਰ ਜਤਾਇਆ ਨਾ ਕਰ |

'ਗੋਸਲ' ਐਵੇਂ ਬੇਦਰਦਾਂ ਨੂੰ ,
ਦਿਲ ਦਾ ਦਰਦ ਸੁਣਾਇਆ ਨਾ ਕਰ |

-ਦੌਲਤਪੁਰਾ (ਗੋਸਲ) ਬਠਿੰਡਾ |
ਮੋਬਾਈਲ : 97796-96042

ਪਿਛਲੀ ਖ਼ਬਰ ਮੁਫ਼ਤ ਦੇ ਖਿਡਾਰੀ ਅਗਲੀ ਖ਼ਬਰ ਗ਼ਜ਼ਲਾਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।