02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-07-2026

ਪੀੜ ਸਹਿਣੀ ਸਿਖਾਓ

ਅਜੀਤ ਡੈਸਕ 26-07-2026

ਬੱਚਿਆਂ ਨੂੰ ਪੀੜ੍ਹ ਸਹਿਣ ਦੀ ਜਾਚ ਸਿਖਾਉਣੀ ਚਾਹੀਦੀ ਹੈ। ਜ਼ਿੰਦਗੀ, ਕਠਿਨਾਈਆਂ ਭਰੀ ਹੁੰਦੀ ਹੈ। ਜੇ ਮਨੁੱਖ ਉਨ੍ਹਾਂ ਕਠਿਨਾਈਆਂ ਨੂੰ ਸਹਿਣ ਕਰਨ ਯੋਗ ਹੈ ਤਾਂ ਉਹ ਲੰਮਾ-ਸਮਾਂ ਜੀਅ ਸਕਦਾ ਹੈ। ਉਹ ਦੂਜਿਆਂ ਲਈ ਵੀ ਇਕ ਸਫਲ ਸਿੱਖਿਅਕ ਹੋ ਸਕਦਾ ਹੈ।
ਇਕ ਗੱਲ ਮੈਨੂੰ ਯਾਦ ਆ ਰਹੀ ਹੈ। ਇਕ ਵਿਆਹੁਤਾ ਇਸਤਰੀ ਵਿਹੜੇ ਵਿਚ ਬੈਠੀ ਸੀ। ਉਸ ਦਾ 3 ਸਾਲ ਦਾ ਬੱਚਾ ਕੋਲ ਹੀ ਖੇਡ ਰਿਹਾ ਸੀ। ਅਚਾਨਕ ਗਿੱਲੀ ਥਾਂ ਤੋਂ ਉਹ ਤਿਲਕ ਗਿਆ ਤੇ ਡਿੱਗ ਪਿਆ। ਮੈਂ ਵੀ ਵੇਖ ਰਿਹਾ ਸਾਂ, ਮੇਰਾ ਉਸ ਇਸਤਰੀ ਵੱਲ ਇਸ਼ਾਰਾ ਸੀ ਕਿ ਉਸ ਨੂੰ ਉਠਾ ਤੇ ਦਿਲਾਸਾ ਦੇ, ਪਰ ਉਸ ਨੇ ਮੇਰੀ ਗੱਲ ਨੂੰ ਅੱਖੋਂ ਪਰੋਖੇ ਕਰ ਦਿੱਤਾ। ਇਸ ਦਾ ਅਸਰ ਇਹ ਹੋਇਆ ਕਿ ਬੱਚਾ ਆਪ ਹੀ ਉਠ ਕੇ ਖੜ੍ਹਾ ਹੋ ਗਿਆ ਤੇ ਮੁਸਕਰਾਉਣ। ਉਸ ਇਸਤਰੀ ਨੇ ਮੇਰੇ ਵੱਲ ਇਸ਼ਾਰਾ ਕਰਕੇ ਕਿਹਾ, 'ਵੇਖਿਆ ਜੇ ਵੀਰ ਜੀ! ਜੇ ਮੈਂ ਇਸ ਨਾ ਜਾ ਕੇ ਉਨ੍ਹਾਂ ਦੀ ਤਾਂ ਇਸ ਨੂੰ ਚੋਟ ਸਹਿਣ ਦੀ ਜਾਚ ਨਹੀਂ ਸੀ ਆਉਣੀ, ਮੈਂ ਉਸ ਦੀ ਗੱਲ ਨਾਲ ਸਹਿਮਤ ਹਾਂ।'

-10846/ਬੀ-34, ਨਿਊ ਪਟੇਲ ਨਗਰ,
ਹੈਬੋਵਾਲ ਕਲਾਂ, ਲੁਧਿਆਣਾ-141001.
ਮੋਬਾਈਲ : 93165-44777

ਪਿਛਲੀ ਖ਼ਬਰ ਦੋ ਕਾਵਿ-ਵਿਅੰਗ ਅਗਲੀ ਖ਼ਬਰ ਬਾਪੂ ਦੀ ਲਾਣੇਦਾਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।