02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-07-2026

ਦੋ ਕਾਵਿ-ਵਿਅੰਗ

ਅਜੀਤ ਡੈਸਕ 26-07-2026

ਸੱਸ

ਵਿਰਲੀ ਸੱਸ ਜੋ ਸਮਝ ਕੇ ਧੀ ਨੂੰਹ ਨੂੰ,
ਵਾਂਗ ਮਾਂ ਦੇ ਦੇਵੇ ਪਿਆਰ ਆਪਣਾ।

ਬੈਠੇ ਜਦੋਂ ਗੁਆਂਢ ਦੇ ਵਿਚ ਜਾ ਕੇ,
ਉਸ ਦੇ ਹੱਕ ਵਿਚ ਕਰੇ ਪ੍ਰਚਾਰ ਆਪਣਾ।

ਟੋਕਾ ਟਾਕੀ ਤੋਂ ਕੁੱਝ ਪ੍ਰਹੇਜ਼ ਕਰਕੇ,
ਭਰਦੀ ਉਸ ਵੱਲ ਰਹੇ ਹੁੰਗਾਰ ਆਪਣਾ।

ਉਸ ਸੱਸ ਦਾ ਵਧੇ ਸਤਿਕਾਰ 'ਚੋਹਲਾ',
ਕਰੇ ਇੰਝ ਦਾ ਜੋ ਵਿਹਾਰ ਆਪਣਾ।
**
ਅਮੀਰ
ਸੈਂਕੜੇ ਖਰਚ ਵੀ ਨਹੀਂ ਪਿਉਰ ਮਿਲਦਾ,
ਦੁੱਧ, ਘਿਉ ਤੇ ਪੱਪਾ ਪਨੀਰ ਮੀਆਂ।

ਵਿਰਲੀ ਵਸਤ ਮਿਲਾਵਟੋਂ ਰਹਿਤ ਮਿਲਦੀ,
ਰੋਗੀ ਹੋ ਰਹੇ ਹਨ ਸਰੀਰ ਮੀਆਂ।

ਬੇਈਮਾਨੀ ਦਾ ਹੋ ਗਿਆ ਬੋਲ ਬਾਲਾ,
ਠੱਗੀ ਠੋਰੀ ਦੀ ਹੋਈ ਅਖੀਰ ਮੀਆਂ।

ਰੱਖਿਆ ਸਿਰਫ਼ ਮੁਨਾਫ਼ੇ ਨੂੰ ਮੁੱਖ 'ਚੋਹਲਾ',
ਹੋਣ ਵਾਸਤੇ ਝੱਟ ਅਮੀਰ ਮੀਆਂ।

# 1348/17/1, ਗਲੀ ਨੰ. 8 ਰਿਸ਼ੀ ਨਗਰ ਐਕਸਟੈਂਸ਼ਨ (ਲੁਧਿਅਣਾ)
ਮੋਬਾਈਲ : 94631-32719

ਪਿਛਲੀ ਖ਼ਬਰ ਮੂੰਹੋਂ ਮੰਗੀ ਮੁਰਾਦ ਜਿਵੇਂ ਪੂਰੀ ਹੋਈ ਅਗਲੀ ਖ਼ਬਰ ਪੀੜ ਸਹਿਣੀ ਸਿਖਾਓ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।