ਇਕ ਵਾਰੀ ਰੱਬ ਨੇ ਐਲਾਨ ਕੀਤਾ ਕਿ ਅਕਲ ਵੰਡਣੀ ਹੈ, ਆ ਕੇ ਲੈ ਲਓ | ਕਿਸਾਨ, ਮਜ਼ਦੂਰ ਤੇ ਸ਼ਾਹੂਕਾਰ ਚਲੇ ਗਏ | ਰੱਬ ਨੇ ਤਿੰਨਾਂ ਨੂੰ ਵਾਰੀ-ਵਾਰੀ ਸੱਦਿਆ |

ਪਹਿਲਾਂ ਕਿਸਾਨ ਨੂੰ ਸੱਦ ਕੇ ਪੁੱਛਿਆ ਕਿ ਤੈਨੂੰ ਕਿੰਨੀ ਲੋੜ ਹੈ? ਉਹ ਕਹਿੰਦਾ 6 ਕੁ ਮਹੀਨੇ ਬਾਅਦ ਹਾੜ੍ਹੀ-ਸਾਉਣੀ ਆਉਂਦੀ ਹੈ, ਬਸ ਗੁਜ਼ਾਰਾ ਕਰਨ ਲਈ ਓਨੀ ਕੁ ਦੇ ਦਿਓ | ਫਿਰ ਉਸ ਦੇ ਜਾਣ ਬਾਅਦ ਮਜ਼ਦੂਰ ਨੂੰ ਪੁੱਛਿਆ, ਉਸ ਨੇ ਕਿਹਾ ਕਿ ਅਸੀਂ ਭਰਾਵਾਂ ਵਾਂਗੂ ਕੰਮ ਕਰਦੇ ਹਾਂ, ਮੈਨੂੰ ਵੀ 6 ਕੁ ਮਹੀਨੇ ਜੋਗੀ ਦੇ ਦਿਓ | ਅਖੀਰ ਵਿਚ ਸ਼ਾਹੂਕਾਰ ਦੀ ਵਾਰੀ ਆਈ, ਜਦੋਂ ਉਸ ਨੂੰ ਪੁੱਛਿਆ ਤਾਂ ਉਹ ਕਹਿੰਦਾ ਰੱਬ ਜੀ ਸਾਨੂੰ ਹਰ ਵੇਲੇ ਅਕਲ ਦੀ ਲੋੜ ਹੈ | ਹੁਣ ਤੱਕ ਸ਼ਾਹੂਕਾਰ ਕਿਸਾਨ ਤੇ ਮਜ਼ਦੂਰ ਨਾਲੋਂ ਬੱਚਿਆਂ ਸਮੇਤ ਤਰੱਕੀ ਕਰ ਰਿਹਾ ਹੈ |
(ਪੁਰਾਣੀ ਕਹਾਵਤ 'ਚੋਂ)