28-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-11-2026

ਮੰੂਹ ਆਈ ਗੱਲ ਖੁਸ਼ੀ ਦੇ ਹੰਝ

ਮੰੂਹ ਆਈ ਗੱਲ ਖੁਸ਼ੀ ਦੇ ਹੰਝ

ਅਜੀਤ ਡੈਸਕ 29-11-2026

ਨਿਮਾਣਾ ਸਿਹੁੰ ਪਰਿਵਾਰ 'ਚ ਬੈਠਾ ਆਪਣੇ ਗ਼ਰੀਬੀ ਹਾਲਾਤ ਨੂੰ  ਕੋਸ ਰਿਹਾ ਸੀ | ਅਚਾਨਕ ਝੁੰਡ ਦੇ ਰੂਪ 'ਚ ਕੁਝ ਲੋਕ ਹੱਥ ਜੋੜੀ ਅੰਦਰ ਆਏ |

ਪੰਜ-ਛੇ ਜਣੇ ਰਾਸ਼ਨ ਦੇ ਤੋੜੇ ਫੜੀ ਸਾਡੇ ਦੋਵਾਂ ਜੀਆਂ ਦੇ ਗੋਡਿਆਂ ਨੂੰ  ਹੱਥ ਲਾ ਕੇ ਦੋ ਤੋੜੇ ਰੱਖ ਦਿੱਤੇ | ਨਿਮਾਣੇ ਦੇ ਪੁੱਛਣ 'ਤੇ ਉਨ੍ਹਾਂ ਦੱਸਿਆ ਇਸ ਵਿਚ ਤੁਹਾਡੇ ਲਈ ਆਟਾ-ਦਾਲ ਅਤੇ ਹੋਰ ਘਰੇਲੂ ਵਰਤੋਂ ਦੀਆਂ ਵਸਤੂਆਂ ਹਨ | ਨਿਮਾਣਾ ਹੈਰਾਨ ਹੋਇਆ ਕਿ ਇਹ ਕਿਹੜੀ ਖ਼ੁਸ਼ੀ ਵਿਚ | ਉਨ੍ਹਾਂ ਬੜੀ ਹਲੀਮੀ ਨਾਲ ਕਿਹਾ ਕਿ ਵੋਟਾਂ ਹਨ, ਤੁਸੀਂ ਇਸ ਨਿਸ਼ਾਨ ਵਾਲਾ ਬਟਨ ਦਬਾਉਣਾ ਹੈ, ਜਿੱਤ ਤੋਂ ਬਾਅਦ ਤੁਹਾਡਾ ਹੋਰ ਵੀ ਖਿਆਲ ਰੱਖਾਂਗੇ | ਉਹ ਦੋ ਤੋੜੇ ਛੱਡ ਅਗਲੇ ਘਰਾਂ ਵੱਲ ਚੱਲ ਪਏ | ਥੋੜ੍ਹੀ ਦੇਰ ਬਾਅਦ ਫਿਰ ਆਵਾਜ਼ ਪਈ, ਨਿਮਾਣਾ ਸਿਹੁੰ ਜੀ, ਠੀਕ-ਠਾਕ ਜੀ | ਨਿਮਾਣਾ ਆਪਣੇ ਨਾਂਅ ਨਾਲ ਜੀ ਆਖ ਬੁਲਾਉਣ ਵਾਲਿਆਂ ਨੂੰ  ਪਹਿਚਾਨਣ ਦੀ ਕੋਸ਼ਿਸ਼ ਕਰਦਾ, ਏਨੇ ਨੂੰ  ਉਹ ਗੋਡੇ ਹੱਥ ਲਾਉਂਦੇ ਹੱਥ ਜੋੜ ਕੇ ਨਿਮਰਤਾ ਸਹਿਤ ਬੇਨਤੀ ਕਰਦਿਆਂ ਸਾਮਾਨ ਨਾਲ ਭਰੇ ਤੋੜੇ ਨੂੰ  ਰੱਖਦਿਆਂ ਇਸ ਨੰਬਰ ਵਾਲਾ ਬਟਨ ਦਬਾਉਣ ਲਈ ਅਰਜੋਈ ਕਰਨ ਲੱਗੇ | ਇਸੇ ਤਰ੍ਹਾਂ ਦੋ ਚਾਰ ਦਿਨਾਂ 'ਚ ਨਿਮਾਣੇ ਦੇ ਘਰੇ ਰਾਸ਼ਨ, ਸੂਟ ਤੇ ਹੋਰ ਕਈ ਤਰ੍ਹਾਂ ਦਾ ਸਾਮਾਨ ਜਮ੍ਹਾਂ ਹੋ ਗਿਆ | ਕਈ ਦਿਨਾਂ ਤੋਂ ਬਿਮਾਰ ਹੋਣ ਕਰਕੇ ਦਿਹਾੜੀ ਨਾ ਜਾਣ ਕਰਕੇ ਆਰਥਿਕ ਤੰਗੀ ਝੱਲ ਰਹੇ ਨਿਮਾਣੇ ਦੇ ਪਰਿਵਾਰ ਨੇ ਜਦ ਰਾਸ਼ਨ ਦੇ ਅੰਬਾਰ ਲੱਗੇ ਵੇਖੇ ਤਾਂ ਉਨ੍ਹਾਂ ਦੀਆਂ ਅੱਖਾਂ ਦੇ ਵਿਚੋਂ ਖੁਸ਼ੀ ਦੇ ਹੰਝੂ ਛਲਕਣ ਲੱਗੇ | ਉਨ੍ਹਾਂ ਦੇ ਚਿਹਰੇ ਤੋਂ ਸਾਫ਼ ਝਲਕ ਰਿਹਾ ਸੀ, ਸ਼ਾਇਦ ਉਹ ਸੋਚ ਰਹੇ ਹੋਣ ਕਿ ਇਹ ਚੋਣਾਂ ਤਾਂ ਹੁੰਦੀਆਂ ਰਹਿਣੀਆਂ  ਚਾਹੀਦੀਆਂ ਹਨ, ਤਾਂ ਜੋ ਸਾਡੇ ਵਰਗੇ ਗ਼ਰੀਬ-ਗੁਰਬਿਆਂ ਦੀ ਵੀ ਪੁੱਛ ਪੜਤਾਲ ਹੋਣ ਦੇ ਨਾਲ-ਨਾਲ ਚੁੱਲ੍ਹਾ ਚੌਕਾ ਵੀ ਸੁਖਾਲਾ ਚਲਦਾ ਰਹੇ |

-ਛੇਹਰਟਾ, ਅੰਮਿ੍ਤਸਰ |
ਮੋਬਾਈਲ : 98555-12677

ਪਿਛਲੀ ਖ਼ਬਰ ਸਿੱਖ ਇਤਿਹਾਸ ਤੇ ਲੋਕ ਕਥਾਵਾਂ ਦਾ ਚਿੱਤਰਕਾਰ ਸੋਭਾ ਸਿੰਘ ਅਗਲੀ ਖ਼ਬਰ ਵਾਈਟ ਫਲੂਡ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।