ਕੋਲੰਬੋ, 13 ਫਰਵਰੀ (ਇੰਟ.)-ਭਾਰਤ ਤੇ ਪਾਕਿਸਤਾਨ ਵਿਚਕਾਰ ਆਈ.ਸੀ.ਸੀ. ਪੁਰਸ਼ ਟੀ-20 ਵਿਸ਼ਵ ਕੱਪ 2026 ਦਾ ਮੈਚ 15 ਫਰਵਰੀ ਨੂੰ ਹੋਣ ਵਾਲਾ ਹੈ | ਕੋਲੰਬੋ ਦੇ ਆਰ. ਪ੍ਰੇਮਦਾਸਾ ਸਟੇਡੀਅਮ 'ਚ ਹੋਣ ਵਾਲੇ ਇਸ ਮੈਚ ਲਈ ਹੁਣ ਮੀਂਹ ਦਾ ਖ਼ਤਰਾ ਬਣਿਆ ਹੋਇਆ ਹੈ | ਸ੍ਰੀਲੰਕਾ ਮÏਸਮ ਵਿਭਾਗ ਤੇ ਕੁਦਰਤੀ ਆਫ਼ਤ ਸ਼ੁਰੂਆਤੀ ਚੇਤਾਵਨੀ ਕੇਂਦਰ ਨੇ 15-16 ਫਰਵਰੀ ਲਈ ਇਕ ਵਿਸ਼ੇਸ਼ ਚੇਤਾਵਨੀ ਜਾਰੀ ਕੀਤੀ ਹੈ, ਜਿਸ ਨਾਲ ਇਸ ਹਾਈ-ਵੋਲਟੇਜ ਮੈਚ ਦੇ ਧੋਤੇ ਜਾਣ ਦਾ ਖ਼ਤਰਾ ਵਧ ਗਿਆ ਹੈ | ਸ੍ਰੀਲੰਕਾ ਮÏਸਮ ਵਿਭਾਗ ਦੇ ਅਨੁਸਾਰ, 15 ਫਰਵਰੀ ਦੇ ਆਸ-ਪਾਸ ਦੱਖਣ-ਪੂਰਬੀ ਬੰਗਾਲ ਦੀ ਖਾੜੀ ਵਿਚ ਇਕ ਘੱਟ ਦਬਾਅ ਵਾਲਾ ਖੇਤਰ ਬਣਨ ਦੀ ਉਮੀਦ ਹੈ | ਇਸ ਕਾਰਨ ਭਾਰੀ ਮੀਂਹ ਤੇ ਖਰਾਬ ਮÏਸਮ ਦੀ ਭਵਿੱਖਬਾਣੀ ਕੀਤੀ ਗਈ ਹੈ | ਸਲਾਹ ਲੋਕਾਂ ਤੇ ਪ੍ਰਬੰਧਕਾਂ ਨੂੰ ਮÏਸਮ ਦੇ ਅਪਡੇਟਸ ਦੀ ਨਿਯਮਤ ਤੌਰ 'ਤੇ ਨਿਗਰਾਨੀ ਕਰਨ ਦੀ ਸਲਾਹ ਦਿੰਦੀ ਹੈ |
ਭਾਰਤ-ਪਾਕਿ ਮੈਚ 'ਚ ਮੀਂਹ ਪਾ ਸਕਦਾ ਹੈ ਅੜਿੱਕਾ
ਅਜੀਤ ਡੈਸਕ
14-02-2026