18-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-02-2026

ਇੰਗਲੈਂਡ ਨੇ ਸਕਾਟਲੈਂਡ ਨੂੰ 5 ਵਿਕਟਾਂ ਨਾਲ ਹਰਾਇਆ

ਅਜੀਤ ਡੈਸਕ 15-02-2026

ਕੋਲਕਾਤਾ, 14 ਫਰਵਰੀ (ਏਜੰਸੀ)-ਟੀ-20 ਵਿਸ਼ਵ ਕੱਪ ਦੇ 23ਵੇਂ ਮੈਚ 'ਚ ਇੰਗਲੈਂਡ ਨੇ ਸਕਾਟਲੈਂਡ ਨੂੰ 5 ਵਿਕਟਾਂ ਨਾਲ ਹਰਾਇਆ | ਕੋਲਕਾਤਾ ਦੇ ਈਡਨ ਗਾਰਡਨ 'ਚ ਦਿਨ ਦੇ ਦੂਜੇ ਮੈਚ 'ਚ ਇੰਗਲੈਂਡ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ | ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਸਕਾਟਲੈਂਡ 19.4 ਓਵਰਾਂ ਵਿਚ 152 ਦੌੜਾਂ 'ਤੇ ਆਲ ਆਊਟ ਹੋ ਗਿਆ | ਜਵਾਬ ਵਿਚ ਇੰਗਲੈਂਡ ਨੇ 18.2 ਓਵਰਾਂ ਵਿਚ 5 ਵਿਕਟਾਂ ਗੁਆ ਕੇ ਮੈਚ ਜਿੱਤ ਲਿਆ | ਇਸ ਟੂਰਨਾਮੈਂਟ 'ਚ 3 ਮੈਚਾਂ ਵਿਚ ਇੰਗਲੈਂਡ ਦੀ ਇਹ ਦੂਜੀ ਜਿੱਤ ਹੈ | ਇਸ ਤੋਂ ਪਹਿਲਾਂ, 8 ਫਰਵਰੀ ਨੂੰ ਟੀਮ ਨੇ ਨਿਪਾਲ ਨੂੰ ਇਕ ਰੋਮਾਂਚਕ ਮੈਚ 'ਚ 4 ਦÏੜਾਂ ਨਾਲ ਹਰਾਇਆ ਸੀ | ਇਸ ਜਿੱਤ ਨਾਲ, ਇੰਗਲੈਂਡ ਗਰੁੱਪ 'ਸੀ' ਪੁਆਇੰਟ ਟੇਬਲ 'ਚ ਦੂਜੇ ਸਥਾਨ 'ਤੇ ਪਹੁੰਚ ਚੁੱਕੀ ਹੈ | ਇਹ ਸਕਾਟਲੈਂਡ ਦੀ ਤਿੰਨ ਮੈਚਾਂ 'ਚ ਦੂਜੀ ਹਾਰ ਸੀ, ਜੋ ਪਹਿਲਾਂ ਵੈਸਟਇੰਡੀਜ਼ ਤੋਂ ਹਾਰ ਗਈ ਸੀ | ਟੀਚੇ ਦਾ ਪਿੱਛਾ ਕਰਦੇ ਹੋਏ, ਟੌਮ ਬੈਂਟਨ ਨੇ ਇੰਗਲੈਂਡ ਲਈ 41 ਗੇਂਦਾਂ 'ਚ ਅਜੇਤੂ 63 ਦÏੜਾਂ ਬਣਾਈਆਂ | ਵਿਲ ਜੈਕਸ 10 ਗੇਂਦਾਂ 'ਚ 16 ਦੌੜਾਂ ਬਣਾ ਕੇ ਅਜੇਤੂ ਰਹੇ | ਇਨ੍ਹਾਂ ਤੋਂ ਇਲਾਵਾ ਜੈਕਬ ਬੈਥਲ ਨੇ 32, ਸੈਮ ਕੁਰਨ ਨੇ 28, ਹੈਰੀ ਬਰੂਕ ਨੇ 4, ਜੋਸ ਬਟਲਰ ਨੇ 3 ਤੇ ਫਿਲ ਸਾਲਟ ਨੇ 2 ਦÏੜਾਂ ਬਣਾਈਆਂ | ਸਕਾਟਲੈਂਡ ਲਈ ਬ੍ਰੈਂਡਨ ਮੈਕਮੁਲਨ, ਓਲੀਵਰ ਡੇਵਿਡਸਨ, ਬ੍ਰੈਡ ਵ੍ਹੀਲ, ਬ੍ਰੈਡ ਕਰੀ ਤੇ ਮਾਈਕਲ ਲੀਸਕ ਨੇ 1-1 ਵਿਕਟ ਹਾਸਲ ਕੀਤੀ |

ਪਿਛਲੀ ਖ਼ਬਰ ਕੈਮਰਾ ਬਾਗ ਦੇ ਬਾਹਰੋਂ ਮੋਟਰਸਾਈਕਲ ਚੋਰੀ ਅਗਲੀ ਖ਼ਬਰ ਆਇਰਲੈਂਡ ਨੇ ਓਮਾਨ ਨੂੰ ਹਰਾ ਕੀਤਾ ਵਿਸ਼ਵ ਕੱਪ ਦੌੜ ਚੋਂ ਬਾਹਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।