ਕੋਲੰਬੋ, 14 ਫਰਵਰੀ (ਏਜੰਸੀ)-ਆਈ.ਸੀ.ਸੀ. ਪੁਰਸ਼ ਟੀ-20 ਵਿਸ਼ਵ ਕੱਪ 2026 ਦਾ 22ਵਾਂ ਮੈਚ ਕੋਲੰਬੋ ਦੇ ਸਿੰਹਲੀ ਸਪੋਰਟਸ ਕਲੱਬ 'ਚ ਆਇਰਲੈਂਡ ਤੇ ਓਮਾਨ ਵਿਚਕਾਰ ਖੇਡਿਆ ਗਿਆ | ਇਸ ਮੈਚ 'ਚ ਆਇਰਲੈਂਡ ਨੇ ਓਮਾਨ ਨੂੰ 96 ਦÏੜਾਂ ਨਾਲ ਹਰਾ ਕੇ ਵਿਸ਼ਵ ਕੱਪ ਦੀ ਦੌੜ ਚੋਂ ਬਾਹਰ ਕਰ ਦਿੱਤਾ ਹੈ | ਆਇਰਲੈਂਡ ਨੇ ਓਮਾਨ ਨੂੰ ਜਿੱਤ ਲਈ 236 ਦÏੜਾਂ ਦਾ ਟੀਚਾ ਦਿੱਤਾ ਸੀ | ਇਸ ਟੀਚੇ ਦਾ ਪਿੱਛਾ ਕਰਦੇ ਹੋਏ, ਓਮਾਨੀ ਟੀਮ 18 ਓਵਰਾਂ 'ਚ 139 ਦÏੜਾਂ 'ਤੇ ਸਿਮਟ ਗਈ | ਇਸ ਹਾਰ ਦੇ ਨਾਲ, ਓਮਾਨ ਮÏਜੂਦਾ ਟੀ-20 ਵਿਸ਼ਵ ਕੱਪ ਦੇ ਗਰੁੱਪ ਪੜਾਅ 'ਚ ਬਾਹਰ ਹੋਣ ਵਾਲੀ ਪਹਿਲੀ ਟੀਮ ਬਣ ਗਈ | ਦੌੜ ਦੇ ਪਿੱਛਾ ਕਰਦੇ ਹੋਏ ਸਿਰਫ ਓਪਨਰ ਆਮਿਰ ਕਲੀਮ ਤੇ ਹਮਦ ਮਿਰਜ਼ਾ ਹੀ ਓਮਾਨ ਲਈ ਟੱਕਰ ਦੇ ਸਕੇ | ਆਮਿਰ ਨੇ 29 ਗੇਂਦਾਂ 'ਤੇ 50 ਦÏੜਾਂ ਬਣਾਈਆਂ ਤੇ ਹਮਾਦ ਨੇ 37 ਗੇਂਦਾਂ 'ਤੇ 46 ਦÏੜਾਂ ਦਾ ਯੋਗਦਾਨ ਪਾਇਆ | ਇਸ ਤੋਂ ਇਲਾਵਾ ਜੋਸ਼ ਲਿਟਲ ਨੇ ਆਇਰਲੈਂਡ ਲਈ ਸਭ ਤੋਂ ਵੱਧ 3 ਵਿਕਟਾਂ ਲਈਆਂ | ਬੈਰੀ ਮੈਕਕਾਰਥੀ ਤੇ ਮੈਥਿਊ ਹੰਫਰੀਜ਼ ਨੇ ਵੀ 2-2 ਵਿਕਟਾਂ ਲਈਆਂ |
ਆਇਰਲੈਂਡ ਨੇ ਓਮਾਨ ਨੂੰ ਹਰਾ ਕੀਤਾ ਵਿਸ਼ਵ ਕੱਪ ਦੌੜ ਚੋਂ ਬਾਹਰ
ਅਜੀਤ ਡੈਸਕ
15-02-2026