18-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-02-2026

ਦੱਖਣੀ ਅਫਰੀਕਾ ਨੇ ਨਿਊਜ਼ੀਲੈਂਡ ਨੂੰ ਹਰਾ ਕੇ ਲਗਾਤਾਰ ਤੀਜੀ ਜਿੱਤ ਦਰਜ ਕੀਤੀ

ਅਜੀਤ ਡੈਸਕ 15-02-2026

ਅਹਿਮਦਾਬਾਦ, 14 ਫਰਵਰੀ (ਏਜੰਸੀ)-ਦੱਖਣੀ ਅਫਰੀਕਾ ਨੇ 2026 ਟੀ-20 ਵਿਸ਼ਵ ਕੱਪ 'ਚ ਆਪਣੀ ਲਗਾਤਾਰ ਤੀਜੀ ਜਿੱਤ ਦਰਜ ਕੀਤੀ | ਉਨ੍ਹਾਂ ਨੇ ਅੱਜ ਖੇਡੇ ਗਏ ਤੀਜੇ ਮੈਚ 'ਚ ਨਿਊਜ਼ੀਲੈਂਡ ਨੂੰ 3 ਵਿਕਟਾਂ ਨਾਲ ਹਰਾਇਆ | ਇਸ ਜਿੱਤ ਨੇ ਉਨ੍ਹਾਂ ਨੂੰ ਗਰੁੱਪ 'ਡੀ' ਪੁਆਇੰਟ ਟੇਬਲ 'ਚ ਪਹਿਲੇ ਸਥਾਨ 'ਤੇ ਪਹੁੰਚਾ ਦਿੱਤਾ, ਜਦੋਂ ਕਿ ਨਿਊਜ਼ੀਲੈਂਡ ਦੂਜੇ ਸਥਾਨ 'ਤੇ ਹੈ | ਦੱਖਣੀ ਅਫਰੀਕਾ ਨੇ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ 'ਚ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ | ਨਿਊਜ਼ੀਲੈਂਡ ਨੇ 20 ਓਵਰਾਂ 'ਚ 7 ਵਿਕਟਾਂ 'ਤੇ 175 ਦÏੜਾਂ ਬਣਾਈਆਂ | ਜਦਕਿ ਅਫਰੀਕੀ ਟੀਮ ਨੇ 17.1 ਓਵਰਾਂ 'ਚ 3 ਵਿਕਟਾਂ 'ਤੇ ਇਸ ਟੀਚੇ ਨੂੰ ਪ੍ਰਾਪਤ ਕਰ ਲਿਆ | ਇਸ ਦੌਰਾਨ ਏਡਨ ਮਾਰਕਰਾਮ ਨੇ 86 ਦੌੜਾਂ ਦੀ ਅਜੇਤੂ ਪਾਰੀ ਖੇਡੀ | ਡੇਵਿਡ ਮਿੱਲਰ 24 ਦੌੜਾਂ ਬਣਾ ਕੇ ਨਾਬਾਦ ਰਿਹਾ | ਡਿਵਾਲਡ ਬ੍ਰੀਵਿਸ ਨੇ 21, ਰਿਆਨ ਰਿਕਲਟਨ ਨੇ 21 ਅਤੇ ਕੁਇੰਟਨ ਡੀ ਕੌਕ ਨੇ 20 ਦÏੜਾਂ ਬਣਾਈਆਂ | ਨਿਊਜ਼ੀਲੈਂਡ ਵੱਲੋਂ ਮਾਰਕ ਚੈਪਮੈਨ ਨੇ ਸਭ ਤੋਂ ਵੱਧ 48 ਦÏੜਾਂ ਬਣਾਈਆਂ | ਜਦਕਿ ਮਾਰਕੋ ਜੈਨਸਨ ਨੇ ਚਾਰ ਵਿਕਟਾਂ ਲਈਆਂ |

ਪਿਛਲੀ ਖ਼ਬਰ ਆਇਰਲੈਂਡ ਨੇ ਓਮਾਨ ਨੂੰ ਹਰਾ ਕੀਤਾ ਵਿਸ਼ਵ ਕੱਪ ਦੌੜ ਚੋਂ ਬਾਹਰ ਅਗਲੀ ਖ਼ਬਰ ਮੱਧਕਾਲੀ ਚੋਣਾਂ ਲਈ ਵੋਟਰ ਆਈ. ਡੀ. ਜ਼ਰੂਰੀ-ਟਰੰਪ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।