18-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-02-2026

ਮੱਧਕਾਲੀ ਚੋਣਾਂ ਲਈ ਵੋਟਰ ਆਈ. ਡੀ. ਜ਼ਰੂਰੀ-ਟਰੰਪ

ਅਜੀਤ ਡੈਸਕ 15-02-2026
ਸੈਕਰਾਮੈਂਟੋ, 14 ਫਰਵਰੀ (ਹੁਸਨ ਲੜੋਆ ਬੰਗਾ)-ਰਾਸ਼ਟਰਪਤੀ ਡੋਨਲਡ ਟਰੰਪ ਨੇ ਸੋਸ਼ਲ ਮੀਡੀਆ ਟਰੁੱਥ 'ਤੇ ਕਿਹਾ ਕਿ ਆ ਰਹੀਆਂ ਮੱਧਕਾਲੀ ਚੋਣਾਂ ਲਈ ਵੋਟਰ ਆਈ.ਡੀ. ਜ਼ਰੂਰੀ ਹੋਵੇਗਾ ਭਾਵੇਂ ਇਸ ਸੰਬੰਧੀ ਕਾਂਗਰਸ ਪ੍ਰਵਾਨਗੀ ਨਾ ਦੇਵੇ | ਉਨ੍ਹਾਂ ਕਿਹਾ ਹੈ 'ਡੈਮੋਕਰੈਟਸ ਵੋਟਰ ਆਈ.ਡੀ. ਜਾਂ ਨਾਗਰਿਕਤਾ ਦਾ ਸਮਰਥਨ ਕਰਨ ਤੋਂ ਇਨਕਾਰ ਕਰਦੇ ਹਨ | ਕਾਰਨ ਸਾਫ਼ ਹੈ, ਉਹ ਚੋਣਾਂ 'ਚ ਧੋਖਾ ਜਾਰੀ ਰੱਖਣਾ ਚਾਹੁੰਦੇ ਹਨ | ਸਾਡੇ ਸੰਸਥਾਪਕ ਜੋ ਚਾਹੁੰਦੇ ਸਨ, ਉਹ ਇਹ ਨਹੀਂ ਹੈ |' ਉਨ੍ਹਾਂ ਕਿਹਾ ਹੈ 'ਮੱਧਕਾਲੀ ਚੋਣਾਂ ਲਈ ਵੋਟਰ ਪਛਾਣ ਪੱਤਰ ਜ਼ਰੂਰੀ ਹੋਵੇਗਾ ਤੇ ਫ਼ੌਜ, ਅੰਗਹੀਣਤਾ, ਬਿਮਾਰੀ ਜਾਂ ਦੂਰੀ ਨੂੰ ਛੱਡ ਕੇ ਬਾਕੀਆਂ ਲਈ ਮੇਲ ਰਾਹੀਂ ਵੋਟ ਦੀ ਸੁਵਿਧਾ ਨਹੀਂ ਹੋਵੇਗੀ |' ਹਾਊਸ ਰਿਪਬਲਿਕਨ ਇਸ ਸੰਬੰਧੀ 11 ਫਰਵਰੀ ਨੂੰ ਬਿੱਲ ਪਾਸ ਕਰ ਚੁੱਕਾ ਹੈ ਜਿਸ 'ਚ ਕਿਹਾ ਗਿਆ ਹੈ ਕਿ ਮੱਧਕਾਲੀ ਚੋਣਾਂ ਤੋਂ ਪਹਿਲਾਂ ਅਮਰੀਕੀ ਨਾਗਰਿਕਤਾ ਦਾ ਸਬੂਤ ਲਾਜ਼ਮੀ ਹੋਵੇਗਾ ਹਾਲਾਂਕਿ ਸੈਨੇਟ ਵਿਚ ਇਸ ਬਿੱਲ ਨੂੰ ਝਟਕਾ ਲੱਗ ਸਕਦਾ ਹੈ |
ਪਿਛਲੀ ਖ਼ਬਰ ਦੱਖਣੀ ਅਫਰੀਕਾ ਨੇ ਨਿਊਜ਼ੀਲੈਂਡ ਨੂੰ ਹਰਾ ਕੇ ਲਗਾਤਾਰ ਤੀਜੀ ਜਿੱਤ ਦਰਜ ਕੀਤੀ ਅਗਲੀ ਖ਼ਬਰ ਯੂ. ਕੇ. 'ਚ ਦਾਖਲ ਹੋਣ ਲਈ ਦੋਹਰੀ ਨਾਗਰਿਕਤਾ ਵਾਲੇ ਲੋਕਾਂ ਕੋਲ ਹੁਣ ਬਰਤਾਨਵੀ ਪਾਸਪੋਰਟ ਹੋਣਾ ਲਾਜ਼ਮੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।