ਲੰਡਨ, 14 ਫਰਵਰੀ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਬਰਤਾਨੀਆ ਦੇ ਗ੍ਰਹਿ ਵਿਭਾਗ ਵੱਲੋਂ ਵਿਦੇਸ਼ਾਂ ਦੀ ਯਾਤਰਾ ਕਰਨ ਵਾਲੇ ਉਹਨਾਂ ਲੋਕਾਂ ਨੂੰ ਚਿਤਾਵਨੀ ਦਿੱਤੀ ਹੈ ਜਿਨ੍ਹਾਂ ਕੋਲ ਦੋਹਰੀ ਨਾਗਰਿਕਤਾ ਹੈ | ਨਵੇਂ ਨਿਯਮਾਂ ਮੁਤਾਬਿਕ 25 ਫਰਵਰੀ ਤੋਂ ਦੋਹਰੀ ਨਾਗਰਿਕਤਾ ਵਾਲੇ ਜਾਣੀ ਬਰਤਾਨਵੀ ਨਾਗਰਿਕਤਾ ਤੇ ਹੋਰ ਕਿਸੇ ਦੇਸ਼ ਦੀ ਨਾਗਰਿਕਤਾ ਵਾਲੇ ਲੋਕਾਂ ਕੋਲ ਯੂ.ਕੇ. 'ਚ ਦਾਖਿਲ ਹੋਣ ਸਮੇਂ ਵੈਧ ਬਰਤਾਨਵੀ ਪਾਸਪੋਰਟ ਹੋਣਾ ਲਾਜ਼ਮੀ ਹੈ | ਕਿ ਕਿਸੇ ਵਿਅਕਤੀ ਕੋਲ ਬਰਤਾਨਵੀ ਪਾਸਪੋਰਟ ਨਹੀਂ ਹੋਵੇਗਾ ਤਾਂ ਉਸ ਨੂੰ ਹਵਾਈ ਰਸਤੇ, ਸਮੁੰਦਰੀ ਰਸਤੇ ਜਾਂ ਰੇਲਗੱਡੀ ਰਾਹੀਂ ਯੂ.ਕੇ. ਦਾਖਿਲ ਹੋਣ ਤੋਂ ਰੋਕਿਆ ਜਾਵੇਗਾ | ਗ੍ਰਹਿ ਦਫ਼ਤਰ ਦੇ ਨਵੇਂ ਨਿਯਮਾਂ ਨੇ ਵਿਦੇਸ਼ਾਂ 'ਚ ਰਹਿਣ ਵਾਲੇ ਜਾਂ ਯਾਤਰਾ ਕਰਨ ਵਾਲੇ ਬਰਤਾਨਵੀ ਲੋਕਾਂ ਨੂੰ ਨਵੇਂ ਫਿਕਰਾਂ 'ਚ ਪਾ ਦਿੱਤਾ ਹੈ | ਇਹ ਸਰਹੱਦੀ ਨਿਯਮਾਂ 'ਚ ਬਦਲਾਅ ਤੋਂ ਬਾਅਦ ਕਿਹਾ ਗਿਆ ਹੈ ਕਿ ਯੂ.ਕੇ. ਦੀ ਯਾਤਰਾ ਕਰਨ ਵਾਲੇ ਹਰ ਵਿਅਕਤੀ ਨੂੰ ਇਜਾਜ਼ਤ ਦੀ ਲੋੜ ਹੋਵੇਗੀ | ਬਸ਼ਰਤੇ ਕਿ ਉਹ ਬਿ੍ਟਿਸ਼ ਜਾਂ ਆਇਰਿਸ਼ ਨਾਗਰਿਕ ਨਾ ਹੋਣ | ਥੋੜੇ ਸਮੇਂ ਲਈ ਠਹਿਰਨ ਵਾਲੇ ਸੈਲਾਨੀਆਂ ਨੂੰ ਇਲੈਕਟ੍ਰਾਨਿਕ ਯਾਤਰਾ ਅਧਿਕਾਰ ਲਈ ਅਰਜ਼ੀ ਦੇਣ ਦੀ ਜ਼ਰੂਰਤ ਹੋਏਗੀ, ਜਿਸਦੀ ਫੀਸ 6 ਪੌਂਡ ਹੈ |