22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-02-2026

ਹਾਰਦਿਕ ਸਿੰਘ ਬਣੇ ਭਾਰਤੀ ਹਾਕੀ ਟੀਮ ਦੇ ਕਪਤਾਨ <br/>

ਅਜੀਤ ਡੈਸਕ 18-02-2026

ਜਲੰਧਰ ਦੇ ਪਿੰਡ ਖੁਸਰੋਪੁਰ 'ਚ ਖ਼ੁਸ਼ੀ ਦੀ ਲਹਿਰ
ਜਲੰਧਰ, 17 ਫਰਵਰੀ (ਡਾ.ਜਤਿੰਦਰ ਸਾਬੀ)-ਭਾਰਤੀ ਪੁਰਸ਼ ਹਾਕੀ ਟੀਮ 'ਚ ਮੌਜੂਦਾ ਕਪਤਾਨ ਹਰਮਨਪ੍ਰੀਤ ਸਿੰਘ ਸਟਾਰ ਡਰੈਗਫਲਿੱਕਰ ਨੇ ਨਿੱਜੀ ਕਾਰਨਾ ਕਰਕੇ ਕਪਤਾਨੀ ਤੋਂ ਹਟਣ ਦਾ ਫ਼ੈਸਲਾ ਕੀਤਾ ਹੈ | ਇਸ ਤੋਂ ਬਾਅਦ ਹੁਣ ਜਲੰਧਰ ਕੈਂਟ ਦੇ ਨਜ਼ਦੀਕ ਪੈਂਦੇ ਪਿੰਡ ਖੁਸਰੋਪੁਰ ਦੇ ਤਜਰਬੇਕਾਰ ਮਿੱਡਫੀਲਡਰ ਹਾਰਦਿਕ ਸਿੰਘ ਨੂੰ ਆਉਣ ਵਾਲੇ ਐਫ.ਆਈ.ਐਚ. ਪ੍ਰੋ. ਹਾਕੀ ਲੀਗ ਦੇ ਮੈਚਾਂ ਲਈ ਭਾਰਤੀ ਹਾਕੀ ਟੀਮ ਦਾ ਨਵਾਂ ਕਪਤਾਨ ਬਣਾਇਆ ਗਿਆ ਹੈ | ਇਹ ਟੂਰਨਾਮੈਂਟ 20 ਤੋਂ 25 ਫਰਵਰੀ ਤੱਕ ਆਸਟ੍ਰੇਲੀਆ ਦੇ ਹੋਬਰਟ 'ਚ ਖੇਡਿਆ ਜਾਵੇਗਾ | ਹਾਰਦਿਕ ਸਿੰਘ ਦੇ ਜੱਦੀ ਪਿੰਡ ਖੁਸਰੋਪੁਰ (ਜਲੰਧਰ ਕੈਂਟ) ਵਿਖੇ ਖ਼ੁਸ਼ੀ ਦੀ ਲਹਿਰ ਹੈ | ਹਾਰਦਿਕ ਦੇ ਪਿਤਾ ਵਰਿੰਦਰਪ੍ਰੀਤ ਸਿੰਘ ਜੋ ਪੰਜਾਬ ਪੁਲਿਸ 'ਚ ਬਤੌਰ ਐਸ.ਪੀ. ਸੇਵਾ ਨਿਭਾਅ ਰਹੇ ਹਨ ਤੇ ਮਾਤਾ ਸੋਨੀਆ ਕੌਰ ਰਾਏ ਦੋਵੇਂ ਅੱਜ ਕਿਸੇ ਵਿਆਹ ਸਮਾਗਮ 'ਚ ਸਨ | ਇਸ ਖਬਰ ਦੇ ਮਿਲਦੇ ਹੀ ਵਿਆਹ 'ਚ ਖ਼ੁਸ਼ੀ ਦਾ ਮਾਹੌਲ ਦੁੱਗਣਾ ਹੋ ਗਿਆ | ਹਾਰਦਿਕ ਦੇ ਕਪਤਾਨ ਬਣਨ ਦੇ ਅਰਜਨਾ ਐਵਾਰਡੀ ਰਾਜਬੀਰ ਕੌਰ, ਉਲੰਪੀਅਨ ਗੁਰਮੇਲ ਸਿੰਘ, ਕੌਮਾਂਤਰੀ ਹਾਕੀ ਖਿਡਾਰੀ ਜੁਗਰਾਜ ਸਿੰਘ ਤੇ ਡਾ ਬਲਜੀਤ ਕੌਰ ਸਾਬਕਾ ਚੀਫ਼ ਹਾਕੀ ਕੋਚ ਐਨ.ਆਈ.ਐਸ ਪਟਿਆਲਾ ਨੇ ਵਧਾਈ ਦਿੱਤੀ ਹੈ |

ਪਿਛਲੀ ਖ਼ਬਰ ਸਲੀਮ ਖਾਨ ਹਸਪਤਾਲ 'ਚ ਦਾਖ਼ਲ <br/> ਅਗਲੀ ਖ਼ਬਰ ਵਕੀਲ ਗੁਰਪ੍ਰੀਤ ਸਿੰਘ ਸੰਧੂ 'ਤੇ ਹੋਇਆ ਪਰਚਾ ਝੂਠਾ ਸਾਬਤ ਪਾਇਆ, ਰੱਦ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।