01-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-02-2026

ਬੀ. ਸੀ. ਸੀ. ਆਈ. ਵਲੋਂ ਨੇਤਰਹੀਣ ਲਈ ਭਾਰਤੀ ਕ੍ਰਿਕਟ ਐਸੋਸੀਏਸ਼ਨ ਨੂੰ ਢਾਂਚਾਗਤ ਸਹਾਇਤਾ ਦਾ ਐਲਾਨ <br/>

ਅਜੀਤ ਡੈਸਕ 22-02-2026

ਨਵੀਂ ਦਿੱਲੀ, 21 ਫਰਵਰੀ (ਪੀ.ਟੀ.ਆਈ.)-ਬੀ.ਸੀ.ਸੀ.ਆਈ. ਨੇ 'ਕ੍ਰਿਕਟ ਐਸੋਸੀਏਸ਼ਨ ਫਾਰ ਦ ਬਲਾਈਾਡ ਇਨ ਇੰਡੀਆ' (ਸੀ.ਏ.ਬੀ.ਆਈ.) ਲਈ ਇਕ ਢਾਂਚਾਗਤ ਸਹਾਇਤਾ ਢਾਂਚੇ ਦਾ ਐਲਾਨ ਕੀਤਾ, ਜਿਸ 'ਚ ਅੰਤਰਰਾਸ਼ਟਰੀ ਐਕਸਪੋਜ਼ਰ, ਘਰੇਲੂ ਸੀਰੀਜ਼ 'ਚ ਸਮਰਥਨ ਤੇ ਸਟੇਡੀਅਮ ਪਹੁੰਚ ਸ਼ਾਮਲ ਹੈ | ਭਾਰਤ ਦੀਆਂ ਨੇਤਰਹੀਣ ਕ੍ਰਿਕਟ ਟੀਮਾਂ ਨੇ ਪਿਛਲੇ ਦਹਾਕੇ ਦÏਰਾਨ ਮਹੱਤਵਪੂਰਨ ਅੰਤਰਰਾਸ਼ਟਰੀ ਸਫਲਤਾ ਪ੍ਰਾਪਤ ਕਰਦੇ ਹੋਏ ਪੁਰਸ਼ ਵਿਸ਼ਵ ਕੱਪ ਤੇ ਪਹਿਲਾ ਮਹਿਲਾ ਵਿਸ਼ਵ ਕੱਪ ਜਿੱਤਿਆ ਹੈ | ਬੀ.ਸੀ.ਸੀ.ਆੲ.ੀ ਦੇ ਪ੍ਰਧਾਨ ਮਿਥੁਨ ਮਨਹਾਸ ਨੇ ਇਕ ਰਿਲੀਜ਼ 'ਚ ਕਿਹਾ ਕਿ ਭਾਰਤ ਦੇ ਨੇਤਰਹੀਣ ਕ੍ਰਿਕਟਰਾਂ ਦੀਆਂ ਪ੍ਰਾਪਤੀਆਂ ਕ੍ਰਿਕਟ ਭਾਈਚਾਰੇ ਲਈ ਬਹੁਤ ਮਾਣ ਵਾਲੀ ਗੱਲ ਹੈ | ਉਨ੍ਹਾਂ ਅੱਗੇ ਕਿਹਾ ਕਿ ਇਸ ਢਾਂਚਾਗਤ ਸਹਾਇਤਾ ਨਾਲ ਬੀ.ਸੀ.ਸੀ.ਆਈ. ਇਨ੍ਹਾਂ ਖਿਡਾਰੀਆਂ ਲਈ ਮੌਕੇ, ਬੁਨਿਆਦੀ ਢਾਂਚੇ ਤੇ ਐਕਸਪੋਜ਼ਰ ਨੂੰ ਬਿਹਤਰ ਬਣਾਉਣ 'ਚ ਮਦਦ ਕਰੇਗਾ | ਸਾਨੂੰ ਉਮੀਦ ਹੈ ਕਿ ਇਹ ਸਹਾਇਤਾ ਟੀਮਾਂ ਨੂੰ ਵਿਸ਼ਵਾਸ ਨਾਲ ਉੱਤਮਤਾ ਪ੍ਰਾਪਤ ਕਰਨ 'ਚ ਮਦਦ ਕਰੇਗੀ ਅਤੇ ਇਹ ਖਿਡਾਰੀ ਬਹੁਤ ਸਾਰੇ ਕ੍ਰਿਕਟਰਾਂ ਲਈ ਪ੍ਰੇਰਨਾ ਦਾ ਸਰੋਤ ਬਣ ਜਾਣਗੇ | ਇਸ ਪਹਿਲਕਦਮੀ ਦੇ ਤਹਿਤ ਬੀ.ਸੀ.ਸੀ.ਆਈ. ਮੁੱਖ ਤੌਰ 'ਤੇ ਤਿੰਨ ਖੇਤਰਾਂ ਦਾ ਸਮਰਥਨ ਕਰੇਗਾ | ਜਿਸ 'ਚ ਅੰਤਰਰਾਸ਼ਟਰੀ ਐਕਸਪੋਜ਼ਰ, ਘਰੇਲੂ ਸੀਰੀਜ਼ ਸਹਾਇਤਾ ਅਤੇ ਸਟੇਡੀਅਮਾਂ ਦੀ ਵਰਤੋਂ ਸ਼ਮਿਲ ਹਨ |

ਪਿਛਲੀ ਖ਼ਬਰ ਬੰਬੇ ਹਾਈ ਕੋਰਟ ਵਲੋਂ ਸ਼ਤਰੂਘਨ ਸਿਨਹਾ ਦੇ ਹੱਕ 'ਚ ਫੈਸਲਾ ਅਗਲੀ ਖ਼ਬਰ ਭਾਰਤੀ ਮੂਲ ਦੀ ਸਾਬਕਾ ਗ੍ਰਹਿ ਮੰਤਰੀ ਸੁਏਲਾ ਨੂੰ ਅਪਮਾਨਜਨਕ ਈ-ਮੇਲ ਭੇਜਣ ਵਾਲੇ ਨੇ ਗਲਤੀ ਕਬੂਲੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।