01-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-02-2026

ਬੰਬੇ ਹਾਈ ਕੋਰਟ ਵਲੋਂ ਸ਼ਤਰੂਘਨ ਸਿਨਹਾ ਦੇ ਹੱਕ 'ਚ ਫੈਸਲਾ

ਅਜੀਤ ਡੈਸਕ 22-02-2026
ਮੁੰਬਈ, 21 ਫਰਵਰੀ (ਇੰਟ.)-ਬਾਲੀਵੁੱਡ ਅਦਾਕਾਰ ਤੇ ਸਿਆਸਤਦਾਨ ਸ਼ਤਰੂਘਨ ਸਿਨਹਾ ਨੇ ਆਪਣੇ ਸ਼ਖਸੀਅਤ ਦੇ ਅਧਿਕਾਰਾਂ ਦੀ ਰੱਖਿਆ ਲਈ ਬੰਬੇ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ | ਹਾਈ ਕੋਰਟ ਨੇ ਉਨ੍ਹਾਂ ਦੀ ਪਟੀਸ਼ਨ 'ਤੇ ਸੁਣਵਾਈ ਕਰਨ ਤੋਂ ਬਾਅਦ ਇਕ ਮਹੱਤਵਪੂਰਨ ਫੈਸਲਾ ਸੁਣਾਇਆ, ਜਿਸ 'ਚ ਕਿਹਾ ਗਿਆ ਕਿ ਅਦਾਕਾਰ ਦਾ ਮਸ਼ਹੂਰ ਡਾਇਲਾਗ 'ਖਾਮੋਸ਼' ਉਨ੍ਹਾਂ ਦੀ ਸ਼ਖਸੀਅਤ ਨਾਲ ਵਿਲੱਖਣ ਤੌਰ 'ਤੇ ਜੁੜਿਆ ਹੋਇਆ ਹੈ ਤੇ ਬਿਨਾਂ ਇਜਾਜ਼ਤ ਦੇ ਉਨ੍ਹਾਂ ਦੇ ਨਾਮ, ਆਵਾਜ਼ ਜਾਂ ਫੋਟੋ ਨਾਲ ਜੋੜ ਕੇ ਨਹੀਂ ਵਰਤਿਆ ਜਾ ਸਕਦਾ | ਸੂਚਨਾ ਅਨੁਸਾਰ ਹਾਈ ਕੋਰਟ ਦੇ ਫੈਸਲੇ 'ਚ ਜਸਟਿਸ ਸ਼ਰਮੀਲਾ ਦੇਸ਼ਮੁਖ ਨੇ ਕਿਹਾ ਕਿ ਇਹ ਵਿਲੱਖਣ ਡਾਇਲਾਗ ਤੇ ਸ਼ਤਰੂਘਨ ਸਿਨਹਾ ਦੀ ਡਿਲੀਵਰੀ ਸ਼ੈਲੀ ਫਿਲਮ ਤੇ ਡਿਜੀਟਲ ਦੁਨੀਆ ਵਿਚ ਉਨ੍ਹਾਂ ਦੀ ਪਛਾਣ ਦਾ ਇਕ ਮੁੱਖ ਹਿੱਸਾ ਬਣ ਗਈ ਹੈ | ਇਸ ਲਈ ਅਦਾਲਤ ਕਿਸੇ ਵੀ ਵਿਅਕਤੀ ਜਾਂ ਪਲੇਟਫਾਰਮ ਵਲੋਂ ਕਿਸੇ ਵੀ ਅਣਅਧਿਕਾਰਤ ਵਰਤੋਂ ਨੂੰ ਸਵੀਕਾਰ ਨਹੀਂ ਕਰੇਗੀ, ਖਾਸ ਕਰਕੇ ਸੋਸ਼ਲ ਮੀਡੀਆ 'ਤੇ ਉਨ੍ਹਾਂ ਦੇ ਨਾਮ, ਫੋਟੋ, ਆਵਾਜ਼ ਜਾਂ ਚਿਹਰੇ ਦੇ ਡਿਜੀਟਲ ਸੰਸਕਰਣਾਂ ਦੀ ਵਰਤੋਂ |
ਪਿਛਲੀ ਖ਼ਬਰ ਗੁਰਦੁਆਰੇ ਦੇ ਬਾਹਰ ਮਾਸ ਸੁੱਟਣ ਵਾਲੇ ਗੈਰ-ਕਾਨੂੰਨੀ ਪ੍ਰਵਾਸੀ ਨੂੰ 8 ਮਹੀਨੇ ਮੁਲਤਵੀ ਜੇਲ੍ਹ <br/> ਅਗਲੀ ਖ਼ਬਰ ਬੀ. ਸੀ. ਸੀ. ਆਈ. ਵਲੋਂ ਨੇਤਰਹੀਣ ਲਈ ਭਾਰਤੀ ਕ੍ਰਿਕਟ ਐਸੋਸੀਏਸ਼ਨ ਨੂੰ ਢਾਂਚਾਗਤ ਸਹਾਇਤਾ ਦਾ ਐਲਾਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।