27-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-03-2026

ਭਾਰਤ ਪਹਿਲੀ ਵਾਰ ਮਾਡਰਨ ਪਾਈਥੀਅਨ ਖੇਡਾਂ 'ਚ ਲਵੇਗਾ ਹਿੱਸਾ <br/>

ਅਜੀਤ ਡੈਸਕ 03-03-2026

ਨਵੀਂ ਦਿੱਲੀ, 2 ਮਾਰਚ (ਪੀ.ਟੀ.ਆਈ.)-'ਮਾਡਰਨ ਪਾਈਥੀਅਨ' ਖੇਡਾਂ 'ਚ ਨਵਾਂ ਇਤਿਹਾਸ ਸਿਰਜਿਆ ਜਾਵੇਗਾ ਜਦੋਂ ਭਾਰਤ ਸ਼ੰਘਾਈ ਸਹਿਯੋਗ ਸੰਗਠਨ (ਐਸ.ਸੀ.ਓ.) ਦੇ ਮੈਂਬਰ ਦੇਸ਼ਾਂ ਦੇ ਪਹਿਲੇ ਯੂਥ ਡੇਲਫਿਕ ਖੇਡਾਂ 'ਚ ਨੌਜਵਾਨ ਕਲਾਕਾਰਾਂ ਦਾ ਆਪਣਾ ਪਹਿਲਾ ਰਾਸ਼ਟਰੀ ਵਫ਼ਦ ਬਿਸ਼ਕੇਕ 'ਚ ਭੇਜੇਗਾ | 65 ਮੈਂਬਰੀ ਭਾਰਤੀ ਵਫ਼ਦ 22 ਮਾਰਚ ਨੂੰ ਕਿਰਗਿਸਤਾਨ ਦੀ ਰਾਜਧਾਨੀ ਬਿਸ਼ਕੇਕ ਲਈ ਰਵਾਨਾ ਹੋਵੇਗਾ, ਜਿੱਥੇ ਇਸ ਸਮੇਂ ਸ਼ੰਘਾਈ ਸਹਿਯੋਗ ਸੰਗਠਨ (ਐਸ.ਸੀ.ਓ.) ਦੀ ਪ੍ਰਧਾਨਗੀ ਹੈ | ਇਹ ਪਹਿਲੀ ਵਾਰ ਹੈ ਜਦੋਂ ਕੋਈ ਭਾਰਤੀ ਟੀਮ ਇਨ੍ਹਾਂ ਖੇਡਾਂ 'ਚ ਹਿੱਸਾ ਲਵੇਗੀ, ਜੋ ਕਿ ਅੰਤਰਰਾਸ਼ਟਰੀ ਖੇਡ ਮੁਕਾਬਲਿਆਂ ਦੀ ਤਰਜ਼ 'ਤੇ ਕਰਵਾਈਆਂ ਜਾਂਦੀਆਂ ਹਨ | ਭਾਰਤੀ ਦਲ 'ਚ 41 ਨÏਜਵਾਨ ਕਲਾਕਾਰ ਵੀ ਸ਼ਾਮਲ ਹਨ | ਦਿੱਲੀ ਤੋਂ 21, ਹਿਮਾਚਲ ਪ੍ਰਦੇਸ਼ ਤੋਂ 10, ਕਰਨਾਟਕ ਤੋਂ 4 ਤੇ ਉੱਤਰ ਪ੍ਰਦੇਸ਼, ਗੁਜਰਾਤ, ਰਾਜਸਥਾਨ, ਪੱਛਮੀ ਬੰਗਾਲ, ਉੱਤਰਾਖੰਡ ਤੇ ਹਰਿਆਣਾ ਤੋਂ ਇਕ-ਇਕ | ਭਾਗੀਦਾਰ ਲੋਕ ਸੰਗੀਤ, ਨਾਚ, ਗਾਇਕੀ, ਪੌਪ ਸੰਗੀਤ, ਡੀਜੇ ਕਲਾ, ਵਿਜ਼ੂਅਲ ਆਰਟਸ, ਕਲਾ ਤੇ ਸ਼ਿਲਪਕਾਰੀ ਤੇ ਪਿਆਨੋ ਸਮੇਤ ਵੱਖ-ਵੱਖ ਵਿਸ਼ਿਆਂ 'ਚ ਮੁਕਾਬਲਾ ਕਰਨਗੇ |

ਪਿਛਲੀ ਖ਼ਬਰ ਅਤਿਕਾ ਮੀਰ ਨੇ ਰਚਿਆ ਇਤਿਹਾਸ ਅਗਲੀ ਖ਼ਬਰ ਪਾਕਿ ਖਿਡਾਰੀਆਂ 'ਤੇ 50-50 ਲੱਖ ਰੁਪਏ ਦਾ ਜੁਰਮਾਨਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।