26-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-03-2026

ਈਰਾਨ ਫੀਫਾ ਵਿਸ਼ਵ ਕੱਪ ਦਾ ਕਰੇਗਾ ਬਾਈਕਾਟ

ਅਜੀਤ ਡੈਸਕ 03-03-2026

ਤਹਿਰਾਨ, 2 ਮਾਰਚ (ਏਜੰਸੀ)-ਦੁਨੀਆ ਦੇ ਸਭ ਤੋਂ ਵੱਡੇ ਫੁੱਟਬਾਲ ਟੂਰਨਾਮੈਂਟ ਫੀਫਾ ਵਿਸ਼ਵ ਕੱਪ 2026 'ਤੇ ਜੰਗ ਦਾ ਪਰਛਾਵਾਂ ਮੰਡਰਾ ਰਿਹਾ ਹੈ | ਇਜ਼ਰਾਈਲ ਤੇ ਅਮਰੀਕਾ ਦੇ ਹਮਲਿਆਂ ਕਾਰਨ ਈਰਾਨ ਟੂਰਨਾਮੈਂਟ ਦਾ ਬਾਈਕਾਟ ਕਰ ਸਕਦਾ ਹੈ | ਈਰਾਨੀ ਫੁੱਟਬਾਲ ਫੈਡਰੇਸ਼ਨ ਦੇ ਪ੍ਰਧਾਨ ਮੇਹਦੀ ਤਾਜ ਨੇ ਕਿਹਾ ਹੈ ਕਿ ਮÏਜੂਦਾ ਹਾਲਾਤਾਂ 'ਚ ਰਾਸ਼ਟਰੀ ਟੀਮ ਲਈ ਫੁੱਟਬਾਲ ਖੇਡਣ ਲਈ ਅਮਰੀਕਾ ਦੀ ਯਾਤਰਾ ਕਰਨਾ ਬਹੁਤ ਮੁਸ਼ਕਲ ਹੈ | ਵਿਸ਼ਵ ਕੱਪ 11 ਜੂਨ ਤੋਂ 19 ਜੁਲਾਈ ਦੇ ਵਿਚਕਾਰ ਅਮਰੀਕਾ, ਮੈਕਸੀਕੋ ਤੇ ਕੈਨੇਡਾ 'ਚ ਖੇਡਿਆ ਜਾਵੇਗਾ | ਈਰਾਨ ਨੇ ਆਪਣੇ ਤਿੰਨੋਂ ਮੈਚ ਅਮਰੀਕਾ 'ਚ ਖੇਡਣੇ ਹਨ | ਇਕ ਇੰਟਰਵਿਊ 'ਚ ਮੇਹਦੀ ਤਾਜ ਨੇ ਕਿਹਾ ਕਿ ਇਸ ਹਮਲੇ ਤੋਂ ਬਾਅਦ, ਅਸੀਂ ਉਮੀਦ ਤੇ ਉਤਸ਼ਾਹ ਨਾਲ ਵਿਸ਼ਵ ਕੱਪ ਦੀ ਉਡੀਕ ਨਹੀਂ ਕਰ ਸਕਦੇ | ਈਰਾਨ ਖੇਡਾਂ ਤੋਂ ਇਲਾਵਾ ਰਾਜਨੀਤਿਕ ਚੁਣÏਤੀਆਂ ਦਾ ਸਾਹਮਣਾ ਕਰ ਰਿਹਾ ਹੈ | ਟਰੰਪ ਪ੍ਰਸ਼ਾਸਨ ਨੇ ਈਰਾਨੀ ਪ੍ਰਸ਼ੰਸਕਾਂ ਨੂੰ ਦੇਸ਼ 'ਚ ਦਾਖਲ ਹੋਣ ਤੋਂ ਇਨਕਾਰ ਕਰ ਦਿੱਤਾ ਹੈ, ਜਿਸ ਕਾਰਨ ਈਰਾਨੀ ਟੀਮ ਲਈ ਅਮਰੀਕਾ ਦੀ ਯਾਤਰਾ ਕਰਨਾ ਤੇ ਖੁੱਲ੍ਹ ਕੇ ਖੇਡਣਾ ਮੁਸ਼ਕਲ ਹੋ ਗਿਆ ਹੈ |

ਪਿਛਲੀ ਖ਼ਬਰ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਵਲੋਂ ਕੁੰਵਰ ਰਵਿੰਦਰ ਸਿੰਘ ਵਿੱਕੀ ਦਾ ਸਨਮਾਨ ਅਗਲੀ ਖ਼ਬਰ ਜੰਮੂ ਵਿਖੇ 'ਹੋਲੀ' ਦੇ ਜਸ਼ਨਾਂ ਦੌਰਾਨ ਵਿਦਿਆਰਥੀ |

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।