30-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-03-2026

ਭਾਰਤੀ ਮਹਿਲਾ ਕ੍ਰਿਕਟ ਟੀਮ ਨੂੰ ਮਿਲੇਗਾ ਖੇਡਾਂ ਦਾ ਆਸਕਰ

ਅਜੀਤ ਡੈਸਕ 04-03-2026


ਮੈਡਰਿਡ, 3 ਮਾਰਚ (ਪੀ.ਟੀ.ਆਈ.)-ਭਾਰਤੀ ਮਹਿਲਾ ਕ੍ਰਿਕਟ ਟੀਮ ਨੂੰ ਪਿਛਲੇ ਸਾਲ ਪਹਿਲੀ ਵਾਰ ਵਿਸ਼ਵ ਕੱਪ ਜਿੱਤਣ ਲਈ ਖੇਡਾਂ ਦੇ ਆਸਕਰ 'ਲÏਰੀਅਸ ਟੀਮ ਆਫ ਦ ਈਅਰ' ਪੁਰਸਕਾਰ ਲਈ ਨਾਮਜ਼ਦ ਕੀਤਾ ਗਿਆ ਹੈ | ਲੌਰੀਅਸ ਸਪੋਰਟ ਨੇ ਮੰਗਲਵਾਰ ਨੂੰ ਨਾਮਜ਼ਦਗੀ ਦੀ ਪੁਸ਼ਟੀ ਕੀਤੀ | ਭਾਰਤੀ ਟੀਮ ਇਸ ਪੁਰਸਕਾਰ ਲਈ ਨਾਮਜ਼ਦ ਹੋਣ ਵਾਲੀ ਪਹਿਲੀ ਮਹਿਲਾ ਕ੍ਰਿਕਟ ਟੀਮ ਹੈ | ਇਹ ਵਿਸ਼ਵ ਕੱਪ 'ਚ ਟੀਮ ਦੇ ਸ਼ਾਨਦਾਰ ਪ੍ਰਦਰਸ਼ਨ ਨੂੰ ਮਾਨਤਾ ਦਿੰਦੀ ਹੈ | ਭਾਰਤੀ ਮਹਿਲਾ ਟੀਮ ਨੇ ਆਸਟ੍ਰੇਲੀਆ ਵਿਰੁੱਧ ਆਪਣੀ ਸੈਮੀਫਾਈਨਲ ਜਿੱਤ ਦÏਰਾਨ ਮਹਿਲਾ ਵਨਡੇ ਕ੍ਰਿਕਟ ਦੇ ਇਤਿਹਾਸ 'ਚ ਸਭ ਤੋਂ ਵੱਧ ਟੀਚਾ ਪ੍ਰਾਪਤ ਕੀਤਾ | ਹਰਮਨਪ੍ਰੀਤ ਕÏਰ ਦੀ ਅਗਵਾਈ ਵਾਲੀ ਟੀਮ ਨੂੰ ਇੰਗਲੈਂਡ ਦੀ ਮਹਿਲਾ ਰਾਸ਼ਟਰੀ ਫੁੱਟਬਾਲ ਟੀਮ, ਯੂਰਪੀਅਨ ਰਾਈਡਰ ਕੱਪ ਟੀਮ, ਫ੍ਰੈਂਚ ਫੁੱਟਬਾਲ ਲੀਗ ਟੀਮ ਪੈਰਿਸ ਸੇਂਟ-ਜਰਮੇਨ ਤੇ ਮੈਕਲਾਰੇਨ ਫਾਰਮੂਲਾ ਵਨ ਟੀਮ ਵਰਗੀਆਂ ਪ੍ਰਮੁੱਖ ਟੀਮਾਂ ਦੇ ਨਾਲ ਨਾਮਜ਼ਦ ਕੀਤਾ ਗਿਆ ਹੈ |

ਪਿਛਲੀ ਖ਼ਬਰ ਸਕਾਟਲੈਂਡ 'ਚ ਪਾਣੀ ਨਾਲ ਸਸਕਾਰ ਕਰਨ ਨੂੰ ਮਨਜ਼ੂਰੀ ਅਗਲੀ ਖ਼ਬਰ ਜ਼ਿਲ੍ਹਾ ਪਠਾਨਕੋਟ 'ਚ 'ਆਪ' ਅਤੇ ਕਾਂਗਰਸ ਨੂੰ ਵੱਡਾ ਝਟਕਾ 'ਆਪ' ਤੇ ਕਾਂਗਰਸ ਦੇ ਕਈ ਆਗੂ ਸ਼੍ਰੋਮਣੀ ਅਕਾਲੀ ਦਲ 'ਚ ਸ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।