30-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-03-2026

ਸਕਾਟਲੈਂਡ 'ਚ ਪਾਣੀ ਨਾਲ ਸਸਕਾਰ ਕਰਨ ਨੂੰ ਮਨਜ਼ੂਰੀ

ਅਜੀਤ ਡੈਸਕ 04-03-2026
ਗਲਾਸਗੋ, 3 ਮਾਰਚ (ਹਰਜੀਤ ਸਿੰਘ ਦੁਸਾਂਝ ਪੁਆਦੜਾ)-ਸਕਾਟਲੈਂਡ ਯੂ.ਕੇ. ਦਾ ਪਹਿਲਾ ਦੇਸ਼ ਬਣ ਗਿਆ ਹੈ, ਜਿੱਥੇ ਪਾਣੀ ਨਾਲ ਸਸਕਾਰ ਕਰਨ ਨੂੰ ਹੁਣ ਕਾਨੂੰਨੀ ਮਨਜ਼ੂਰੀ ਮਿਲ ਗਈ ਹੈ | ਇਸ ਪ੍ਰਕਿਰਿਆ ਨੂੰ ਅਲਕਲਾਈਨ ਹਾਈਡ੍ਰੋਲਾਇਸਿਸ ਕਿਹਾ ਜਾਂਦਾ ਹੈ | ਇਹ ਵਿਧੀ ਲਾਸ਼ਾਂ ਨੂੰ ਦਫ਼ਨਾਉਣ ਜਾਂ ਰਵਾਇਤੀ ਸਸਕਾਰ ਦੀ ਬਜਾਏ ਤੀਜਾ ਵਿਕਲਪ ਪ੍ਰਦਾਨ ਕਰਦੀ ਹੈ | ਬਹੁਤ ਸਾਰੇ ਪਾਠਕਾਂ ਦਾ ਸਵਾਲ ਹੋਵੇਗਾ ਕਿ ਪਾਣੀ ਨਾਲ ਸਸਕਾਰ ਕਿਵੇਂ ਹੋ ਸਕਦਾ ਹੈ ਜਾਂ ਕੀਤਾ ਜਾਂਦਾ ਹੈ? ਪਾਣੀ ਨਾਲ ਸਸਕਾਰ ਕਰਨ ਦੀ ਪ੍ਰਕਿਰਿਆ 'ਚ ਪਹਿਲਾਂ ਸਰੀਰ ਦਾ ਤੋਲ ਕਰਨਾ ਸ਼ਾਮਲ ਹੈ, ਫਿਰ ਇਸਨੂੰ ਪੋਟਾਸ਼ੀਅਮ ਹਾਈਡ੍ਰੋਕਸਾਈਡ ਤੇ ਪਾਣੀ ਦੇ ਮਿਸ਼ਰਣ 'ਚ 90 ਮਿੰਟਾਂ ਤੱਕ 150 ਡਿਗਰੀ ਸੈਲਸੀਅਸ (3006) ਤੱਕ ਉਬਾਲਿਆ ਜਾਂਦਾ ਹੈ | ਇਹ ਸਰੀਰ ਦੇ ਟਿਸ਼ੂਆਂ ਨੂੰ ਗਾਲਦਾ ਹੈ, ਸਿਰਫ਼ ਹੱਡੀਆਂ ਬਚਦੀਆਂ ਹਨ | ਜਿਨ੍ਹਾਂ ਨੂੰ ਫਿਰ 120 ਡਿਗਰੀ ਸੈਲਸੀਅਸ 'ਤੇ ਧੋਤਾ ਜਾਂਦਾ ਹੈ ਤੇ ਸੁਕਾਇਆ ਜਾਂਦਾ ਹੈ | ਫਿਰ ਇਕ ਮਸ਼ੀਨ ਦੀ ਵਰਤੋਂ ਕਰਕੇ ਪੀਸਿਆ ਜਾਂਦਾ ਹੈ ਜਿਸਨੂੰ ਕ੍ਰੀਮੂਲੇਟਰ ਕਿਹਾ ਜਾਂਦਾ ਹੈ | ਅਵਸ਼ੇਸ਼ਾਂ (ਜੋ ਕਿ ਇਕ ਤਰ੍ਹਾਂ ਨਾਲ ਰਾਖ ਹੁੰਦੇ ਨੇ) ਨੂੰ ਨੇੜਲੇ ਰਿਸ਼ਤੇਦਾਰਾਂ ਦੇ ਸਪੁਰਦ ਕੀਤਾ ਜਾ ਸਕਦਾ ਹੈ | ਪਾਣੀ ਨਾਲ ਸਸਕਾਰ ਪਹਿਲਾਂ ਹੀ ਆਇਰਲੈਂਡ ਗਣਰਾਜ ਤੇ ਅਮਰੀਕਾ ਸਮੇਤ ਕਈ ਹੋਰ ਦੇਸ਼ਾਂ 'ਚ ਵੀ ਕੀਤਾ ਜਾਂਦਾ ਹੈ | ਇਸਨੂੰ 'ਹਰਾ ਸਸਕਾਰ' ਵੀ ਕਿਹਾ ਜਾਂਦਾ ਹੈ | ਇਸ ਨੂੰ ਨਸਲਵਾਦ ਵਿਰੋਧੀ ਪ੍ਰਚਾਰਕ ਆਰਚਬਿਸ਼ਪ ਡੇਸਮੰਡ ਟੂਟੂ ਦੁਆਰਾ ਸਸਕਾਰ ਵਿਧੀ ਵਜੋਂ ਚੁਣਿਆ ਗਿਆ ਸੀ |

ਪਿਛਲੀ ਖ਼ਬਰ ਹਿੰਦੂ ਮੰਦਰ ਵਾਲੀ ਥਾਂ ਵੇਚਣ 'ਤੇ ਇੰਗਲੈਂਡ ਦੀ ਅਦਾਲਤ ਨੇ ਲਗਾਈ ਅਸਥਾਈ ਰੋਕ ਅਗਲੀ ਖ਼ਬਰ ਭਾਰਤੀ ਮਹਿਲਾ ਕ੍ਰਿਕਟ ਟੀਮ ਨੂੰ ਮਿਲੇਗਾ ਖੇਡਾਂ ਦਾ ਆਸਕਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।