07-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-04-2026

ਅਦਿਤੀ ਅਸ਼ੋਕ ਨੇ ਲਾਸ ਏਾਜਲਸ ਵਿਚ ਕੱਟ ਹਾਸਿਲ ਕੀਤਾ <br/>

ਅਜੀਤ ਡੈਸਕ 19-04-2026

ਲਾਸ ਏਾਜਲਸ, 18 ਅਪ੍ਰੈਲ (ਪੀ.ਟੀ.ਆਈ.)-ਭਾਰਤੀ ਗੋਲਫਰ ਅਦਿਤੀ ਅਸ਼ੋਕ ਨੇ ਜੇ.ਐਮ. ਈਗਲ ਐਲ .ਏ. ਚੈਂਪੀਅਨਸ਼ਿਪ 'ਚ ਦਿਨ ਦੇ ਅਖੀਰ 'ਚ ਇਕ ਸ਼ਾਨਦਾਰ ਈਗਲ ਦੀ ਬਦÏਲਤ ਸਫਲਤਾਪੂਰਵਕ ਕੱਟ ਹਾਸਿਲ ਕੀਤਾ | ਪਹਿਲੇ ਦੌਰ ਵਿਚ 70 ਦਾ ਕਾਰਡ ਬਣਾਉਣ ਤੋਂ ਬਾਅਦ, ਅਦਿਤੀ ਨੇ ਦੂਜੇ ਦÏਰ 'ਚ 72 ਦਾ ਸਕੋਰ ਬਣਾਇਆ, ਜਿਸ ਨਾਲ 36 ਹੋਲ ਦੇ ਖੇਡ ਤੋਂ ਬਾਅਦ ਉਸਦਾ ਕੁੱਲ ਸਕੋਰ ਦੋ-ਅੰਡਰ ਹੋ ਗਿਆ | ਪਿਛਲੇ 9 'ਤੇ ਆਪਣਾ ਦੌਰ ਸ਼ੁਰੂ ਕਰਦੇ ਹੋਏ, ਉਸਨੇ 10ਵੇਂ ਤੇ 15ਵੇਂ ਹੋਲ 'ਚ ਬੋਗੀ ਕੀਤੀ ਪਰ 16ਵੇਂ ਦਿਨ ਇਕ ਬਰਡੀ ਲਗਾਉਣ ਵਿਚ ਕਾਮਯਾਬ ਰਹੀ | 18ਵੇਂ ਹੋਲ 'ਤੇ ਬੋਗੀ ਤੋਂ ਬਾਅਦ, ਅਦਿਤੀ ਪਹਿਲੇ ਹੋਲ 'ਤੇ ਬਰਡੀ ਨਾਲ ਵਾਪਸੀ ਕੀਤੀ | ਉਸਦਾ ਪ੍ਰਦਰਸ਼ਨ ਇਕ ਰੋਲਰਕੋਸਟਰ ਰਾਈਡ ਸੀ; ਦੂਜੇ ਹੋਲ 'ਤੇ ਇਕ ਹੋਰ ਬੋਗੀ ਰਿਕਾਰਡ ਕਰਨ ਤੋਂ ਬਾਅਦ, ਉਸਨੇ ਸੱਤਵੇਂ ਹੋਲ 'ਤੇ ਇਕ ਸ਼ਾਨਦਾਰ ਈਗਲ ਕਾਰਡ ਕਰਕੇ ਕੱਟ ਦੇ ਅੰਦਰ ਆਪਣਾ ਸਥਾਨ ਸੁਰੱਖਿਅਤ ਕੀਤਾ |

ਪਿਛਲੀ ਖ਼ਬਰ ਰੋਮਾਂਚਕ ਮੈਚ 'ਚ ਦਿੱਲੀ ਨੇ ਬੈਂਗਲੁਰੂ 'ਤੇ ਕੀਤੀ ਜਿੱਤ ਦਰਜ ਅਗਲੀ ਖ਼ਬਰ ਬਰਤਾਨਵੀ ਸੰਸਦ ਮੈਂਬਰ ਪ੍ਰੀਤ ਕੌਰ ਗਿੱਲ ਵਲੋਂ ਦਿੱਲੀ ਦੇ ਉਪ ਰਾਜਪਾਲ ਤਰਨਜੀਤ ਸਿੰਘ ਸੰਧੂ ਨਾਲ ਮੁਲਾਕਾਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।