ਨਵੀਂ ਦਿੱਲੀ, 28 ਅਪ੍ਰੈਲ (ਪੀ.ਟੀ.ਆਈ.)-ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਭਾਰਤੀ ਵੇਟਲਿਫਟਰਾਂ ਨੇ ਅਪੀਆ, ਸਮੋਆ 'ਚ ਚੱਲ ਰਹੀ ਰਾਸ਼ਟਰਮੰਡਲ ਯੂਥ ਤੇ ਜੂਨੀਅਰ ਵੇਟਲਿਫਟਿੰਗ ਚੈਂਪੀਅਨਸ਼ਿਪ ਤੇ ਇਸ ਦੇ ਨਾਲ ਚੱਲ ਰਹੇ ਯੂਨੀਵਰਸਲ ਕੱਪ (ਸੀਨੀਅਰ) ਦੇ ਦੂਜੇ ਦਿਨ ਚਾਰ ਸੋਨ ਤਗਮੇ ਜਿੱਤੇ | ਸੁਨੀਲ ਸਿੰਘ ਨੇ ਪੁਰਸ਼ਾਂ ਦੇ 65 ਕਿਲੋਗ੍ਰਾਮ ਵਰਗ 'ਚ ਕੁੱਲ 271 ਕਿਲੋਗ੍ਰਾਮ (ਸਨੈਚ 'ਚ 126 ਕਿਲੋਗ੍ਰਾਮ ਤੇ ਕਲੀਨ ਐਂਡ ਜਰਕ 'ਚ 145 ਕਿਲੋਗ੍ਰਾਮ) ਭਾਰ ਚੁੱਕ ਕੇ ਸੋਨ ਤਗਮਾ ਹਾਸਲ ਕੀਤਾ, ਜਦੋਂ ਕਿ ਆਈਸਾਂਗਫਾ ਗੋਗੋਈ ਨੇ ਅÏਰਤਾਂ ਦੇ 58 ਕਿਲੋਗ੍ਰਾਮ ਵਰਗ 'ਚ ਸੋਨ ਤਗਮਾ ਜਿੱਤਿਆ ਤੇ ਅਭਿਨਵ ਗੋਗੋਈ ਨੇ ਪੁਰਸ਼ਾਂ ਦੇ 71 ਕਿਲੋਗ੍ਰਾਮ ਵਰਗ 'ਚ ਸੋਨ ਤਗਮਾ ਜਿੱਤਿਆ | ਆਈਸਾਂਗਫਾ ਨੇ ਕੁੱਲ 185 ਕਿਲੋਗ੍ਰਾਮ (ਸਨੈਚ 'ਚ 79 ਕਿਲੋਗ੍ਰਾਮ ਤੇ ਕਲੀਨ ਐਂਡ ਜਰਕ 'ਚ 106 ਕਿਲੋਗ੍ਰਾਮ) ਭਾਰ ਚੁੱਕ ਕੇ ਆਪਣਾ ਸੋਨ ਤਗਮਾ ਜਿੱਤਿਆ, ਜਦੋਂ ਕਿ ਅਭਿਨਵ ਨੇ ਕੁੱਲ 284 ਕਿਲੋਗ੍ਰਾਮ (ਸਨੈਚ ਵਿੱਚ 129 ਕਿਲੋਗ੍ਰਾਮ ਤੇ ਕਲੀਨ ਐਂਡ ਜਰਕ ਵਿੱਚ 155 ਕਿਲੋਗ੍ਰਾਮ) ਭਾਰ ਚੁੱਕ ਕੇ ਆਪਣਾ ਸੋਨ ਤਗਮਾ ਜਿੱਤਿਆ | ਯੂਨੀਵਰਸਲ ਕੱਪ 'ਚ , ਅਰੁਣਾਚਲ ਪ੍ਰਦੇਸ਼ ਦੇ ਚਾਰੂ ਪੇਸੀ ਨੇ ਪੁਰਸ਼ਾਂ ਦੇ 65 ਕਿਲੋਗ੍ਰਾਮ ਵਰਗ 'ਚ ਕੁੱਲ 289 ਕਿਲੋਗ੍ਰਾਮ (ਸਨੈਚ ਵਿੱਚ 127 ਕਿਲੋਗ੍ਰਾਮ ਤੇ ਕਲੀਨ ਐਂਡ ਜਰਕ ਵਿੱਚ 162 ਕਿਲੋਗ੍ਰਾਮ) ਭਾਰ ਚੁੱਕ ਕੇ ਸੋਨ ਤਗਮਾ ਜਿੱਤਿਆ |
ਭਾਰਤ ਨੇ ਰਾਸ਼ਟਰਮੰਡਲ ਯੂਥ ਤੇ ਜੂਨੀਅਰ ਵੇਟਲਿਫਟਿੰਗ ਚੈਂਪੀਅਨਸ਼ਿਪ 'ਚ ਜਿੱਤੇ ਚਾਰ ਸੋਨ ਤਗਮੇ
ਲਹਿੰਦੇ ਪੰਜਾਬ 'ਚ ਐਕਸਪੋ 2026 ਦੌਰਾਨ ਪ੍ਰਦਰਸ਼ਿਤ ਕੀਤੇ ਗਏ ਸ੍ਰੀ ਕਰਤਾਰਪੁਰ ਸਾਹਿਬ ਦੇ ਮਾਡਲ ਦੀ ਤਸਵੀਰ | ਤਸਵੀਰ ਰਾਹੀਂ: ਸੁਰਿੰਦਰ ਕੋਛੜ <br/>
29-04-2026