22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-04-2026

ਸਰਕਾਰ ਵਲੋਂ ਨਵੇਂ ਓ.ਸੀ.ਆਈ. ਕਾਰਡਾਂ ਲਈ ਅਰਜ਼ੀ ਫ਼ੀਸ 275 ਡਾਲਰ ਨਿਰਧਾਰਤ

ਅਜੀਤ ਡੈਸਕ 29-04-2026
ਨਵੀਂ ਦਿੱਲੀ, 28 ਅਪ੍ਰੈਲ (ਪੀ.ਟੀ.ਆਈ.)-ਸਰਕਾਰ ਨੇ ਓਵਰਸੀਜ਼ ਸਿਟੀਜ਼ਨ ਆਫ਼ ਇੰਡੀਆ (ਓ.ਸੀ.ਆਈ.) ਕਾਰਡ ਲਈ ਅਰਜ਼ੀ ਫੀਸ 275 ਅਮਰੀਕੀ ਡਾਲਰ ਨਿਰਧਾਰਤ ਕੀਤੀ ਹੈ | ਅਧਿਕਾਰੀਆਂ ਨੇ ਕਿਹਾ ਕਿ ਜੇਕਰ ਅਰਜ਼ੀ ਭਾਰਤ ਦੇ ਅੰਦਰ ਜਮ੍ਹਾਂ ਕਰਵਾਈ ਜਾਂਦੀ ਹੈ, ਤਾਂ ਇਹ ਰਕਮ ਭਾਰਤੀ ਰੁਪਏ ਵਿਚ ਅਦਾ ਕੀਤੀ ਜਾਵੇਗੀ; ਹਾਲਾਂਕਿ, ਜੇਕਰ ਅਰਜ਼ੀ ਵਿਦੇਸ਼ਾਂ 'ਚ ਭਾਰਤੀ ਮਿਸ਼ਨਾਂ ਰਾਹੀਂ ਜਮ੍ਹਾਂ ਕਰਵਾਈ ਜਾਂਦੀ ਹੈ, ਤਾਂ ਭੁਗਤਾਨ ਸਥਾਨਕ ਮੁਦਰਾ 'ਚ ਕੀਤਾ ਜਾਣਾ ਚਾਹੀਦਾ ਹੈ | ਬਿਊਰੋ ਆਫ਼ ਇਮੀਗ੍ਰੇਸ਼ਨ ਵਲੋਂ ਸਾਂਝੀ ਕੀਤੀ ਗਈ ਇਕ ਪੋਸਟ ਦੇ ਅਨੁਸਾਰ, ਨਿੱਜੀ ਵੇਰਵਿਆਂ 'ਚ ਤਬਦੀਲੀਆਂ ਨਾਲ ਸਬੰਧਿਤ ਮਾਮਲਿਆਂ ਵਿਚ, ਕਾਰਡਧਾਰਕ ਦੇ 20 ਸਾਲ ਦੀ ਉਮਰ ਹੋਣ 'ਤੇ, ਜਾਂ ਕਾਰਡ ਦੇ ਸਮਰਪਣ ਲਈ, ਓ.ਸੀ.ਆਈ. ਕਾਰਡ ਨੂੰ ਦੁਬਾਰਾ ਜਾਰੀ ਕਰਨ ਲਈ 25 ਅਮਰੀਕੀ ਡਾਲਰ ਦੀ ਫੀਸ ਲਈ ਜਾਵੇਗੀ | ਇਸੇ ਤਰ੍ਹਾਂ, ਕਾਰਡ ਦੇ ਗੁੰਮ ਹੋਣ ਦੀ ਸਥਿਤੀ 'ਚ ਇਸਨੂੰ ਦੁਬਾਰਾ ਜਾਰੀ ਕਰਨ ਲਈ 100 ਅਮਰੀਕੀ ਡਾਲਰ ਦੀ ਫੀਸ ਲਾਗੂ ਹੋਵੇਗੀ | ਪਹਿਲਾਂ, ਨਵੇਂ ਓ.ਸੀ.ਆਈ. ਕਾਰਡ ਲਈ ਭਾਰਤ ਤੋਂ ਅਰਜ਼ੀ ਦੇਣ ਵਾਲੇ ਯੋਗ ਬਿਨੈਕਾਰਾਂ ਨੂੰ 15,000 ਦਾ ਭੁਗਤਾਨ ਕਰਨਾ ਪੈਂਦਾ ਸੀ |
ਪਿਛਲੀ ਖ਼ਬਰ ਭਾਰਤ ਨੇ ਰਾਸ਼ਟਰਮੰਡਲ ਯੂਥ ਤੇ ਜੂਨੀਅਰ ਵੇਟਲਿਫਟਿੰਗ ਚੈਂਪੀਅਨਸ਼ਿਪ 'ਚ ਜਿੱਤੇ ਚਾਰ ਸੋਨ ਤਗਮੇ ਅਗਲੀ ਖ਼ਬਰ ਵੱਟਾਂ ਲਿੱਪਣ ਵਾਲੀ ਮਸ਼ੀਨ ਤੇ ਹੋਰ ਖੇਤੀ ਸੰਦਾਂ 'ਤੇ ਸਬਸਿਡੀ ਜਾਰੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।